ਪਾਕਿਸਤਾਨ 'ਚ ਸੁਰੱਖਿਆ ਕਾਫ਼ਲੇ 'ਤੇ ਹਮਲਾ, ਮੇਜਰ ਸਮੇਤ ਦੋ ਦੀ ਮੌਤ

Updated on: Mon, 17 Jul 2017 05:43 PM (IST)
  
Separate attacks target Pakistan paramilitary force kill 3

ਪਾਕਿਸਤਾਨ 'ਚ ਸੁਰੱਖਿਆ ਕਾਫ਼ਲੇ 'ਤੇ ਹਮਲਾ, ਮੇਜਰ ਸਮੇਤ ਦੋ ਦੀ ਮੌਤ

ਪਿਸ਼ਾਵਰ (ਏਜੰਸੀ) : ਉੱਤਰ-ਪੱਛਮੀ ਪਾਕਿਸਤਾਨ 'ਚ ਨੀਮ ਫ਼ੌਜੀ ਬਲਾਂ ਦੇ ਜਵਾਨਾਂ ਨੂੰ ਲੈ ਕੇ ਜਾ ਰਹੇ ਵਾਹਨ 'ਤੇ ਆਤਮਘਾਤੀ ਹਮਲੇ 'ਚ ਇਕ ਮੇਜਰ ਸਮੇਤ ਦੋ ਲੋਕ ਮਾਰੇ ਗਏ ਹਨ। ਦਸ ਜਵਾਨ ਜ਼ਖ਼ਮੀ ਹੋਏ ਹਨ। ਨੀਮ ਫ਼ੌਜੀ ਬਲਾਂ ਦਾ ਕਾਫਿਲਾ ਪਿਸ਼ਾਵਰ ਦੇ ਹਿਆਤਾਬਾਦ ਇਲਾਕੇ 'ਚੋਂ ਲੰਘ ਰਿਹਾ ਸੀ ਤੇ ਮੋਟਰਸਾਈਕਲ ਸਵਾਰ ਆਤਮਘਾਤੀ ਹਮਲਾਵਰ ਨੇ ਇਕ ਵਾਹਨ 'ਚ ਟੱਕਰ ਮਾਰੀ। ਧਮਾਕਾਖੇਜ਼ ਸਮੱਗਰੀ ਨਾਲ ਲੱਦੀ ਇਸ ਮੋਟਰਸਾਈਕਲ ਦੇ ਟਕਰਾਉਂਦਿਆਂ ਜ਼ਬਰਦਸਤ ਧਮਾਕਾ ਹੋਇਆ ਤੇ ਦੋ ਵਾਹਨਾਂ 'ਚ ਅੱਗ ਲੱਗ ਗਈ। ਮੌਕੇ 'ਤੇ ਪੁੱਜੇ ਐੱਸਐੱਸਪੀ (ਆਪ੍ਰੇਸ਼ਨ) ਸੱਜਾਦ ਖਾਨ ਨੇ ਦੱਸਿਆ ਕਿ ਘਟਨਾ 'ਚ ਇਕ ਮੇਜਰ ਸਮੇਤ ਇਕ ਹੋਰ ਜਵਾਨ ਦੀ ਮੌਕੇ 'ਤੇ ਹੀ ਮੌਤ ਹੋ ਗਈ। ਦਸ ਜ਼ਖ਼ਮੀਆਂ ਨੂੰ ਹਸਪਤਾਲ ਪਹੁੰਚਾਇਆ ਗਿਆ, ਜਿੱਥੇ ਕੁਝ ਦੀ ਹਾਲਤ ਗੰਭੀਰ ਹੈ। ਘਟਨਾ ਤੋਂ ਬਾਅਦ ਸੁਰੱਖਿਆ ਬਲਾਂ ਨੇ ਇਲਾਕੇ ਨੂੰ ਘੇਰ ਲਿਆ ਤੇ ਤਲਾਸ਼ੀ ਮੁਹਿੰਮ ਛੱਡ ਦਿੱਤੀ। ਅੱਤਵਾਦੀ ਸੰਗਠਨ ਤਹਿਰੀਕ-ਏ-ਤਾਲਿਬਾਨ ਪਾਕਿਸਤਾਨ ਨੇ ਘਟਨਾ ਦੀ ਜ਼ਿੰਮੇਵਾਰੀ ਲਈ ਹੈ। ਇਹ ਉਸਦੇ ਪ੍ਰਭਾਵ ਵਾਲਾ ਇਲਾਕਾ ਹੈ। ਸੰਗਠਨ ਦੇ ਬੁਲਾਰੇ ਖੁਰਾਸਾਨੀ ਨੇ ਕਿਹਾ ਕਿ ਮਾਰੇ ਗਏ ਮੇਜਰ ਜਮਾਲ ਸ਼ੇਰਨ ਉਸਦੀ ਹਿੱਟ ਲਿਸਟ 'ਚ ਸਨ। ਉਨ੍ਹਾਂ ਨੂੰ ਨਿਸ਼ਾਨਾ ਬਣਾ ਕੇ ਹਮਲਾ ਕੀਤਾ ਗਿਆ। ਪਾਕਿਸਾਤਨੀ ਫ਼ੌਜ ਨੇ ਐਤਵਾਰ ਨੂੰ ਹੀ ਖੈਬਰ ਆਦਿਵਾਸੀ ਇਲਾਕੇ 'ਚ ਇਸਲਾਮਿਕ ਸਟੇਟ (ਆਈਐੱਸ) ਅੱਤਵਾਦੀਆਂ ਖ਼ਿਲਾਫ਼ ਮੁਹਿੰਮ ਛੇੜਨ ਦਾ ਐਲਾਨ ਕੀਤਾ ਹੈ।

ਮੋਬਾਈਲ ‘ਤੇ ਤਾਜਾ ਖਬਰਾਂ, ਫੋਟੋ, ਵੀਡੀਓ ਅਤੇ ਲਾਈਵ ਸਕੋਰ ਦੇਖਣ ਲਈ ਜਾਓ m.jagran.com ‘ਤੇ

Tags: 

Web Title: Separate attacks target Pakistan paramilitary force kill 3