ਭੂਚਾਲ ਨਾਲ ਈਰਾਨ 'ਚ ਤਬਾਹੀ, 328 ਮਰੇ

Updated on: Mon, 13 Nov 2017 08:36 PM (IST)
  
Strong earthquake hits Iraq and Iran, killing at least 218

ਭੂਚਾਲ ਨਾਲ ਈਰਾਨ 'ਚ ਤਬਾਹੀ, 328 ਮਰੇ

ਇਰਾਕ ਦੇ ਸਰਹੱਦੀ ਇਲਾਕੇ 'ਚ ਸੀ ਕੇਂਦਰ

ਤੁਰਕੀ ਤੇ ਇਸਰਾਈਲ ਤਕ ਮਹਿਸੂਸ ਹੋਏ ਝਟਕੇ

ਬਗ਼ਦਾਦ (ਰਾਇਟਰ/ਏਪੀ) : ਈਰਾਨ ਤੇ ਇਰਾਕ 'ਚ ਆਏ ਭੂੁਚਾਲ ਨਾਲ 328 ਲੋਕ ਮਾਰੇ ਗਏ ਹਨ ਜਦਕਿ ਦੋਵਾਂ ਦੇਸ਼ਾਂ 'ਚ ਹਜ਼ਾਰਾਂ ਲੋਕ ਜ਼ਖ਼ਮੀ ਹੋਏ ਹਨ। 7.3 ਤੀਬਰਤਾ ਵਾਲੇ ਭੂਚਾਲ ਨਾਲ ਈਰਾਨ 'ਚ ਭਾਰੀ ਨੁਕਸਾਨ ਹੋਇਆ। ਪਹਾੜੀ ਇਲਾਕੇ 'ਚ ਆਏ ਇਸ ਭੂਚਾਲ ਨਾਲ ਰਸਤੇ ਬਰਬਾਦ ਹੋ ਗਏ ਹਨ ਜਿਸ ਕਾਰਨ ਪ੍ਰਭਾਵਿਚ ਇਲਾਕਿਆਂ 'ਚ ਰਾਹਤ ਟੀਮਾਂ ਨਹੀਂ ਪਹੁੰਚ ਪਾ ਰਹੀਆਂ। ਮਰਨ ਵਾਲਿਆਂ ਦੀ ਗਿਣਤੀ ਵਧਣ ਦਾ ਅੰਦੇਸ਼ਾ ਹੈ। ਫਲਪੀਨ ਯਾਤਰਾ 'ਤੇ ਗਏ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਆਫਤ 'ਤੇ ਦੁਖ ਪ੍ਰਗਟ ਕੀਤਾ ਹੈ।

