ਸਿੱਖ ਨਾਲ ਨਫ਼ਰਤੀ ਅਪਰਾਧ ਦੇ ਦੋ ਦੋਸ਼ੀਆਂ ਨੂੰ ਤਿੰਨ ਸਾਲ ਕੈਦ

Updated on: Fri, 19 May 2017 05:15 PM (IST)
  

ਪਿਛਲੇ ਸਾਲ ਸਤੰਬਰ 'ਚ ਖ਼ਾਲਸਾ 'ਤੇ ਹੋਇਆ ਸੀ ਨਫ਼ਰਤੀ ਹਮਲਾ

ਸਿੱਖ ਭਾਈਚਾਰੇ ਨੇ ਫ਼ੈਸਲੇ ਦਾ ਕੀਤਾ ਸਵਾਗਤ

ਨਿਊਯਾਰਕ (ਪੀਟੀਆਈ) : ਕੈਲੀਫੋਰਨੀਆ 'ਚ ਸਿੱਖ-ਅਮਰੀਕਨ ਨਾਲ ਪਿਛਲੇ ਸਾਲ ਨਫ਼ਰਤੀ ਅਪਰਾਧ ਦੇ ਦੋ ਦੋਸ਼ੀਆਂ ਨੂੰ ਅਦਾਲਤ ਨੇ ਤਿੰਨ ਸਾਲ ਕੈਦ ਦੀ ਸਜ਼ਾ ਸੁਣਾਈ ਹੈ। ਦੋਸ਼ੀਆਂ ਨੇ ਮਾਨ ਸਿੰਘ ਖ਼ਾਲਸਾ ਨਾਲ ਨਫ਼ਰਤੀ ਅਪਰਾਧ ਤਹਿਤ ਮਾਰਕੁੱਟ ਕੀਤੀ ਸੀ ਜਿਸ ਕਰ ਕੇ ਅਦਾਲਤ ਨੇ ਤਿੰਨ ਸਾਲ ਦੀ ਸਜ਼ਾ ਸੁਣਾਈ ਹੈ। ਦੋਸ਼ੀਆਂ 'ਚ ਚੇਜ਼ ਲਿਟਲ ਤੇ ਕੋਲਟਨ ਲੇਬਲਾਂਕ ਸ਼ਾਮਿਲ ਹਨ।

ਮਾਨ ਸਿੰਘ ਖ਼ਾਲਸਾ ਜੋਕਿ ਇਕ ਆਈਟੀ ਮਾਹਿਰ ਦੇ ਪਿਤਾ ਹਨ ਨਾਲ ਪਿਛਲੇ ਸਾਲ ਸਤੰਬਰ ਮਹੀਨੇ 'ਚ ਰਿਚਮੰਡ ਬੇ ਖੇਤਰ 'ਚ ਨਫ਼ਰਤੀ ਅਪਰਾਧ ਤਹਿਤ ਬੁਰੀ ਤਰ੍ਹਾਂ ਕੁੱਟਮਾਰ ਕੀਤੀ ਗਈ ਸੀ। ਦੋਸ਼ੀਆਂ ਨੇ ਮਾਨ ਸਿੰਘ ਖ਼ਾਲਸਾ ਨੂੰ ਰਸਤੇ 'ਚ ਰੋਕ ਕੇ ਉਸ ਦੇ ਮੂੰਹ ਤੇ ਪੰਚ ਮਾਰੇ, ਉਸ ਦੀ ਪੱਗ ਲਾਹ ਦਿੱਤੀ ਅਤੇ ਚਾਕੂ ਨਾਲ ਉਸ ਦੇ ਵਾਲ ਕੱਟ ਦਿੱਤੇ। ਖ਼ਾਲਸਾ ਨੇ ਕੱਲ੍ਹ ਅਦਾਲਤ 'ਚ ਦੱਸਿਆ ਕਿ ਅਦਾਲਤ ਦੇ ਇਸ ਫ਼ੈਸਲੇ ਨਾਲ ਸਿੱਖ ਭਾਈਚਾਰੇ ਨੂੰ ਕਾਫ਼ੀ ਢਾਰਸ ਮਿਲੇਗਾ ਤੇ ਭਵਿੱਖ 'ਚ ਅਜਿਹੀਆਂ ਘਟਨਾਵਾਂ ਨੂੰ ਰੋਕਣ 'ਚ ਮਦਦ ਵੀ ਮਿਲੇਗੀ। ਮਨੁੱਖੀ ਅਧਿਕਾਰਾਂ ਬਾਰੇ ਜਥੇਬੰਦੀ ਸਿੱਖ ਕੁਲੀਸ਼ਨ ਨੇ ਕਿਹਾ ਕਿ ਖ਼ਾਲਸਾ ਨੇ ਅਦਾਲਤ 'ਚ ਦੋਸ਼ੀਆਂ ਨੂੰ ਕਿਹਾ ਕਿ ਮੈਂ ਅਜੇ ਵੀ ਤੁਹਾਨੂੰ ਆਪਣਾ ਭਰਾ ਮੰਨਦਾ ਹਾਂ ਤੇ ਆਸ ਕਰਦਾ ਹਾਂ ਕਿ ਤੁਸੀਂ ਭਵਿੱਖ 'ਚ ਮੇਰੇ ਧਰਮ ਤੋਂ ਜਾਣੂ ਹੋਵੋਗੇ ਤੇ ਸਿੱਖ ਭਾਈਚਾਰੇ ਨੂੰ ਵੀ ਆਪਣਾ ਭਰਾ ਹੀ ਸਮਝੋਗੇ। ਦੋਸ਼ ਸਾਬਿਤ ਹੋਣ ਤੋਂ ਪਹਿਲਾਂ ਸਿੱਖ ਕੁਲੀਸ਼ਨ ਤੇ ਹੋਰ ਸਿੱਖ ਜਥੇਬੰਦੀਆਂ ਨੇ ਖ਼ਾਲਸਾ ਦੇ ਹੱਕ 'ਚ ਆਪਣੇ ਬਿਆਨ ਦਰਜ ਕਰਵਾਉਂਦਿਆਂ ਇਸ ਮਾਮਲੇ ਨੂੰ ਨਫ਼ਰਤੀ ਅਪਰਾਧ ਹੇਠ ਚਲਾਉਣ ਦੀ ਅਪੀਲ ਕੀਤੀ ਸੀ।

