ਪਾਕਿ 'ਚ ਸਿਲਕ ਰੋਡ ਨਾਲ ਜੁੜੇ ਮਜ਼ਦੂਰਾਂ ਦੀ ਮੁੜ ਹੱਤਿਆ

Updated on: Fri, 19 May 2017 07:58 PM (IST)
  

ਕੁਏਟਾ (ਰਾਇਟਰ) : ਮਕਬੂਜ਼ਾ ਕਸ਼ਮੀਰ ਤੋਂ ਗੁਜ਼ਰਨ ਵਾਲੇ ਆਰਥਿਕ ਗਲਿਆਰੇ ਨੇ ਨਿਰਮਾਣ ਕਾਰਜ ਨਾਲ ਜੁੜੇ ਤਿੰਨ ਪਾਕਿਸਤਾਨੀ ਮਜ਼ਦੂਰਾਂ ਦੀ ਸ਼ੁੱਕਰਵਾਰ ਨੂੰ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ। ਇਹ ਗਲਿਆਰਾ ਏਸ਼ੀਆ, ਯੂਰਪ ਤੇ ਅਫ਼ਰੀਕਾ ਨੂੰ ਸਮੁੰਦਰੀ-ਜ਼ਮੀਨੀ ਰਸਤੇ ਨਾਲ ਜੋੜਨ ਵਾਲੇ ਚੀਨ ਦੇ ਖ਼ਾਹਸ਼ੀ ਪ੍ਰਾਜੈਕਟ ਸਿਲਕ ਰੋਡ ਦਾ ਹਿੱਸਾ ਹੈ। ਬੀਤੇ ਹਫ਼ਤੇ ਵੀ ਇਸ ਪ੍ਰਾਜੈਕਟ ਨਾਲ ਜੁੜੇ 10 ਮਜ਼ਦੂਰਾਂ ਦੀ ਪਾਕਿਸਤਾਨ 'ਚ ਹੱਤਿਆ ਕੀਤੀ ਗਈ ਸੀ। ਦਸ ਹਜ਼ਾਰ ਤੋਂ ਜ਼ਿਆਦਾ ਪਾਕਿਸਤਾਨੀ ਫ਼ੌਜੀਆਂ ਦੀ ਤਾਇਨਾਤੀ ਦੇ ਬਾਵਜੂਦ 2014 ਤੋਂ ਹੁਣ ਤਕ ਪ੍ਰਾਜੈਕਟ ਨਾਲ ਜੁੜੇ 54 ਮਜ਼ਦੂਰ ਮਾਰੇ ਜਾ ਚੁੱਕੇ ਹਨ।

ਹੱਤਿਆਵਾਂ ਤੇ ਗਲਿਆਰੇ ਨੂੰ ਸਥਾਨਕ ਲੋਕਾਂ 'ਚ ਵਧਦੀ ਨਾਰਾਜ਼ਗੀ ਨਾਲ ਵੀ ਜੋੜ ਕੇ ਦੇਖਿਆ ਜਾ ਰਿਹਾ ਹੈ। ਆਪਣੀ ਜ਼ਮੀਨ ਨਾਲ ਉਜਾੜੇ ਜਾਣ ਦੇ ਡਰੋਂ ਅਜਿਹੇ ਲੋਕਾਂ ਨੇ ਬਲੋਚ ਲਿਬਰੇਸ਼ਨ ਆਰਮੀ ਬਣਾ ਰੱਖੀ ਹੈ। ਬੀਤੇ ਹਫ਼ਤੇ ਗਵਾਦਰ ਬੰਦਰਗਾਹ ਕੋਲ ਮਜ਼ਦੂਰਾਂ ਦੀ ਹੱਤਿਆ ਦੀ ਜ਼ਿੰਮੇਵਾਰੀ ਇਸੇ ਸੰਗਠਨ ਨੇ ਲਈ ਸੀ।