ਐਤਵਾਰ ਰਾਤ ਆਏ ਭੂਚਾਲ ਸਮੇਂ ਜ਼ਿਆਦਾਤਰ ਲੋਕ ਸੌਣ ਦੀ ਤਿਆਰੀ 'ਚ ਸਨ। ਜਿਵੇਂ ਹੀ ਲੋਕਾਂ ਨੂੰ ਸਥਿਤੀ ਦਾ ਅਹਿਸਾਸ ਹੋਇਆ, ਉਹ ਬਾਹਰ ਵੱਲ ਭੱਜੇ। ਪਰ ਖੁਸ਼ਕਿਸਮਤੀ ਨਾਲ ਹੀ ਜਾਨ ਬਚਾ ਸਕੇ। ਭੂਚਾਲ ਦੇ ਝਟਕੇ ਰੁਕੇ ਤਾਂ ਪ੍ਰਭਾਵਿਤ ਇਲਾਕੇ 'ਚ ਚਾਰੋ ਪਾਸੇ ਮਲਬੇ ਦੇ ਢੇਰ ਸਨ। ਘੁੱਪ ਹਨੇਰੇ 'ਚ ਮਚੀ ਚੀਕ ਪੁਕਾਰ 'ਚ ਲੋਕਾਂ ਨੂੰ ਸਮਝ ਨਹੀਂ ਆ ਰਿਹਾ ਸੀ ਕਿ ਉਹ ਕਿਵੇਂ ਮਲਬੇ 'ਚ ਫਸੇ ਲੋਕਾਂ ਦੀ ਮਦਦ ਕਰਨ। ਮਦਦ ਕੋਈ ਵਸੀਲਾ ਨਹੀਂ ਹੋਣ ਕਾਰਨ ਹੀ ਜ਼ਿਆਦਾ ਲੋਕਾਂ ਦੀ ਜਾਨ ਗਈ। ਦੋਵਾਂ ਦੇਸ਼ਾਂ ਦੇ ਲੱਖਾਂ ਲੋਕਾਂ ਨੇ ਭਾਰੀ ਠੰਢ 'ਚ ਖੁੱਲ੍ਹੇ 'ਚ ਰਾਤ ਬਿਤਾਈ। ਆਫ਼ਤ ਦੇ ਕਈ ਘੰਟੇ ਬਾਅਦ ਵੀ ਰਾਹਤ ਟੀਮਾਂ ਪ੍ਰਭਾਵਿਤ ਇਲਾਕਿਆਂ 'ਚ ਪਹੁੰਚਣ 'ਚ ਨਾਕਾਮ ਰਹੀਆਂ। ਜਿਨ੍ਹਾਂ ਇਲਾਕਿਆਂ 'ਚ ਰਾਹਤ ਟੀਮਾਂ ਪਹੁੰਚੀਆਂ ਹਨ, ਉਹ ਜ਼ਮੀਨ ਖਿਸਕਣ ਨਾਲ ਸਹੀ ਭੂਮਿਕਾ ਨਿਭਾ ਨਹੀਂ ਪਾ ਰਹੇ। ਹੈਲੀਕਾਪਟਰਾਂ ਨਾਲ ਕੁਝ ਇਲਾਕਿਆਂ 'ਚ ਰਾਹਤ ਸਮੱਗਰੀ ਪਹੁੰਚਾਈ ਗਈ ਹੈ ਪਰ ਉਹ ਨਾਕਾਫ਼ੀ ਹੈ।

--------------

ਪਿੰਡ ਦੇ ਪਿੰਡ ਬਰਬਾਦ ਹੋ ਗਏ ਈਰਾਨ 'ਚ

ਭੂਚਾਲ ਦਾ ਕੇਂਦਰ ਇਰਾਕ ਦੇ ਕੁਰਦਿਸਤਾਨ ਇਲਾਕੇ ਦੇ ਸੁਲੈਮਾਨੀਆ ਸੂਬੇ ਦੇ ਪੇਂਜਵਿਨ 'ਚ ਸੀ। ਇਹ ਇਲਾਕਾ ਈਰਾਨ ਦੀ ਸਰਹੱਦ ਨਾਲ ਲੱਗਾ ਹੋਇਆ ਹੈ। ਈਰਾਨ ਦੇ ਕਰਮਾਨ ਸ਼ਾਹ ਸੂਬੇ 'ਚ ਸਭ ਤੋਂ ਜ਼ਿਆਦਾ ਨੁਕਸਾਨ ਹੋਇਆ ਹੈ। ਉੱਥੇ ਮਰਨ ਵਾਲਿਆਂ ਦੀ ਗਿਣਤੀ ਸੈਂਕੜਿਆਂ 'ਚ ਹੈ ਤੇ ਉਹ ਵਧਦੀ ਜਾ ਰਹੀ ਹੈ। ਇਸ ਇਲਾਕੇ 'ਚ ਪਿੰਡ ਦੇ ਪਿੰਡ ਬਰਬਾਦ ਹੋਣ ਦੀ ਖਬਰ ਹੈ। ਪ੍ਰਭਾਵਿਚ ਇਲਾਕੇ ਦੇ ਸਾਲੀਹੀਆ ਸ਼ਹਿਰ 'ਚ ਰਹਿਣ ਵਾਲੀ ਮਾਜਿਦਾ ਅਮੀਰ ਜਦੋਂ ਬੱਚਿਆਂ ਨਾਲ ਖਾਣਾ-ਖਾਣ ਜਾ ਰਹੀ ਤਾਂ ਉਨ੍ਹਾਂ ਨੂੰ ਆਪਣਾ ਘਰ ਹਿੱਲਦਾ ਮਹਿਸੂਸ ਹੋਇਆ। ਉਹ ਭੱਜ ਕੇ ਬਾਹਰ ਆਈ। ਜਾਨ ਤਾਂ ਬੱਚ ਗਈ ਪਰ ਬਾਕੀ ਸਭ ਬਰਬਾਦ ਹੋ ਗਿਆ। ਪ੍ਰਸ਼ਾਸਨ ਨੇ ਸੂਬੇ 'ਚ ਤਿੰਨ ਦਿਨ ਦਾ ਸੋਗ ਐਲਾਨਿਆ ਹੈ। ਭੂਚਾਲ ਦੇ ਝਟਕੇ ਤੁਰਕੀ ਅਤੇ ਇਸਰਾਈਲ ਤਕ ਮਹਿਸੂਸ ਕੀਤੇ ਗਏ ਜਦਕਿ ਇਰਾਕ ਦੀ ਰਾਜਧਾਨੀ ਬਗ਼ਦਾਦ ਦੀਆਂ ਕਈ ਇਮਾਰਤਾਂ 'ਚ ਤਰੇੜਾਂ ਆ ਗਈਆਂ ਹਨ।

