ਪਿਤਾ ਨੂੰ ਮਹਿੰਗਾ ਪਿਆ ਸਸਤੇ 'ਚ ਕੀਤਾ ਛੁਟਕਾਰਾ

Updated on: Fri, 19 May 2017 08:26 PM (IST)
  

ਲੰਡਨ (ਏਜੰਸੀਆਂ) : 32 ਸਾਲ ਦੇ ਮਾਈਕਲ ਡਾਜ ਨੂੰ ਆਪਣੇ ਪਿਤਾ ਨਾਲ ਕਾਫੀ ਨਾਰਾਜ਼ਗੀ ਸੀ। ਮਾਈਕਲ ਦੇ ਪਿਤਾ ਨੂੰ ਲਾਟਰੀ ਜਿੱਤ ਕੇ ਬਹੁਤ ਪੈਸਾ ਮਿਲਿਆ ਪਰ ਜਿੱਤੀ ਹੋਈ ਰਕਮ ਦਾ ਮਾਮੂਲੀ ਹਿੱਸਾ ਹੀ ਉਨ੍ਹਾਂ ਨੇ ਆਪਣੇ ਪੁੱਤਰ ਨੂੰ ਦਿੱਤਾ। ਮਾਈਕਲ ਪਿਤਾ ਦੀ ਇਸ ਗੱਲ ਤੋਂ ਐਨਾ ਨਾਰਾਜ਼ ਹੋਇਆ ਕਿ ਅਦਾਲਤ ਪੁੱਜ ਗਿਆ। ਉਸ ਨੇ ਪਿਤਾ 'ਤੇ ਮੁਕੱਦਮਾ ਦਾਇਰ ਕਰ ਦਿੱਤਾ, ਹਾਲਾਂਕਿ ਕੋਰਟ ਨੇ ਉਸ ਦੀ ਅਪੀਲ ਖਾਰਜ ਕਰ ਦਿੱਤੀ ਹੈ।

ਮਾਈਕਲ ਦੇ ਪਿਤਾ ਡੇਵਿਡ ਡਾਜ ਨੇ ਸਾਲ 2011 'ਚ 8 ਅਰਬ 51 ਕਰੋੜ ਦੀ ਰਕਮ ਲਾਟਰੀ ਦੇ ਇਨਾਮ ਵਿਚ ਜਿੱਤੀ। ਇਸ 'ਚੋਂ ਸਿਰਫ 13 ਕਰੋੜ ਰੁਪਏ ਹੀ ਉਨ੍ਹਾਂ ਨੇ ਆਪਣੇ ਪੁੱਤਰ ਨੂੰ ਦਿੱਤੀ। ਮਾਈਕਲ ਨੂੰ ਲੱਗਾ ਕਿ ਐਨੀ ਵੱਡੀ ਰਕਮ ਜਿੱਤਣ ਤੋਂ ਬਾਅਦ ਵੀ ਉਸ ਦੇ ਪਿਤਾ ਨੇ ਉਸ ਨੂੰ ਐਨੇ ਘੱਟ ਪੈਸੇ ਦਿੱਤੇ ਹਨ। ਹੁਣ ਕਰੀਬ ਛੇ ਸਾਲ ਬਾਅਦ ਮਾਈਕਲ ਨੇ ਆਪਣੇ ਪਿਤਾ 'ਤੇ ਕੇਸ ਦਰਜ ਕਰ ਦਿੱਤਾ। 'ਮੇਲ ਆਨਲਾਈਨ' ਵਿਚ ਛਪੀ ਇਕ ਖ਼ਬਰ ਮੁਤਾਬਕ, ਡੇਵਿਡ ਨੇ ਲਾਟਰੀ ਜਿੱਤਣ ਤੋਂ ਬਾਅਦ ਖ਼ੂਬ ਪੈਸੇ ਖ਼ਰਚੇ। ਫਿਰ ਜਦੋਂ ਪੈਸੇ ਖ਼ਤਮ ਹੋਣ ਲੱਗੇ ਉਦੋਂ ਉਸ ਨੇ ਮਾਈਕਲ ਨੂੰ ਹੋਰ ਪੈਸੇ ਦੇਣ ਤੋਂ ਇਨਕਾਰ ਕਰ ਦਿੱਤਾ। ਮਾਈਕਲ ਦਾ ਦੋਸ਼ ਹੈ ਕਿ ਉਸ ਦੇ ਪਿਤਾ ਨੇ ਸ਼ੁਰੂਆਤ 'ਚ ਉਸ ਨੂੰ ਹੋਰ ਪੈਸੇ ਦੇਣ ਦਾ ਦਾਅਵਾ ਕੀਤਾ ਸੀ।

