ਸੇਰੇਨਾ ਵਿਲੀਅਮਸ ਲਾਂਚ ਕਰੇਗੀ ਬਿਊਟੀ ਰੇਂਜ

Updated on: Tue, 13 Mar 2018 05:06 PM (IST)
  

13 ਸੀਐੱਨਟੀ 1007

ਲਾਸ ਏਂਜਲਸ (ਆਈਏਐੱਨਐੱਸ) : ਅਮਰੀਕਾ ਦੀ ਚੋਟੀ ਦੀ ਟੈਨਿਸ ਸਟਾਰ ਸੇਰੇਨਾ ਵਿਲੀਅਮਸ ਕਾਸਮੈਟਿਕਸ 'ਚ ਆਪਣੀ ਨਵੀਂ ਰੇਂਜ ਲਾਂਚ ਕਰਨ ਜਾ ਰਹੀ ਹੈ। ਇਸ ਦਾ ਨਾਂ 'ਆਨੇਰਸ' ਯਾਨੀ ਸੇਰੇਨਾ ਨਾਂ ਦੇ ਉਲਟ ਹੋਵੇਗਾ। ਇਸ ਉਤਪਾਦ ਲਈ ਟਰੇਡ ਮਾਰਕ ਲੈਣ ਲਈ ਸੇਰੇਨਾ ਨੇ ਕਾਗਜ਼ੀ ਕਾਰਵਾਈ ਲਈ ਦਰਖਾਸਤ ਦਿੱਤੀ ਹੈ। ਸੂਤਰਾਂ ਅਨੁਸਾਰ ਲਾਂਚ ਕੀਤੀ ਜਾਣ ਵਾਲੀ ਰੇਂਜ 'ਚ ਚਮੜੀ ਦੀ ਸੰਭਾਲ, ਮੈਕਅਪ ਹਟਾਉਣ ਵਾਲੇ ਉਤਪਾਦ, ਕੋਲੋਗਨਸ ਤੇ ਖੁਸ਼ਬੂਦਾਰ ਇਤਰ, ਮੈਕਅਪ ਕਿੱਟਾਂ, ਨਹਾਉਣ ਵਾਲੇ ਸਾਬਣ, ਲਿਪਸਟਿਕ, ਲਿਪਗਲੋਸ, ਆਈ ਸ਼ੈਡੋ, ਆਈ ਲਾਈਨਰ ਤੇ ਮਾਸਕਾਰਾ ਸ਼ਾਮਿਲ ਹੋਣਗੇ। ਇਸ ਤੋਂ ਪਹਿਲੇ ਸੇਰੇਨਾ ਨੇ ਕੱਪੜੇ ਦਾ ਵਪਾਰ ਲਈ ਟਰੇਡ ਮਾਰਕ ਹਾਸਿਲ ਕਰਨ ਵਾਸਤੇ ਅਰਜ਼ੀ ਦਿੱਤੀ ਸੀ ਤੇ ਹੁਣ ਕਾਸਮੈਟਿਕਸ ਰੇਂਜ ਲਈ ਅਰਜ਼ੀ ਦਿੱਤੀ ਹੈ।

ਮੋਬਾਈਲ ‘ਤੇ ਤਾਜਾ ਖਬਰਾਂ, ਫੋਟੋ, ਵੀਡੀਓ ਅਤੇ ਲਾਈਵ ਸਕੋਰ ਦੇਖਣ ਲਈ ਜਾਓ m.jagran.com ‘ਤੇ

Tags: 

Web Title: Serena Williams to launch beauty range