ਧਰਤੀ ਵਰਗਾ ਮਿਲਿਆ ਗ੍ਰਹਿ, ਪਾਣੀ ਮਿਲਣ ਦੀ ਸੰਭਾਵਨਾ

Updated on: Thu, 20 Apr 2017 05:16 PM (IST)
  

-ਜੀਵਨ ਦੇ ਮੁਤਾਬਿਕ ਹੋ ਸਕਦਾ ਹੈ ਨਵਾਂ ਗ੍ਰਹਿ

-40 ਪ੍ਰਕਾਸ਼ ਸਾਲ ਦੂਰ ਹੈ ਐੱਲਐੱਚਐੱਸ 1140 ਬੀ

ਲੰਡਨ (ਪੀਟੀਆਈ) : ਖਗੋਲ ਵਿਗਿਆਨੀਆਂ ਨੇ ਧਰਤੀ ਵਰਗਾ ਨਵਾਂ ਗ੍ਰਹਿ ਖੋਜਿਆ ਹੈ।

ਇਸ 'ਸੁਪਰ ਅਰਥ' 'ਤੇ ਪਾਣੀ ਤਰਲ ਰੂਪ 'ਚ ਹੋ ਸਕਦਾ ਹੈ। ਇਸ ਦਾ ਮਤਲਬ ਹੋਇਆ ਕਿ ਇਹ ਸਾਡੇ ਸੌਰ ਮੰਡਲ ਤੋਂ ਪਰੇ ਜੀਵਨ ਦੇ ਮੁਤਾਬਿਕ ਸਥਾਨ ਹੋ ਸਕਦਾ ਹੈ।

ਖਗੋਲੀ ਮਾਹਿਰਾਂ ਦੀ ਆਲਮੀ ਟੀਮ ਨੇ ਚਿੱਲੀ ਦੇ ਲਾ ਸਿਲਾ 'ਚ ਸਥਿਤ ਯੂਰਪੀ ਸਦਰਨ ਆਬਜ਼ਰਵੇਟਰੀ ਅਤੇ ਪੂਰੀ ਦੁਨੀਆ 'ਚ ਲੱਗੀਆਂ ਦੂਜੀਆਂ ਦੂਰਬੀਨਾਂ ਦੀ ਮਦਦ ਨਾਲ ਨਵੇਂ ਗ੍ਰਹਿ ਦੀ ਖੋਜ ਕੀਤੀ ਹੈ। ਐੱਲਐੱਚਐੱਸ 1140ਬੀ ਨਾਮਕ ਇਹ ਗ੍ਰਹਿ ਐੱਲਐੱਚਐੱਸ 1140 ਤਾਰੇ ਦੀ ਪਰਿਕਰਮਾ ਕਰਦਾ ਹੈ। ਇਹ ਆਕਾਰ 'ਚ ਸਾਡੀ ਧਰਤੀ ਤੋਂ 1.4 ਗੁਣਾ ਵੱਧ ਵੱਡਾ ਹੈ ਅਤੇ ਇਸ 'ਤੇ ਵਾਯੂਮੰਡਲ ਵੀ ਹੋਣ ਦੀ ਸੰਭਾਵਨਾ ਹੈ ਜਦਕਿ ਇਸ ਦਾ ਦ੫ਵਮਾਨ ਧਰਤੀ ਤੋਂ 6.6 ਗੁਣਾ ਵੱਧ ਹੈ। ਖੋਜਕਾਰੀਆਂ ਨੇ ਦੱਸਿਆ ਕਿ ਸਭ ਤੋਂ ਮਹੱਤਵਪੂਰਨ ਗੱਲ ਇਹ ਹੈ ਕਿ ਇਸ 'ਤੇ ਵਾਯੂਮੰਡਲ ਸਬੰਧੀ ਹਾਲਾਤ ਅਤੇ ਆਪਣੇ ਤਾਰੇ ਤੋਂ ਦੂਰੀ ਇਸ ਨੂੰ ਜੀਵਨ ਮੁੁਤਾਬਿਕ ਸਥਾਨ ਬਣਾ ਸਕਦੀ ਹੈ। ਇਸ ਗ੍ਰਹਿ ਦੀ ਸਤਹਿ ਦਾ ਤਾਪਮਾਨ ਇਸ ਤਰ੍ਹਾਂ ਦਾ ਹੈ ਜਿਸ ਨਾਲ ਪਾਣੀ ਤਰਲ, ਠੋਸ ਤੇ ਗੈਸ ਦੇ ਰੂਪ 'ਚ ਹੋ ਸਕਦਾ ਹੈ। ਹਾਲਾਂਕਿ ਗ੍ਰਹਿ 'ਤੇ ਪਾਣੀ ਦੀ ਮੌਜੂਦਗੀ ਇਥੋਂ ਦੇ ਵਾਯੂਮੰਡਲ ਦੇ ਸੰਯੋਜਨ ਅਤੇ ਧਰਤੀ ਦੀ ਤਰ੍ਹਾਂ ਚੁੰਬਕੀ ਖੇਤਰ ਸਮੇਤ ਦੂਜੇ ਕਾਰਕਾਂ 'ਤੇ ਨਿਰਭਰ ਕਰਦੀ ਹੈ। ਅਮਰੀਕਾ 'ਚ ਖਗੋਲ ਭੌਤਿਕੀ ਦੇ ਹਾਰਵਰਡ ਸਿਮਥਸੋਨੀਅਨ ਸੈਂਟਰ ਦੇ ਵਿਗਿਆਨਕ ਜੇਸਨ ਦਿਟਮੈਨ ਨੇ ਕਿਹਾ ਕਿ ਪਿਛਲੇ ਇਕ ਦਹਾਕੇ 'ਚ ਇਹ ਸਭ ਤੋਂ ਵੱਧ ਰੋਮਾਂਚਕ ਖੋਜ ਹੈ।

