ਅਫਗਾਨਿਸਤਾਨ 'ਚ ਮਾਰਿਆ ਗਿਆ ਆਈਐੱਸ ਦਾ ਮੁੱਖ ਸਰਗਨਾ

Updated on: Tue, 09 May 2017 02:01 PM (IST)
  
The Gangster of IS killed in Afganistan

ਅਫਗਾਨਿਸਤਾਨ 'ਚ ਮਾਰਿਆ ਗਿਆ ਆਈਐੱਸ ਦਾ ਮੁੱਖ ਸਰਗਨਾ

ਕਾਬੁਲ— ਅਫਗਾਨਿਸਤਾਨ 'ਚ ਅਫਗਾਨ ਤੇ ਅਮਰੀਕੀ ਸੁਰੱਖਿਆ ਬਲਾਂ ਦੇ ਇਕ ਸੰਯੁਕਤ ਅਭਿਆਨ 'ਚ ਅੱਤਵਾਦੀ ਇਸਲਾਮਿਕ ਸਟੇਟ ਆਈਐੱਸ ਦਾ ਇਕ ਅੱਤਵਾਦੀ ਮਾਰਿਆ ਗਿਆ। ਮੰਨਿਆ ਜਾ ਰਿਹਾ ਹੈ ਕਿ ਮਰਨ ਵਾਲਾ ਅੱਤਵਾਦੀ ਅਫਗਾਨਿਸਤਾਨ 'ਚ ਆਈਐੱਸ ਦਾ ਸਰਗਨਾ ਸੀ। ਮਿਲਟਰੀ ਹਸਪਤਾਲ ਸਮੇਤ ਕਈ ਵੱਡੇ ਅੱਤਵਾਦੀ ਹਮਲਿਆਂ 'ਚ ਉਸ ਦਾ ਹੱਥ ਸੀ। ਮਿਲਟਰੀ ਹਸਪਤਾਲ 'ਚ ਹੋਏ ਹਮਲੇ 'ਚ 50 ਲੋਕ ਮਾਰੇ ਗਏ ਸਨ। ਅਫਗਾਨਿਸਤਾਨ ਦੇ ਰਾਸ਼ਟਰਪਤੀ ਵਿਭਾਗ ਦੇ ਬਿਆਨ ਅਨੁਸਾਰ ਨਨਗਰਹਾਰ 'ਚ 27 ਅਪ੍ਰੈਲ ਨੂੰ ਇਕ ਸੰਯੁਕਤ ਅਭਿਆਨ 'ਚ ਆਈਐੱਸ ਦਾ ਸਰਗਨਾ ਅਬਦੁਲ ਹਸੀਬ ਮਾਰਿਆ ਗਿਆ। ਅਫਗਾਨਿਸਤਾਨ 'ਚ ਮੌਜੂਦ ਅਮਰੀਕੀ ਬਲ ਨੇ ਵੀ ਅਭਿਆਨ 'ਚ ਆਈਐੱਸ ਸਰਗਨਾ ਤੇ ਨਾਲ ਹੀ ਸੰਗਠਨ ਦੇ ਕਈ ਕਮਾਂਡਰਾਂ ਤੇ 35 ਹੋਰਨਾਂ ਅੱਤਵਾਦੀਆਂ ਦੇ ਮਾਰੇ ਜਾਣ ਦੀ ਪੁੱਸ਼ਟੀ ਕੀਤੀ ਹੈ।

ਮੋਬਾਈਲ ‘ਤੇ ਤਾਜਾ ਖਬਰਾਂ, ਫੋਟੋ, ਵੀਡੀਓ ਅਤੇ ਲਾਈਵ ਸਕੋਰ ਦੇਖਣ ਲਈ ਜਾਓ m.jagran.com ‘ਤੇ

Tags: 

Web Title: The Gangster of IS killed in Afganistan