ਯੂਏਈ 'ਚ ਭਾਰਤੀ ਸਕੂਲ ਦੇ ਵਿਦਿਆਰਥੀਆਂ ਬਣਾਇਆ ਵਿਸ਼ਵ ਰਿਕਾਰਡ

Updated on: Tue, 14 Nov 2017 08:11 PM (IST)
  

ਦੁਬਈ (ਪੀਟੀਆਈ) :

ਸੰਯੁਕਤ ਅਰਬ ਅਮੀਰਾਤ (ਯੂਏਈ) 'ਚ ਸ਼ਾਰਜਾਹ ਸ਼ਹਿਰ ਦੇ ਇਕ ਭਾਰਤੀ ਸਕੂਲ ਦਾ ਨਾਂ ਮੰਗਲਵਾਰ ਨੂੰ ਗਿਨੀਜ਼ ਬੁੱਕ ਆਫ ਵਰਲਡ ਰਿਕਾਰਡ 'ਚ ਦਰਜ ਹੋ ਗਿਆ। ਇਸ ਸਕੂਲ ਦੇ ਕਰੀਬ ਪੰਜ ਹਜ਼ਾਰ ਵਿਦਿਆਰਥੀਆਂ ਨੇ ਬੇੜੀ ਦਾ ਮਾਨਵੀ ਅਕਸ ਬਣਾ ਕੇ ਬਾਲ ਦਿਵਸ ਅਤੇ ਯੂਏਈ ਦੇ ਰਾਸ਼ਟਰੀ ਦਿਵਸ ਨੂੰ ਮਨਾਇਆ।

ਗਲਫ ਨਿਊਜ਼ ਮੁਤਾਬਿਕ, ਪੇਸ ਐਜੂਕੇਸ਼ਨ ਗਰੁੱਪ ਦੇ ਇੰਡੀਆ ਇੰਟਰਨੈਸ਼ਨਲ ਸਕੂਲ ਦੇ ਕੁੱਲ 4,882 ਵਿਦਿਆਰਥੀਆਂ ਨੇ ਹਿੱਸਾ ਲਿਆ। ਉਨ੍ਹਾਂ ਯੂਏਈ ਦੇ ਰਾਸ਼ਟਰੀ ਝੰਡੇ ਦੇ ਰੰਗਾਂ ਵਾਲੇ ਕੱਪੜੇ ਪਾਏ ਸਨ। ਸਕੂਲ ਮੈਨੇਜਮੈਂਟ ਨੇ ਕਿਹਾ ਕਿ ਇਹ ਕੋਸ਼ਿਸ਼ ਪਹਿਲਾਂ ਭਾਰਤੀ ਪ੍ਰਧਾਨ ਮੰਤਰੀ ਜਵਾਹਰ ਲਾਲ ਨਹਿਰੂ ਦੀ ਜੈਅੰਤੀ ਮੌਕੇ ਕੀਤੀ ਗਈ। ਉਨ੍ਹਾਂ ਦੀ ਜੈਅੰਤੀ ਬਾਲ ਦਿਵਸ ਵਜੋਂ ਮਨਾਈ ਜਾਂਦੀ ਹੈ। ਸਕੂਲ ਦੀ ਪਿ੍ਰੰਸੀਪਲ ਮੰਜੂ ਰੇਜੀ ਨੇ ਕਿਹਾ ਕਿ ਇਹ ਸਾਡੇ ਵਿਦਿਆਰਥੀਆਂ ਲਈ ਵੱਡੀ ਉਪਲੱਬਧੀ ਹੈ। ਉਨ੍ਹਾਂ ਦਾ ਜੀਵਨ ਸਾਗਰ 'ਚ ਵਹਿੰਦੀ ਬੇੜੀ ਵਾਂਗ ਹੈ ਅਤੇ ਬੇੜੀ ਯੂਏਈ ਦੀ ਵਿਰਾਸਤ ਦਾ ਪ੍ਰਤੀਕ ਵੀ ਹੈ। ਇਸ ਲਈ ਅਸੀਂ ਪ੍ਰਤੀਕਾਤਮਕ ਅਕਸ ਬਣਾਉਣ ਲਈ ਬੇੜੀ ਦੀ ਚੋਣ ਕੀਤੀ।

ਮੋਬਾਈਲ ‘ਤੇ ਤਾਜਾ ਖਬਰਾਂ, ਫੋਟੋ, ਵੀਡੀਓ ਅਤੇ ਲਾਈਵ ਸਕੋਰ ਦੇਖਣ ਲਈ ਜਾਓ m.jagran.com ‘ਤੇ

Tags: 

Web Title: Students at Indian school in UAE set world record on Children Day