ਮਿਸ ਯੂਨੀਵਰਸ 'ਚ ਮਲੇਸ਼ੀਆ ਦੀ ਪ੍ਰਤੀਨਿਧਤਾ ਕਰੇਗੀ ਸਿੱਖ ਲੜਕੀ

Updated on: Wed, 11 Jan 2017 06:04 PM (IST)
  

ਕਿਰਨਮੀਤ ਦੀ ਮਾਂ ਤੇ ਭੈਣ ਵੀ ਜਿੱਤ ਚੁੱਕੀਆਂ ਹਨ ਸੁੰਦਰਤਾ ਮੁਕਾਬਲੇ

ਕੁਆਲਾਲੰਪੁਰ (ਆਈਏਐੱਨਐੱਸ) : ਭਾਰਤ ਨਾਲ ਸਬੰਧ ਰੱਖਣ ਵਾਲੀ 20 ਸਾਲਾ ਸਿੱਖ ਲੜਕੀ ਕਿਰਨਮੀਤ ਕੌਰ ਜੱਸਲ ਪੁੱਤਰੀ ਬਲਜੀਤ ਸਿੰਘ ਜੱਸਲ ਇਸ ਸਾਲ ਮਿਸ ਯੂਨੀਵਰਸ ਮੁਕਾਬਲੇ 'ਚ ਮਲੇਸ਼ੀਆ ਦੀ ਪ੍ਰਤੀਨਿਧਤਾ ਕਰੇਗੀ। ਇਹ ਮੁਕਾਬਲਾ 30 ਜਨਵਰੀ ਨੂੰ ਫਿਲਪੀਨ ਦੀ ਰਾਜਧਾਨੀ ਮਨੀਲਾ 'ਚ ਹੋਏਗਾ। ਜੱਸਲ ਦੇ ਪਰਿਵਾਰ ਦਾ ਸੁੰਦਰਤਾ ਮੁਕਾਬਲੇ ਅਤੇ ਮਾਡਲਿੰਗ ਨਾਲ ਡੂੰਘਾ ਰਿਸ਼ਤਾ ਹੈ। ਉਨ੍ਹਾਂ ਦੀ ਮਾਂ ਰਣਜੀਤ ਕੌਰ ਅਤੇ ਭੈਣ ਵੀ ਸੁੰਦਰਤਾ ਮੁਕਾਬਲੇ ਜਿੱਤ ਚੁੱਕੀ ਹੈ।

ਕਿਰਨਮੀਤ ਕੌਰ 2016 'ਚ ਮਿਸ ਯੂਨੀਵਰਸ ਮਲੇਸ਼ੀਆ ਚੁਣੀ ਗਈ। ਉਨ੍ਹਾਂ ਨੂੰ ਮਿਸ ਮਾਈ ਡੈਂਟਿਸਟ ਵਿਨਿੰਗ ਸਮਾਈਲ ਦਾ ਪੁਰਸਕਾਰ ਵੀ ਦਿੱਤਾ ਗਿਆ ਸੀ। ਉਨ੍ਹਾਂ ਦਾ ਪਰਿਵਾਰ ਕਈ ਦਹਾਕੇ ਪਹਿਲੇ ਭਾਰਤ ਤੋਂ ਮਲੇਸ਼ੀਆ ਚਲਿਆ ਗਿਆ ਅਤੇ ਸੇਲਾਂਗਰ ਸੂਬੇ ਦੇ ਸੁਬੰਗ ਜਯਾ ਸ਼ਹਿਰ 'ਚ ਰਹਿੰਦਾ ਹੈ। ਉਸ ਦੀ ਮਾਂ ਰਣਜੀਤ ਕੌਰ 2015 'ਚ ਕਲਾਸਿਕ ਮਿਸੇਜ ਮਲੇਸ਼ੀਆ ਚੁਣੀ ਗਈ ਸੀ ਜਦਕਿ ਉਨ੍ਹਾਂ ਦੀ ਮਾਡਲ ਭੈਣ ਰਣਮੀਤ ਕੌਰ ਵੀ ਸੁੰਦਰਤਾ ਮੁਕਾਬਲੇ ਜਿੱਤ ਚੁੱਕੀ ਹੈ। ਉਹ ਪੇਸ਼ੇ ਤੋਂ ਡਾਕਟਰ ਹੈ। ਉਸ ਨੇ ਮੈਡੀਕਲ ਦੀ ਪੜ੍ਹਾਈ ਬੈਂਗਲੁਰੂ ਦੇ ਰਾਜੀਵ ਗਾਂਧੀ ਯੂਨੀਵਰਸਿਟੀ ਆਫ ਹੈਲਥ ਸਾਇੰਸਿਜ਼ ਤੋਂ ਕੀਤੀ ਹੈ। ਜੱਸਲ ਭੈਣਾਂ ਮਿਸ ਵਰਲਡ 1994 ਐਸ਼ਵਰਿਆ ਰਾਏ ਅਤੇ ਮਿਸ ਯੂਨੀਵਰਸ 1994 ਸੁਸ਼ਮਿਤਾ ਸੇਨ ਨੂੰ ਆਪਣਾ ਆਦਰਸ਼ ਮੰਨਦੀਆਂ ਹਨ। ਇੰਟਰਨੈਸ਼ਨਲ ਮੈਡੀਕਲ ਯੂਨੀਵਰਸਿਟੀ ਤੋਂ ਡੈਂਟਿਸਟ ਦੀ ਪੜ੍ਹਾਈ ਕਰ ਰਹੀ ਕਿਰਨਮੀਤ ਕੌਰ ਨੇ ਕਿਹਾ ਕਿ ਸੁੰਦਰਤਾ ਮੁਕਾਬਲਿਆਂ ਦਾ ਇਸਤੇਮਾਲ ਪ੍ਰਸਿੱਧੀ ਹਾਸਿਲ ਕਰਨ ਦੇ ਲਈ ਕੀਤਾ ਜਾ ਸਕਦਾ ਹੈ ਪ੍ਰੰਤੂ ਮੇਰੇ ਖਿਆਲ ਨਾਲ ਕੀ ਇਸ ਦਾ ਇਹ ਸਹੀ ਇਸਤੇਮਾਲ ਹੈ? ਇਸ ਰਾਹੀਂ ਤੁਸੀਂ ਜਾਗਰੂਕਤਾ ਅਤੇ ਕਈ ਕਾਰਨਾਂ 'ਤੇ ਰੌਸ਼ਨੀ ਪਾ ਸਕਦੇ ਹੋ ਜਦਕਿ ਰਣਮੀਤ ਕੌਰ ਦਾ ਕਹਿਣਾ ਹੈ ਕਿ ਸੁੰਦਰਤਾ ਮੁਕਾਬਲਿਆਂ ਨੂੰ ਲੈ ਕੇ ਧਾਰਨਾਵਾਂ ਬਦਲ ਚੁੱਕੀਆਂ ਹਨ।

ਮੋਬਾਈਲ ‘ਤੇ ਤਾਜਾ ਖਬਰਾਂ, ਫੋਟੋ, ਵੀਡੀਓ ਅਤੇ ਲਾਈਵ ਸਕੋਰ ਦੇਖਣ ਲਈ ਜਾਓ m.jagran.com ‘ਤੇ

Tags: 

Web Title: Sikh girl to represent Malaysia in Miss Universe contest