ਈਰਾਨ 'ਚ ਅੱਤਵਾਦੀ ਹਮਲੇ ਕਰਾਉਣ ਤੋਂ ਬਾਜ਼ ਨਹੀਂ ਆ ਰਿਹਾ ਪਾਕਿ

Updated on: Sun, 16 Jul 2017 05:29 PM (IST)
  
terror attack in iran

ਈਰਾਨ 'ਚ ਅੱਤਵਾਦੀ ਹਮਲੇ ਕਰਾਉਣ ਤੋਂ ਬਾਜ਼ ਨਹੀਂ ਆ ਰਿਹਾ ਪਾਕਿ

ਤਾਜ਼ਾ ਹਮਲੇ 'ਚ ਦੋ ਮਜ਼ਦੂਰਾਂ ਦੀ ਮੌਤ, ਦੋ ਜ਼ਖ਼ਮੀ

ਤਹਿਰਾਨ (ਏਐੱਫਪੀ) : ਪਾਕਿਸਤਾਨ ਹੁਣ ਭਾਰਤ ਅਤੇ ਅਫ਼ਗਾਨਿਸਤਾਨ ਦੇ ਬਾਅਦ ਈਰਾਨ 'ਤੇ ਵੀ ਅੱਤਵਾਦੀ ਹਮਲੇ ਕਰਵਾ ਰਿਹਾ ਹੈ। ਸ਼ਨਿਚਰਵਾਰ ਸ਼ਾਮ ਪਾਕਿਸਤਾਨ ਤੋਂ ਸਰਹੱਦ ਪਾਰ ਕਰ ਕੇ ਈਰਾਨੀ ਇਲਾਕੇ 'ਚ ਦਾਖਲ ਹੋਏ ਅੱਤਵਾਦੀ ਦਸਤੇ ਨੇ ਦੋ ਨਾਗਰਿਕਾਂ ਨੂੰ ਮਾਰ ਦਿੱਤਾ ਅਤੇ ਦੋ ਨੂੰ ਜ਼ਖ਼ਮੀ ਕਰ ਦਿੱਤਾ। ਇਹ ਜਾਣਕਾਰੀ ਈਰਾਨ ਦੀ ਫ਼ੌਜ ਰੈਵੋਲੂਸ਼ਨਰੀ ਗਾਰਡਸ ਨੇ ਦਿੱਤੀ ਹੈ।