ਧਰਤੀ ਦੀ ਤਰ੍ਹਾਂ ਪੈਂਦੀ ਹੈ ਰੋਸ਼ਨੀ ਖੋਜਕਾਰੀਆਂ ਮੁਤਾਬਿਕ ਐੱਲਐੱਚਐੱਸ 1140ਬੀ ਗ੍ਰਹਿ ਜਿਸ ਤਾਰੇ ਦੀ ਪਰਿਕਰਮਾ ਕਰਦਾ ਹੈ। ਉਹ ਸਾਡੀ ਆਕਾਸ਼ ਗੰਗਾ ਦੇ ਤਾਰਿਆਂ ਵਰਗਾ ਹੀ ਹੈ।

ਹਾਲਾਂਕਿ ਐੱਲਐੱਚਐੱਸ 1140 ਸੂਰਜ ਦੀ ਤੁਲਨਾ 'ਚ ਕਾਫ਼ੀ ਛੋਟਾ ਅਤੇ ਠੰਡਾ ਹੈ। ਧਰਤੀ ਤੋਂ ਸੂਰਜ ਦੀ ਦੂਰੀ ਦੀ ਤੁਲਨਾ 'ਚ ਐੱਲਐੱਚਐੱਸ 1140ਬੀ ਆਪਣੇ ਤਾਰੇ ਤੋਂ 10 ਗੁਣਾ ਵੱਧ ਨੇੜੇ ਹੈ। ਇਸ 'ਤੇ ਵੀ ਧਰਤੀ ਦੀ ਤਰ੍ਹਾਂ ਆਪਣੇ ਤਾਰੇ ਦੀ ਅੱਧੀ ਰੋਸ਼ਨੀ ਪੈਂਦੀ ਹੈ।

ਮੋਬਾਈਲ ‘ਤੇ ਤਾਜਾ ਖਬਰਾਂ, ਫੋਟੋ, ਵੀਡੀਓ ਅਤੇ ਲਾਈਵ ਸਕੋਰ ਦੇਖਣ ਲਈ ਜਾਓ m.jagran.com ‘ਤੇ

Tags: 

Web Title: Scientists discover super Earth that could harbour life