ਸੀਐੱਨਟੀ 700

-ਸਮਾਗਮ 'ਚ ਦੂਤਘਰ ਦੇ ਪੁਰਾਣੇ ਤੇ ਨਵੇਂ ਅਫਸਰਾਂ ਨੂੰ ਵਿਸ਼ੇਸ਼ ਤੌਰ 'ਤੇ ਬੁਲਾਇਆ ਗਿਆ

ਹਰਵਿੰਦਰ ਰਿਆੜ, ਨਿਊਯਾਰਕ

ਭਾਰਤੀ ਦੂਤਘਰ ਵਾਸ਼ਿੰਗਟਨ ਸਥਿਤ ਕੌਂਸਲਰ ਵਿੰਗ ਅਤੇ ਅੰਬੈਸਡਰ ਵਿੰਗ ਦੇ ਨਵੇਂ ਅਤੇ ਪੁਰਾਣੇ ਅਫਸਰਾਂ ਨੂੰ ਸਾਂਝੇ ਤੌਰ 'ਤੇ ਭਾਈਚਾਰਕ ਸਾਂਝ ਵਜੋਂ ਬੁਲਾਇਆ ਗਿਆ¢ਜਿੱਥੇ ਨਵੇਂ ਅਤੇ ਪੁਰਾਣੇ ਅਫਸਰਾਂ ਵੱਲੋਂ ਆਪਸੀ ਪਿਆਰ, ਸਤਿਕਾਰ ਅਤੇ ਸਹਿਯੋਗ ਦੇਣ ਸਬੰਧੀ ਵਿਚਾਰਾਂ ਕੀਤੀਆਂ ਗਈਆਂ ਉੱਥੇ ਰਾਤਰੀ ਭੋਜ ਦਾ ਵੀ ਪ੫ਬੰਧ ਕੀਤਾ ਗਿਆ।¢

ਪ੫ੋਗਰਾਮ ਦੀ ਸ਼ੁਰੂਆਤ ਅੰਜਨਾ ਵੱਲੋਂ ਕੀਤੀ ਗਈ ਅਤੇ ਆਏ ਮਹਿਮਾਨਾਂ ਨੂੰ ਗੁਲਦਸਤੇ ਭੇਟ ਕਰਕੇ ਜੀ ਆਇਆਂ ਆਖਿਆ ਗਿਆ ਜਿਸ 'ਚ ਅਨੁਰਾਗ ਕੁਮਾਰ ਕਮਿਊਨਿਟੀ ਮਨਿਸਟਰ, ਜੈ ਦੀਪ ਨਾਇਰ ਕੌਂਸਲਰ ਮਨਿਸਟਰ, ਵਿਨਾਇਕ ਚੌਹਾਨ ਫਸਟ ਸੈਕਟਰੀ ਓਸੀਆਈ, ਸੀਐੱਸ ਰਾਵਤ ਕੌਂਸਲਰ ਅਟੈਚੀ ਅਤੇ ਪੀਸੀ ਮਿਸ਼ਰਾ ਵੀਜ਼ਾ ਕੌਂਸਲਰ ਸ਼ਾਮਲ ਸਨ।¢¢

ਅਨੁਰਾਗ ਕਮਾਰ ਨੇ ਪ੫ਵਾਸੀ ਭਾਰਤੀ ਦਿਵਸ ਸਬੰਧੀ ਉਚੇਚੇ ਤੌਰ 'ਤੇ ਸ਼ਾਮਲ ਹੋਣ ਤੋਂ ਇਲਾਵਾ ਕਮਿਊਨਿਟੀ ਦੀਆਂ ਮੁਸ਼ਕਲਾਂ ਅਤੇ ਤਾਲਮੇਲ 'ਤੇ ਜ਼ੋਰ ਦਿੱਤਾ।¢ਪਵਨ ਬੈਜਵਾੜਾ ਨੇ ਸੰਸਥਾ ਦੀਆਂ ਕਾਰਗੁਜ਼ਾਰੀਆਂ 'ਤੇ ਵਿਸਥਾਰਪੂਰਵਕ ਝਾਤ ਪਾਈ ਅਤੇ ਡਾਕਟਰ ਜੈਦੀਪ ਨਾਇਰ ਕੌਂਸਲਰ ਵਿੰਗ ਚੀਫ ਨੂੰ ਵਿਚਾਰ ਸਾਂਝੇ ਕਰਨ ਲਈ ਸੱਦਾ ਦਿੱਤਾ।¢ ਡਾਕਟਰ ਜੈ ਦੀਪ ਨਾਇਰ ਨੇ ਕਿਹਾ ਕਿ ਸਾਡੀ ਕੋਸ਼ਿਸ਼ ਹੁੰਦੀ ਹੈ ਕਿ ਅਸੀਂ ਹਰੇਕ ਦਾ ਕੰਮ ਉਸ ਦੇ ਆਸ਼ੇ ਮੁਤਾਬਕ ਕਰੀਏ ਪਰ ਫਾਈਲ ਦੇ ਕਾਗਜ਼ ਪੂਰੇ ਕਰਨਾ ਸਬੰਧਤ ਵਿਅਕਤੀ ਦੀ ਜ਼ਿੰਮੇਵਾਰੀ ਹੁੰਦੀ ਹੈ ਪਰ ਕਦੇ-ਕਦੇ ਇੱਕਾ-ਦੁੱਕਾ ਕਾਗਜ਼ਾਂ ਕਰਕੇ ਥੋੜ੍ਹਾ ਸਮਾਂ ਲੱਗ ਜਾਵੇ ਤਾਂ ਸਬੰਧਤ ਨਾਰਾਜ਼ਗੀ ਤੇ ਉਤਰ ਆਉਂਦਾ ਹੈ। ਕਦੇ-ਕਦੇ ਲਿਖਤੀ ਜਾਂ ਜ਼ੁਬਾਨੀ ਸ਼ਿਕਾਇਤ ਵੀ ਕਰ ਜਾਂਦਾ ਹੈ ਜੋ ਮਾੜੀ ਗੱਲ ਹੈ। ¢