ਕੋਂਟਾ ਕੋਸਟਾ ਕਾਊਂਟੀ ਦੇ ਡਿਪਟੀ ਜ਼ਿਲ੍ਹਾ ਅਟਾਰਨੀ ਸਿਮਨ ੋ ਕੋਨਲ ਨੇ ਕਿਹਾ ਕਿ ਖ਼ਾਲਸਾ 'ਤੇ ਹਮਲਾ ਸ਼ਨਾਖਤ ਦੇ ਭੁਲੇਖੇ ਕਾਰਨ ਕੀਤਾ ਗਿਆ ਹੈ। ਸਿੱਖ ਕੁਲੀਸ਼ਨ ਨੇ ਕਿਹਾ ਕਿ 9/11 ਅੱਤਵਾਦੀ ਹਮਲੇ ਪਿੱਛੋਂ ਸੈਂਕੜੇ ਵਾਰ ਸਿੱਖ ਦੀ ਪਛਾਣ ਨੂੰ ਲੈ ਕੇ ਸਿੱਖਾਂ 'ਤੇ ਹਮਲੇ ਹੋ ਚੁੱਕੇ ਹਨ। ਇਸ ਸਾਲ ਮਾਰਚ ਮਹੀਨੇ ਇਕ ਸਿੱਖ ਨੂੰ ਵਾਸ਼ਿੰਗਟਨ ਦੇ ਕੈਂਟ 'ਚ ਇਕ ਸਿੱਖ ਨੂੰ ਗੋਲੀ ਮਾਰ ਕੇ ਕਿਹਾ ਗਿਆ ਸੀ ਕਿ ਉਹ ਆਪਣੇ ਦੇਸ਼ ਵਾਪਿਸ ਚਲਾ ਜਾਏ। ਸਿੱਖ ਕੁਲੀਸ਼ਨ ਦੀ ਸਟਾਫ ਅਟਾਰਨੀ ਪਵਨਪ੍ਰੀਤ ਕੌਰ ਨੇ ਕਿਹਾ ਕਿ ਇੰਨੇ ਸਾਲ ਬੀਤ ਜਾਣ ਪਿੱਛੋਂ ਵੀ ਮੁਸਲਮਾਨਾਂ ਦੇ ਭੁਲੇਖੇ ਸਿੱਖਾਂ 'ਤੇ ਨਫ਼ਰਤੀ ਹਮਲੇ ਹੋ ਰਹੇ ਹਨ।

ਮੋਬਾਈਲ ‘ਤੇ ਤਾਜਾ ਖਬਰਾਂ, ਫੋਟੋ, ਵੀਡੀਓ ਅਤੇ ਲਾਈਵ ਸਕੋਰ ਦੇਖਣ ਲਈ ਜਾਓ m.jagran.com ‘ਤੇ

Tags: 

Web Title: SIKH AMERICAN