ਅਮਰੀਕਾ 'ਚ ਗੋਰੇ ਰਾਸ਼ਟਰਵਾਦੀਆਂ ਦੀ ਰੈਲੀ 'ਚ ਹਿੰਸਾ, ਤਿੰਨ ਮਰੇ

Updated on: Sun, 13 Aug 2017 05:59 PM (IST)
  

-ਅਮਰੀਕੀ ਰਾਸ਼ਟਰਪਤੀ ਨੇ ਹਿੰਸਾ ਤੇ ਨਫ਼ਰਤ ਦੀਆਂ ਘਟਨਾਵਾਂ ਨੂੰ ਦੱਸਿਆਂ ਭਿਆਨਕ

ਵਰਜੀਨੀਆ ਪ੫ਸ਼ਾਸਨ ਨੇ ਐਮਰਜਂੈਸੀ ਲਾਗੂ ਕੀਤੀ

ਵਰਜੀਨੀਆ (ਪੀਟੀਆਈ) :

ਅਮਰੀਕਾ ਦੇ ਵਰਜੀਨੀਆ 'ਚ ਗੋਰੇ ਰਾਸ਼ਟਰਵਾਦੀਆਂ ਤੇ ਵਿਰੋਧੀ ਪ੫ਦਰਸ਼ਨਕਾਰੀਆਂ ਦੀ ਹਿੰਸਾ 'ਚ ਤਿੰਨ ਲੋਕ ਮਾਰੇ ਗਏ। ਇਕ ਤੇਜ ਰਫ਼ਤਾਰ ਕਾਰ ਰੈਲੀ ਵਾਲੀ ਥਾਂ 'ਚ ਆਣ ਵੜੀ। ਇਸ ਕਾਰਨ 32 ਸਾਲ ਦੀ ਅੌਰਤ ਨੇ ਦਮ ਤੋੜ ਦਿੱਤਾ ਜਦ ਕਿ ਦੋ ਦਰਜਨ ਤੋਂ ਵੱਧ ਲੋਕ ਜ਼ਖ਼ਮੀ ਹੋ ਗਏ ਹਨ। ਚਾਲਕ ਨੇ ਕਾਰ ਫੁਟਪਾਥ 'ਤੇ ਚੜ੍ਹਾ ਦਿੱਤਾ ਸੀ। ਲੋਕਾਂ 'ਤੇ ਚੜਾਉਣ ਤੋਂ ਬਾਅਦ ਉਸਨੇ ਕਾਰ ਪੂਰੀ ਰਫ਼ਤਾਰ ਨਾਲ ਪਿੱਛੇ ਵੀ ਕੀਤੀ। ਪੁਲਿਸ ਨੇ ਕਾਰ ਚਾਲਕ ਨੂੰ ਗਿ੫ਫ਼ਤਾਰ ਕਰ ਲਿਆ। ਫੈਡਰਲ ਅਧਿਕਾਰੀਆਂ ਨੇ ਹਿੰਸਾ 'ਚ ਹੋਈ ਮੌਤਾਂ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਇਸ ਤੋਂ ਬਾਅਦ ਪ੫ਸ਼ਾਸਨ ਨੇ ਐਮਰਜਂੈਸੀ ਦੀ ਘੋਸ਼ਣਾ ਕਰ ਦਿੱਤੀ ਹੈ। ਵਰਜੀਨੀਆ ਦੇ ਰਾਜਪਾਲ ਨੇ ਹਿੰਸਾ ਲਈ ਨਵ ਨਾਜ਼ੀਵਾਦੀਆਂ ਨੂੰ ਜ਼ਿੰਮੇਵਾਰ ਦੱਸਿਆ ਹੈ। ਗੋਰੇ ਸ੍ਰੇਸ਼ਠਤਾਵਾਦੀਆਂ ਦੀ ਗੱਲ ਕਰਨ ਵਾਲੇ ਰਾਸ਼ਟਰਵਾਦੀਆਂ ਦੀ 'ਯੂਨੀੲਟ ਦਿ ਰਾਈਟ' ਰੈਲੀ ਵਰਜ਼ੀਨੀਆ ਤੋਂ 254 ਕਿਲੋਮੀਟਰ ਦੂਰ ਚਾਰਲੋਟਸਵਿਲੇ ਸ਼ਹਿਰ 'ਚ ਹੋਣ ਵਾਲੀ ਸੀ। ਇੱਥੇ ਇਨ੍ਹਾਂ ਦੇ ਵਿਰੋਧੀ ਸਮੂਹ ਵੀ ਇਕੱਠੇ ਸਨ ਜਿਨ੍ਹਾਂ ਨੇ ਹੱਥਾਂ 'ਚ ਪੱਥਰ ਤੇ ਪੇਪਰ ਸਪਰੇਅ ਫੜੇ ਹੋਏ ਸਨ। ਰਾਸ਼ਟਰਵਾਦੀ ਅਮਰੀਕੀ ਘਰੇਲੂ ਜੰਗ ਦੇ ਨਾਇਕ ਰਹੇ ਰਾਬਟ ਈਲੀ ਦੀ ਮੂਰਤੀ ਹਟਾਉਣ ਦਾ ਵਿਰੋਧ ਕਰ ਰਹੇ ਹਨ। ਮੀਡੀਆ ਮੁਤਾਬਿਕ ਗੋਰੇ ਰਾਸ਼ਟਰਵਾਦੀਆਂ ਨੇ ਆਪਣੇ ਵਿਰੋਧੀਆਂ ਖ਼ਿਲਾਫ਼ ਨਾਅਰੇਬਾਜ਼ੀ ਕੀਤੀ ਤੇ ਉਨ੍ਹਾਂ 'ਤੇ ਬੋਤਲਾਂ ਮਾਰੀਆਂ। ਰੈਲੀ 'ਚ ਹੋਈ ਹਿੰਸਾ 'ਤੇ ਕਾਬੂ ਪਾਉਣ ਕੋਸ਼ਿਸ਼ 'ਚ ਵਰਜੀਨੀਆ ਦਾ ਇਕ ਹੈਲੀਕਾਪਟਰ ਦੁਰਘਟਨਾ ਦਾ ਸ਼ਿਕਾਰ ਹੋ ਗਿਆ। ਇਸ ਹੈਲੀਕਾਪਟਰ 'ਚ ਸ਼ਿਕਾਰ ਦੋ ਪੁਲਿਸ ਨੋਜਵਾਨਾਂ ਦੀ ਮੌਤ ਹੋ ਗਈ। ਅਮਰੀਕੀ ਰਾਸ਼ਟਰਪਤੀ ਟਰੰਪ ਨੇ ਘਟਨਾ ਨੂੰ ਡਰਾਉਣਾ ਦੱਸਿਆ ਹੈ।

