'ਸਮਾਰਟ ਪਿਲ' ਦੱਸੇਗੀ ਤੁਹਾਡੇ ਸਰੀਰ ਦਾ ਹਾਲ

Updated on: Wed, 13 Sep 2017 07:48 PM (IST)
  

ਦਵਾਈ ਰਾਹੀਂ ਮਾਈਯੋ ਚਿਪ ਲਾ ਕੇ ਉਪਕਰਣ ਸਰੀਰ 'ਚ ਹੋਵੇਗਾ ਦਾਖ਼ਲ

ਲਾਸ ਏਂਜਲਸ (ਏਜੰਸੀ) : ਵਿਗਿਆਨਕਾਂ ਨੇ ਇਕ ਅਜਿਹੀ ਸੁੂਖਮ ਮੈਡੀਕ ਚਿਪ ਵਿਕਸਿਤ ਕੀਤੀ ਹੈ ਜਿਸ ਦੀ ਵਰਤੋਂ ਖਾਣ ਵਾਲੀਆਂ ਸਮਾਰਟ ਪਿਲਸ (ਦਵਾਈਆਂ) 'ਚ ਕੀਤੀ ਜਾਵੇਗੀ। ਇਸ ਚਿਪ ਦੀ ਸਹਾਇਤਾ ਨਾਲ ਸਰੀਰ 'ਚ ਹੋਣ ਵਾਲੀਆਂ ਬਿਮਾਰੀਆਂ ਦਾ ਪਤਾ ਲੱਗ ਸਕੇਗਾ ਤੇ ਉਨ੍ਹਾਂ ਦਾ ਇਲਾਜ ਕੀਤਾ ਜਾਵੇਗਾ।

ਇਸ ਸਿਲੀਕਾਨ ਚਿਪ ਉਪਕਰਣ ਦਾ ਨਾਂਅ ਐਟਮਸ (ਐਡ੫ੋਸੇਬਲ ਟ੫ਾਂਸਮੀਟਰ ਆਪਰੇਟਡ ਏਜ ਸਪਿੰਨਸ) ਰੱਖਿਆ ਗਿਆ ਹੈ। ਵਿਗਿਆਨਕਾਂ ਦਾ ਕਹਿਣਾ ਹੈ ਕਿ ਇਹ ਇਕ ਦਿਨ ਸਾਡੇ ਸਰੀਰ 'ਚ ਲਘੂ ਰੋਬੋਟ ਵਾਰਡਨ ਦਾ ਕੰਮ ਕਰੇਗਾ। ਇਹ ਰੋਬੋਟ ਵਾਰਡਨ ਮਰੀਜ਼ ਦੇ ਖ਼ੂਨ, ਦਿਮਾਗ਼, ਆਂਤੜੀ ਦੀ ਨਿਗਰਾਨੀ ਕਰੇਗਾ। ਇਹ ਉਪਕਰਣ ਸਰੀਰ ਦੇ ਪੀਐੱਚ, ਤਾਪਮਾਨ, ਦਬਾਅ ਤੇ ਸ਼ੂਗਰ ਦੇ ਲੈਵਲ ਆਦਿ ਨੂੰ ਮਾਪ ਕੇ ਡਾਕਟਰਾਂ ਨੂੰ ਉਸ ਦੀ ਜਾਣਕਾਰੀ ਦੇਵੇਗਾ। ਇਸ ਉਪਕਰਣ ਨੂੰ ਸਰੀਰ ਵਿਚ ਦਵਾਈਆਂ ਨੂੰ ਪ੫ਵਾਹਿਤ ਕਰਨ ਦਾ ਨਿਰਦੇਸ਼ ਵੀ ਦਿੱਤਾ ਜਾ ਸਕਦਾ ਹੈ। ਇਸ ਰਿਸਰਚ ਨਾਲ ਜੁੜੇ ਵਿਗਿਆਨਕਾਂ ਦਾ ਕਹਿਣਾ ਹੈ ਕਿ ਅਸੀਂ ਇਹ ਵੀ ਪਤਾ ਲਾ ਸਕਦੇ ਹਾਂ ਕਿ ਸਰੀਰ ਵਿਚ ਇਹ ਉਪਕਰਣ ਕਿਸ ਥਾਂ 'ਤੇ ਹੈ, ਜੋ ਹੁਣ ਮੌਜੂਦ ਉਪਕਰਣਾਂ ਨਾਲ ਸੰਭਵ ਨਹੀਂ ਸੀ।

ਕੈਲੀਫੋਰਨੀਆ ਇੰਸਟੀਚਿਊਟ ਆਫ਼ ਟੈਕਨਾਲੋਜੀ 'ਚ ਪ੫ੋਫ਼ੈਸਰ ਅਜੀਤਾ ਇਮਾਮੀ ਨੇ ਕਿਹਾ ਕਿ ਇਹ ਇਕ ਸੁਪਨੇ ਵਾਂਗ ਹੈ ਕਿ ਕੋਈ ਸੁੁੂਖਮ ਉਪਕਰਣ ਸਾਡੇ ਸਰੀਰ 'ਚ ਘੁੰਮੇਗਾ ਤੇ ਬਿਮਾਰੀਆਂ ਦਾ ਪਤਾ ਲਾਵੇਗਾ ਜਾਂ ਇਲਾਜ ਕਰੇਗਾ। ਇਹ ਉਪਕਰਣ ਮੈਗਨੈਟਿਕ ਰੈਜ਼ੋਨੈਂਸ ਇਮੇਜ਼ਿੰਗ (ਐੱਮਆਰਆਈ) ਦੇ ਸਿਧਾਂਤ 'ਤੇ ਕੰਮ ਕਰੇਗਾ ਜਿਸ ਨਾਲ ਮਰੀਜ਼ ਦੇ ਸਰੀਰ 'ਚ ਐਟਮਸ ਦੀ ਜਾਣਕਾਰੀ ਚੁੰਬਕੀ ਖੇਤਰ ਦੀ ਸਹਾਇਤਾ ਨਾਲ ਮਿਲਦੀ ਰਹੇਗੀ।

ਖੋਜਕਰਤਾਵਾਂ ਨੇ ਇਸ ਉਪਕਰਣ ਦੀ ਤੁਲਨਾ 1966 'ਚ ਆਈ ਸਾਇੰਸ ਫਿਕਸ਼ਨ ਫਿਲਮ 'ਫੈਂਟੈਸਟਿਕ ਵਾਇਜ਼' ਤੋਂ ਕੀਤੀ ਹੈ ਜਿਸ 'ਚ ਇਕ ਪਣਡੁੱਬੀ ਤੇ ਉਸ ਦੇ ਡਰਾਈਵਰ ਸੂਖਮ ਆਕਾਰ ਲੈ ਕੇ ਮਰੀਜ਼ ਨੂੰ ਠੀਕ ਕਰਨ ਲਈ ਉਸ ਦੇ ਸਰੀਰ ਅੰਦਰ ਭੇਜੇ ਜਾਂਦੇ ਹਨ।

ਮੋਬਾਈਲ ‘ਤੇ ਤਾਜਾ ਖਬਰਾਂ, ਫੋਟੋ, ਵੀਡੀਓ ਅਤੇ ਲਾਈਵ ਸਕੋਰ ਦੇਖਣ ਲਈ ਜਾਓ m.jagran.com ‘ਤੇ

Tags: 

Web Title: smart pill