ਅੱਜ ਦੇ ਸਵਾਗਤਮ ਸਮਾਗਮ 'ਚ ਸੀਐੱਸ ਰਾਵਤ ਕੌਂਸਲਰ ਅਟੈਚੀ ਦੀਆਂ ਵਧੀਆ ਕਾਰਗੁਜ਼ਾਰੀਆਂ ਦੀ ਸ਼ਲਾਘਾ ਕਰਦੇ ਹੋਏ ਉਨ੍ਹਾਂ ਨੂੰ ਵਿਸ਼ੇਸ਼ ਤੌਰ 'ਤੇ ਸਨਮਾਨਿਤ ਕੀਤਾ ਗਿਆ¢ ਜਿਸ ਬਾਰੇ ਬਲਜਿੰਦਰ ਸਿੰਘ ਸ਼ੰਮੀ ਨੇ ਮਿਸਟਰ ਰਾਵਤ ਦੇ ਬਾਰੇ ਅਤੇ ਉਨਾਂ ਦੇ ਸੁਭਾਅ ਤੋਂ ਜਾਣੂੰ ਕਰਵਾਉਂਦੇ ਹੋਏ ਉਨ੍ਹਾਂ ਨੂੰ ਜਸਦੀਪ ਸਿੰਘ ਜੱਸੀ ਚੇਅਰਮੈਨ ਸਾਊਥ ਏਸ਼ੀਅਨ ਕਮਿਸ਼ਨਰ, ਨਗਿੰਦਰ ਰਾਉ ਅਤੇ ਸਮੁੱਚੀ ਐੱਨਸੀਆਈਏ ਦੀ ਟੀਮ ਵੱਲੋਂ ਸਨਮਾਨਿਤ ਕੀਤਾ ਗਿਆ।¢¢

ਜਸਦੀਪ ਸਿੰਘ ਜੱਸੀ ਚੇਅਰਮੈਨ ਸਿੱਖਸ ਆਫ ਅਮਰੀਕਾ ਨੇ ਕਿਹਾ ਕਿ ਵਾਸ਼ਿੰਗਟਨ ਡੀਸੀ ਦੂਤਘਰ 'ਚ ਬਹੁਤ ਵਧੀਆ ਟੀਮ ਹੈ ਜੋ ਹਰੇਕ ਦੇ ਕਾਰਜ ਨੂੰ ਬਿਨਾਂ ਿਝਜਕ ਪੂਰਾ ਕਰਦੀ ਹੈ¢ ਜਿਸ ਕਰਕੇ ਦੂਤਘਰ ਤੋਂ ਸਮੁੱਚੀ ਕਮਿਊਨਿਟੀ ਖ਼ੁਸ਼ ਹੈ।¢ਸੀਐੱਸ ਰਾਵਤ ਨੇ ਕਿਹਾ ਕਿ ਅਸੀਂ ਡਿਊਟੀ ਨੂੰ ਡਿਊਟੀ ਸਮਝ ਕੇ ਕਰਦੇ ਹਾਂ ਜਿਸ ਕਰਕੇ ਮੈਨੂੰ ਕੌਂਸਲਰ ਵਿੰਗ ਦੀ ਟੀਮ ਤੇ ਨਾਜ਼ ਹੈ।¢¢

ਰੰਗਾਰੰਗ ਪ੫ੋਗਰਾਮ ਨਾਲ ਸਾਰਿਆਂ ਦਾ ਮਨੋਰੰਜਨ ਕੀਤਾ ਗਿਆ ਅਤੇ ਰਾਤਰੀ ਭੋਜ ਲਈ ਨਿਮੰਤਿ੫ਤ ਕੀਤਾ ਗਿਆ।¢ ਦੇਬੰਗ ਸ਼ਾਹ ਨੇ 'ਵੋਟ ਆਫ ਥੈਂਕਸ' ਧੰਨਵਾਦ ਆਏ ਮਹਿਮਾਨਾਂ ਦਾ ਕੀਤਾ। ਇਸ ਸਮਾਗਮ 'ਚ ਗਵਰਨਰ ਦੇ ਡਾ. ਅਰੁਣ ਭੰਡਾਰੀ ਤੇ ਡਾਕਟਰ ਕਾਰਤਿਕ ਦੇਸਾਈ ਦੇ ਪਰਿਵਾਰਾਂ ਨੇ ਵੀ ਸ਼ਿਰਕਤ ਕੀਤੀ।¢

ਕੈਪਸ਼ਨ : ਸਿੱਖਸ ਆਫ ਅਮਰੀਕਾ ਵੱਲੋਂ ਕਰਵਾਏ ਗਏ ਸਨਮਾਨ ਸਮਾਗਮ 'ਚ ਅਧਿਕਾਰੀ ਤੇ ਪ੍ਰਬੰਧਕ ਸਾਂਝੀ ਤਸਵੀਰ 'ਚ।