ਟਰੰਪ ਨੇ ਕਿਹਾ, 'ੁਮੈਂ ਹਿੰਸਾ ਤੇ ਨਫ਼ਰਤ ਵਾਲੀ ਇਸ ਘਟਨਾ ਦੀ ਨਿੰਦਾ ਕਰਦਾ ਹਾਂ। ਟਰੰਪ ਜਾਂ ਬਰਾਕ ਓਬਾਮਾ ਨਹੀਂ, ਅਜਿਹਾ ਉਸ ਤੋਂ ਕਾਫ਼ੀ ਪਹਿਲਾਂ ਤੋਂ ਚੱਲ ਰਿਹਾ ਹੈ। ਅਮਰੀਕਾ 'ਚ ਇਸ ਤਰ੍ਹਾਂ ਦੀਆਂ ਘਟਨਾਵਾਂ ਲਈ ਕੋਈ ਥਾਂ ਨਹੀਂ ਹੈ। ਕਿਸੇ ਵੀ ਨਾਗਰਿਕ ਨੂੰ ਡਰਨ ਦੀ ਜ਼ਰੂਰਤ ਨਹੀਂ ਹੈ। ਕਿਸੇ ਬੱਚੇ ਨੂੰ ਵੀ ਘਰ ਦੇ ਬਾਹਰ ਖੇਡਣ ਜਾਂ ਆਪਣੇ ਮਾਤਾ-ਪਿਤਾ ਨਾਲ ਬਾਹਰ ਜਾਣ 'ਚ ਡਰ ਦਾ ਭਾਵ ਨਹੀਂ ਪੈਦਾ ਹੋਣਾ ਚਾਹੀਦਾ।

ਕਾਨਫਰੰਸ ਆਨ ਸਿਵਿਲ ਐਂਡ ਹਿਊਮਨ ਰਾਇਟਸ ਦੀ ਸੀਈਓ ਵਨੀਤਾ ਗੁਪਤਾ ਨੇ ਹਿੰਸਾ ਲਈ ਸ੍ਰੇਸ਼ਠਤਾਵਾਦੀ ਸੋਚ ਵਾਲੇ ਗੋਰਿਆਂ ਨੂੰ ਜ਼ਿੰਮੇਵਾਰ ਦੱਸਿਆ। ਗੋਰਾ ਸ੍ਰੇਸ਼ਠਤਾਵਾਦ ਉਹ ਨਸਲਵਾਦੀ ਵਿਚਾਰਧਾਰਾ ਹੈ ਜਿਸ ਮੁਤਾਬਕ ਗੋਰੇ ਲੋਕ ਦੂਜੇ ਲੋਕਾਂ ਤੋਂ ਬਿਹਤਰ ਹੁੰਦੇ ਹਨ।

ਮੋਬਾਈਲ ‘ਤੇ ਤਾਜਾ ਖਬਰਾਂ, ਫੋਟੋ, ਵੀਡੀਓ ਅਤੇ ਲਾਈਵ ਸਕੋਰ ਦੇਖਣ ਲਈ ਜਾਓ m.jagran.com ‘ਤੇ

Tags: 

Web Title: Three dead in white nationalist rally violence in Virginia