ਸ਼ੁੱਕਰਵਾਰ ਨੂੰ ਮਜ਼ਦੂਰਾਂ ਦੀ ਹੱਤਿਆ ਗਵਾਦਰ ਤੋਂ 280 ਕਿਲੋਮੀਟਰ ਦੂਰ ਹੋਸ਼ਾਬ 'ਚ ਕੀਤੀ ਗਈ। ਸਥਾਨਕ ਅਧਿਕਾਰੀ ਸਰਮਦਾ ਸਲੀਮ ਨੇ ਦੱਸਿਆ ਕਿ ਇਕ ਮਜ਼ਦੂਰ ਦੀ ਮੌਕੇ 'ਤੇ ਹੀ ਮੌਤ ਹੋ ਗਈ, ਜਦਕਿ ਦੋ ਨੇ ਹਸਪਤਾਲ 'ਚ ਦਮ ਤੋੜ ਦਿੱਤਾ। ਇਹ ਲੋਕ ਬਲੋਚਿਸਤਾਨ ਸੂਬੇ ਦੀ ਰਾਜਧਾਨੀ ਕੁਏਟਾ ਤੋਂ ਗਵਾਦਰ ਬੰਦਰਗਾਹ ਨੂੰ ਜੋੜਨ ਵਾਲੇ ਹਾਈਵੇਅ ਦੇ ਨਿਰਮਾਣ ਕਾਰਜ ਨਾਲ ਜੁੜੇ ਹੋਏ ਸਨ।

ਚੀਨ ਦੇ ਸ਼ਿਨਜਿਆਂਗ ਸੂਬੇ ਨੂੰ ਪਾਕਿਸਤਾਨ ਦੇ ਕੂਟਨੀਤਿਕ ਬੰਦਰਗਾਹ ਗਵਾਦਰ ਨਾਲ ਜੋੜਨ ਵਾਲੇ ਗਲਿਆਰੇ ਦੇ ਅਗਲੇ ਸਾਲ ਜੂਨ ਤਕ ਸ਼ੁਰੂ ਹੋਣ ਦੀ ਉਮੀਦ ਹੈ। ਗਲਿਆਰੇ ਦਾ ਨਿਰਮਾਣ ਭਾਰਤ ਦੇ ਇਤਰਾਜ਼ਾਂ ਨੂੰ ਦਰਕਿਨਾਰ ਕਰ ਕੇ ਕੀਤਾ ਜਾ ਰਿਹਾ ਹੈ। ਇਸ ਕਾਰਨ ਭਾਰਤ ਨੇ ਹਾਲ 'ਚ ਬੀਜਿੰਗ 'ਚ ਸਿਲਕ ਰੋਡ 'ਤੇ ਹੋਏ ਕੌਮਾਂਤਰੀ ਸੰਮੇਲਨ 'ਚ ਹਿੱਸਾ ਨਹੀਂ ਲਿਆ ਸੀ। ਸਥਾਨਕ ਲੋਕ ਵੀ ਇਸ ਪ੍ਰਾਜੈਕਟ ਦਾ ਵਿਰੋਧ ਕਰ ਰਹੇ ਹਨ। ਇਨ੍ਹਾਂ ਦੀ ਆਵਾਜ਼ ਦਬਾਉਣ ਅਤੇ ਪ੍ਰਾਜੈਕਟ ਨਾਲ ਜੁੜੇ ਲੋਕਾਂ ਦੀ ਸੁਰੱਖਿਆ ਲਈ ਪਾਕਿਸਤਾਨ ਨੇ 2015 'ਚ ਇਕ ਵੱਖਰੀ ਫ਼ੌਜੀ ਇਕਾਈ ਗਿਠਤ ਕੀਤੀ ਸੀ। ਇਸ ਇਕਾਈ ਦੇ ਨਾਲ ਚੀਨੀ ਫ਼ੌਜੀਆਂ ਦੇ ਵੀ ਇਸ ਇਲਾਕੇ 'ਚ ਤਾਇਨਾਤੀ ਹੋਣ ਦੀ ਖ਼ਬਰ ਹੈ।

ਮੋਬਾਈਲ ‘ਤੇ ਤਾਜਾ ਖਬਰਾਂ, ਫੋਟੋ, ਵੀਡੀਓ ਅਤੇ ਲਾਈਵ ਸਕੋਰ ਦੇਖਣ ਲਈ ਜਾਓ m.jagran.com ‘ਤੇ

Tags: 

Web Title: Suspected Pakistani militants gun down three workers on China "Silk Road" project