ਅਖ਼ਬਾਰ ਮੁਤਾਬਕ, ਮਾਈਕਲ ਦਾ ਕਹਿਣਾ ਹੈ ਕਿ ਵਾਅਦਾ ਕਰਨ ਤੋਂ ਬਾਅਦ ਵੀ ਡੇਵਿਡ ਮੁਕਰ ਗਏ ਤੇ ਹਮਲਾਵਰ ਤਰੀਕੇ ਨਾਲ ਪੇਸ਼ ਆਉਣ ਲੱਗੇ। ਅਜਿਹੇ 'ਚ ਪਿਤਾ ਤੋਂ ਨਾਰਾਜ਼ ਮਾਈਕਲ ਨੇ ਪੈਸੇ ਹਾਸਲ ਕਰਨ ਲਈ ਅਦਾਲਤ ਦਾ ਸਹਾਰਾ ਲੈਣ ਦੀ ਠਾਣ ਲਈ। ਮਾਈਕਲ ਨੇ ਕੋਰਟ 'ਚ ਕਿਹਾ, ਮੈਂ ਦੇਖਿਆ ਕਿ ਕਿਵੇਂ ਸਮੇਂ ਨਾਲ ਉਨ੍ਹਾਂ ਦਾ (ਮਤਰੇਏ ਮਾਂ ਪਿਓ) ਦਾ ਵਤੀਰਾ ਬਦਲ ਗਿਆ। ਉਹ ਪਹਿਲੇ ਨਰਮ ਵਤੀਰੇ ਦੇ ਸਨ ਪਰ ਬਾਅਦ 'ਚ ਉਨ੍ਹਾਂ ਦੀ ਜੀਵਨ ਸ਼ੈਲੀ ਬੇਹੱਦ ਆਲੀਸ਼ਾਨ ਹੋ ਗਏ। ਉਹ ਚਾਹੁੰਦੇ ਸਨ ਕਿ ਆਲੇ-ਦੁਆਲੇ ਦੇ ਲੋਕ ਉਨ੍ਹਾਂ ਨਾਲ ਵੱਖਰੇ ਤਰੀਕੇ ਨਾਲ ਪੇਸ਼ ਆਉਣ, ਅਜਿਹਾ ਇਸ ਲਈ ਕਿ ਉਨ੍ਹਾਂ ਕੋਲ ਐਨਾ ਪੈਸਾ ਆ ਗਿਆ ਸੀ।' ਡੇਵਿਡ ਵੱਲੋਂ ਦਿੱਤੇ ਗਏ ਪੈਸਿਆਂ ਨਾਲ ਮਾਈਕਲ ਨੇ ਇਕ ਘਰ ਖ਼ਰੀਦਿਆ ਅਤੇ ਕਈ ਅਹਿਮ ਫ਼ੈਸਲੇ ਲਏ। ਮਾਈਕਲ ਨੇ ਕੋਰਟ ਨੂੰ ਅਪੀਲ ਕੀਤੀ ਸੀ ਕਿ ਉਸ ਨੂੰ ਪੈਸੇ ਦਿਵਾਏ ਜਾਣ ਪਰ ਉਸ ਦੀ ਅਪੀਲ ਖ਼ਾਰਜ ਕਰ ਦਿੱਤੀ ਗਈ।

ਮੋਬਾਈਲ ‘ਤੇ ਤਾਜਾ ਖਬਰਾਂ, ਫੋਟੋ, ਵੀਡੀਓ ਅਤੇ ਲਾਈਵ ਸਕੋਰ ਦੇਖਣ ਲਈ ਜਾਓ m.jagran.com ‘ਤੇ

Tags: 

Web Title: Son drag father into court