ਸਪੇਨ 'ਚ ਕੈਟਲੋਨੀਆ ਦੀ ਖ਼ੁਦਮੁਖਤਾਰੀ ਖ਼ਤਮ ਕਰਨ ਦੀ ਚਿਤਾਵਨੀ

Updated on: Thu, 12 Oct 2017 05:59 PM (IST)
  

ਮੈਡਰਿਡ (ਰਾਇਟਰ) : ਸਪੇਨ ਦੇ ਪ੍ਰਧਾਨ ਮੰਤਰੀ ਮਾਰਿਆਨੋ ਰਾਜੋਏ ਨੇ ਕੈਟਲੋਨੀਆ ਦੀ ਆਜ਼ਾਦੀ ਦੀ ਮੁਹਿੰਮ ਛੇੜ ਰਹੇ ਵੱਖਵਾਦੀਆਂ ਨੂੰ ਚਿਤਾਵਨੀ ਦਿੱਤੀ ਹੈ ਕਿ ਅੱਠ ਦਿਨਾਂ ਵਿਚ ਉਹ ਦੇਸ਼ ਦੀ ਵੰਡ ਦੀ ਮੰਗ ਨੂੰ ਛੱਡ ਦੇਣ। ਅਜਿਹਾ ਨਾ ਕਰਨ 'ਤੇ ਸਰਕਾਰ ਕੈਟਲੋਨੀਆ ਇਲਾਕੇ ਦੀ ਰਾਜਨੀਤਕ ਖ਼ੁਦਮੁਖਤਾਰੀ ਖ਼ਤਮ ਕਰ ਦੇਵੇਗੀ ਅਤੇ ਉਥੇ ਸਿੱਧੇ ਸਪੇਨ ਸਰਕਾਰ ਦਾ ਸ਼ਾਸਨ ਹੋ ਜਾਏਗਾ।

ਰਾਜੋਏ ਦੀ ਇਸ ਚਿਤਾਵਨੀ ਨਾਲ ਸਪੇਨ ਵਿਚ ਟਕਰਾਅ ਹੋਰ ਵੱਧਣ ਦੀ ਸ਼ੰਕਾ ਪੈਦਾ ਹੋ ਗਈ ਹੈ। ਲਗਪਗ ਦੋ ਹਫ਼ਤੇ ਤੋਂ ਸਪੇਨ ਦੀ ਵੰਡ ਦੀ ਮੁਹਿੰਮ ਜ਼ੋਰ ਫੜਨ 'ਤੇ ਪ੍ਰਧਾਨ ਮੰਤਰੀ ਰਾਜੋਏ ਨੇ ਕੈਟਲੋਨੀਆ ਦੀ ਖ਼ੁਦਮੁਖਤਾਰੀ ਰੱਦ ਕਰਨ ਦੀ ਚਿਤਾਵਨੀ ਦਿੱਤੀ ਸੀ। ਬੁੱਧਵਾਰ ਨੂੰ ਉਨ੍ਹਾਂ ਨੇ ਇਸ ਲਈ ਅੱਠ ਦਿਨਾਂ ਦਾ ਵਕਤ ਨਿਸ਼ਚਿਤ ਕਰ ਦਿੱਤਾ। ਸੰਵਿਧਾਨ ਦੀ ਧਾਰਾ 155 ਤਹਿਤ ਮਿਲੇ ਅਧਿਕਾਰਾਂ ਦੀ ਵਰਤੋਂ ਕਰਦੇ ਹੋਏ ਪ੍ਰਧਾਨ ਮੰਤਰੀ ਕੈਟਲੋਨੀਆ ਦੀ ਖੇਤਰੀ ਸਰਕਾਰ ਨੂੰ ਬਰਖਾਸਤ ਕਰ ਸਕਦੇ ਹਨ। ਇਸ ਤੋਂ ਪਹਿਲੇ ੁਵੱਖਵਾਦੀ ਆਗੂ ਕਾਰਲਸ ਪਿਊਜੀਮਾਂਟ ਨੇ ਖ਼ੁਦਮੁਖਤਾਰ ਸੰਸਦ ਵਿਚ ਆਜ਼ਾਦੀ ਦੀ ਮੰਗ 'ਤੇ ਸਪੇਨ ਸਰਕਾਰ ਨਾਲ ਗੱਲਬਾਤ ਕਰਨ ਦੀ ਗੱਲ ਕਹੀ ਸੀ। ਜਵਾਬ ਵਿਚ ਪ੍ਰਧਾਨ ਮੰਤਰੀ ਰਾਜੋਏ ਨੇ ਪਹਿਲੇ ਗੱਲਬਾਤ ਤੋਂ ਇਨਕਾਰ ਕੀਤਾ ਫਿਰ ਸਾਰੇ ਬਦਲ ਖੱੁਲੇ ਹੋਣ ਦੀ ਗੱਲ ਕਹੀ ਸੀ। ਇਕ ਅਕਤੂਬਰ ਨੂੰ ਲੋਕਰਾਇ 'ਚ ਕੈਟਲੋਨੀਆ ਦੀ 90 ਫ਼ੀਸਦੀ ਆਬਾਦੀ ਨੇ ਆਜ਼ਾਦੀ ਦੇ ਪੱਖ ਵਿਚ ਵੋਟਿੰਗ ਕੀਤੀ ਸੀ।

ਮੋਬਾਈਲ ‘ਤੇ ਤਾਜਾ ਖਬਰਾਂ, ਫੋਟੋ, ਵੀਡੀਓ ਅਤੇ ਲਾਈਵ ਸਕੋਰ ਦੇਖਣ ਲਈ ਜਾਓ m.jagran.com ‘ਤੇ

Tags: 

Web Title: Spain gives Catalan leader 8 days to drop independence