------------------

ਰਿਫਾਈਨਰੀ ਤੇ ਤੇਲ ਪਾਈਪ ਸੁਰੱਖਿਅਤ

ਰਾਹਤ ਕਾਰਜਾਂ 'ਚ ਈਰਾਨ ਦੇ ਰੈਵੋਲਿਊਸ਼ਨਰੀ ਗਾਰਡਸ ਤੇ ਸਰਹੱਦ 'ਤੇ ਸਰਗਰਮ ਹੋਰ ਆਰਮਡ ਮਿਲਿਸ਼ੀਆ ਦੇ ਜਵਾਨ ਹਰਕਤ 'ਚ ਆ ਗਏ ਹਨ ਅਤੇ ਉਹ ਤੇਜ਼ੀ ਨਾਲ ਰਾਹਤ ਉਪਾਅ ਕਾਇਮ ਕਰਨ ਦੀ ਕੋਸ਼ਿਸ਼ ਕਰ ਰਹੇ ਹਨ। ਈਰਾਨ ਦੇ ਗ੍ਰਹਿ ਮੰਤਰੀ ਅਬਦੋਲਰੇਜਾ ਰਹਿਮਾਨੀ ਫਾਜ਼ਲੀ ਨੇ ਸੜਕਾਂ ਤੋਂ ਮਲਬਾ ਹਟਾਉਣ ਦਾ ਕੰਮ ਕੀਤਾ ਜਾ ਰਿਹਾ ਹੈ ਜਿਸ ਨਾਲ ਪ੍ਰਭਾਵਿਤ ਇਲਾਕਿਆਂ 'ਚ ਪਹੁੰਚ ਕੇ ਰਾਹਤ ਪਹੁੰਚਾਈ ਜਾ ਸਕੇ। ਇਲਾਕੇ 'ਚ ਸਥਿਤ ਰਿਫਾਈਨਰੀ ਤੇ ਤੇਲ ਪਾਈਪਲਾਈਨਾਂ ਨੂੰ ਨੁਕਸਾਨ ਨਹੀਂ ਪਹੁੰਚਿਆ।

ਮੋਬਾਈਲ ‘ਤੇ ਤਾਜਾ ਖਬਰਾਂ, ਫੋਟੋ, ਵੀਡੀਓ ਅਤੇ ਲਾਈਵ ਸਕੋਰ ਦੇਖਣ ਲਈ ਜਾਓ m.jagran.com ‘ਤੇ

Tags: 

Web Title: Strong earthquake hits Iraq and Iran, killing at least 218