ਰੈਵੋਲੂਸ਼ਨਰੀ ਗਾਰਡਸ ਨੇ ਆਪਣੀ ਵੈੱਬਸਾਈਟ ਤੋਂ ਬਿਆਨ ਜਾਰੀ ਕਰ ਕੇ ਕਿਹਾ ਕਿ ਸ਼ਨਿਚਰਵਾਰ ਨੂੰ ਈਰਾਨ ਦੇ ਸਰਹੱਦੀ ਇਲਾਕੇ ਸਾਰਾਵਾਨ 'ਚ ਪਾਕਿਸਤਾਨੀ ਅੱਤਵਾਦੀਆਂ ਨੇ ਫਾਇਰਿੰਗ ਕਰ ਕੇ ਮਜ਼ਦੂਰੀ ਕਰਨ ਵਾਲੇ ਦੋ ਲੋਕਾਂ ਦੀ ਹੱਤਿਆ ਕਰ ਦਿੱਤੀ। ਇਹ ਇਲਾਕਾ ਸਿਸਤਾਨ-ਬਲੋਚਿਸਤਾਨ ਸੂਬੇ ਦੇ ਅਧੀਨ ਹੈ। ਜਵਾਬੀ ਕਾਰਵਾਈ 'ਚ ਰੈਵੋਲੂਸ਼ਨਰੀ ਗਾਰਡਸ ਨੇ ਇਕ ਹਮਲਾਵਰ ਨੂੰ ਢੇਰ ਕਰ ਦਿੱਤਾ ਜਦਕਿ ਦੋ ਨੂੰ ਜ਼ਖ਼ਮੀ ਕਰ ਦਿੱਤਾ। ਅੱਤਵਾਦੀ ਦਸਤੇ 'ਚ ਸ਼ਾਮਿਲ ਬਾਕੀ ਦੇ ਹਮਲਾਵਰ ਪਾਕਿਸਤਾਨੀ ਇਲਾਕੇ 'ਚ ਭੱਜਣ 'ਚ ਸਫਲ ਹੋ ਗਏ। ਹਮਲਾਵਰਾਂ ਦੀ ਪਛਾਣ ਨਹੀਂ ਹੋ ਸਕੀ ਹੈ ਪ੍ਰੰਤੂ ਇਲਾਕੇ 'ਚ ਜੈਸ਼ ਅਲ-ਆਦਿਲ ਸੰਗਠਨ ਦੇ ਹਮਲਿਆਂ ਦਾ ਸਾਲਾਂ ਪੁਰਾਣਾ ਇਤਿਹਾਸ ਹੈ। ਇਹ ਸੰਗਠਨ ਅਲਕਾਇਦਾ ਨਾਲ ਜੁੜਿਆ ਹੋਇਆ ਹੈ ਅਤੇ ਇਹ ਪਾਕਿਸਤਾਨ ਦੇ ਬਲੋਚਿਸਤਾਨ ਤੋਂ ਆਪਣੀਆਂ ਗਤੀਵਿਧੀਆਂ ਦਾ ਸੰਚਾਲਨ ਕਰਦਾ ਹੈ। ਇਸ ਤੋਂ ਪਹਿਲੇ ਇਸ ਅੱਤਵਾਦੀ ਸੰਗਠਨ ਨੇ ਅਪ੍ਰੈਲ ਮਹੀਨੇ 'ਚ 10 ਈਰਾਨੀ ਸਰਹੱਦੀ ਫ਼ੌਜ ਦੀ ਮਿਰਜਾਵੇਹ ਸੂਬੇ 'ਚ ਹੱਤਿਆ ਕਰ ਦਿੱਤੀ ਸੀ। 19 ਜੂਨ ਨੂੰ ਈਰਾਨ ਦੀ ਬੰਦਰਗਾਹ ਵਾਲੇ ਸ਼ਹਿਰ ਚਾਬਹਾਰ 'ਚ ਹਮਲੇ ਦੀ ਨੀਅਤ ਨਾਲ ਆਏ ਅੱਤਵਾਦੀ ਸੰਗਠਨ ਅੰਸਾਰ ਅਲ-ਫੁਰਕਾਨ ਦੇ ਸਰਗਨਾ ਅਤੇ ਚਾਰ ਮੈਂਬਰਾਂ ਨੂੰ ਪਛਾਣ ਕੇ ਗਾਰਡਸ ਨੇ ਉਨ੍ਹਾਂ ਨੂੰ ਮਾਰ ਦਿੱਤਾ ਸੀ। ਈਰਾਨ ਦੇ ਰਾਸ਼ਟਰਪਤੀ ਹਸਨ ਰੂਹਾਨੀ ਨੇ ਪਾਕਿਸਤਾਨੀ ਪ੍ਰਧਾਨ ਮੰਤਰੀ ਨੂੰ ਪੱਤਰ ਲਿਖ ਕੇ ਸਰਹੱਦ 'ਤੇ ਅੱਤਵਾਦੀ ਹਮਲਿਆਂ ਦੀ ਰੋਕਥਾਮ ਲਈ ਲੋੜੀਂਦੇ ਕਦਮ ਚੁੱਕਣ ਲਈ ਕਿਹਾ ਹੈ।

ਮੋਬਾਈਲ ‘ਤੇ ਤਾਜਾ ਖਬਰਾਂ, ਫੋਟੋ, ਵੀਡੀਓ ਅਤੇ ਲਾਈਵ ਸਕੋਰ ਦੇਖਣ ਲਈ ਜਾਓ m.jagran.com ‘ਤੇ

Tags: 

Web Title: terror attack in iran