ਯਮਨ 'ਚ ਫ਼ੌਜ 'ਤੇ ਆਈਐੱਸ ਦਾ ਹਮਲਾ, ਸੱਤ ਦੀ ਮੌਤ

Updated on: Tue, 13 Mar 2018 08:24 PM (IST)
  

ਅਦਨ (ਏਐੱਫਪੀ) : ਯਮਨ ਦੇ ਤੱਟੀ ਸ਼ਹਿਰ ਅਦਨ 'ਚ ਇਸਲਾਮਿਕ ਸਟੇਟ (ਆਈਐੱਸ) ਦੇ ਅੱਤਵਾਦੀਆਂ ਨੇ ਫ਼ੌਜ ਦੀ ਕੈਨਟੀਨ 'ਤੇ ਹਮਲਾ ਕਰ ਕੇ ਇਕ ਬੱਚੇ ਸਮੇਤ ਸੱਤ ਲੋਕਾਂ ਦੀ ਜਾਨ ਲੈ ਲਈ, ਜਦਕਿ 30 ਲੋਕ ਜ਼ਖ਼ਮੀ ਹੋ ਗਏ। ਪੁਲਿਸ ਮੁਤਾਬਿਕ, ਅੱਤਵਾਦੀਆਂ ਨੇ ਮਨਸੌਰਾ ਜ਼ਿਲ੍ਹੇ ਦੇ ਦਾਰੀਨ ਖੇਤਰ 'ਚ ਯਮਨ ਦੇ ਸਹਿਯੋਗੀ ਦੇਸ਼ ਦੀ ਮਦਦ ਨਾਲ ਚੱਲ ਰਹੀ ਕੈਨਟੀਨ 'ਤੇ ਆਤਮਘਾਤੀ ਹਮਲਾ ਕੀਤਾ। ਹਮਲੇ ਨਾਲ ਉੱਥੇ ਖੜ੍ਹੀਆਂ ਗੱਡੀਆਂ ਨੂੰ ਨੁਕਸਾਨ ਪਹੁੰਚਿਆ ਹੈ। ਆਈਐੱਸ ਨੇ ਹਮਲੇ ਦੀ ਜ਼ਿੰਮੇਵਾਰੀ ਲੈਂਦਿਆਂ ਕਿਹਾ ਕਿ ਉਸ ਦੇ ਲੜਾਕਿਆਂ ਨੇ ਕੈਨਟੀਨ 'ਤੇ ਕਾਰ ਬੰਬ ਨਾਲ ਟੱਕਰ ਮਾਰ ਕੇ ਉਸ ਨੂੰ ਉਡਾ ਦਿੱਤਾ। ਪਹਿਲਾਂ ਤੋਂ ਹੀ ਯਮਨੀ ਫ਼ੌਜ ਸਾਊਦੀ ਦੀ ਅਗਵਾਈ 'ਚ ਗਠਜੋੜ ਫ਼ੌਜਾਂ ਨਾਲ ਮਿਲ ਕੇ ਰਾਜਧਾਨੀ ਸਨਾ 'ਚ ਈਰਾਨ ਸਮਰਥਿਤ ਹਾਉਤੀ ਵਿਦਰੋਹੀਆਂ ਨਾਲ ਲੜ ਰਹੀ ਹੈ। ਪਿਛਲੇ ਮਹੀਨੇ 24, ਫਰਵਰੀ ਨੂੰ ਅਦਨ 'ਚ ਆਈਐੱਸ ਅੱਤਵਾਦੀਆਂ ਨੇ ਦੋਹਰੇ ਆਤਮਘਾਤੀ ਹਮਲੇ 'ਚ ਅਦਨ ਅੱਤਵਾਦ ਰੋਕੂ ਇਕਾਈ ਦੇ ਪੰਜ ਅਧਿਕਾਰੀਆਂ ਦੀ ਹੱਤਿਆ ਕਰ ਦਿੱਤੀ ਸੀ। 2015 'ਚ ਹਾਉਤੀ ਵਿਦਰੋਹੀਆਂ ਦੇ ਰਾਜਧਾਨੀ 'ਤੇ ਕਬਜ਼ੇ ਤੋਂ ਬਾਅਦ ਯਮਨ ਸਰਕਾਰ ਨੇ ਅਦਨ 'ਚ ਆਪਣਾ ਹੈੱਡਕੁਆਰਟਰ ਸਥਾਪਿਤ ਕੀਤਾ ਸੀ।

ਮੋਬਾਈਲ ‘ਤੇ ਤਾਜਾ ਖਬਰਾਂ, ਫੋਟੋ, ਵੀਡੀਓ ਅਤੇ ਲਾਈਵ ਸਕੋਰ ਦੇਖਣ ਲਈ ਜਾਓ m.jagran.com ‘ਤੇ

Tags: 

Web Title: Suicide bombing claimed by IS kills six in Yemens Aden