ਭਿ੫ਸ਼ਟਾਚਾਰ ਮਾਮਲੇ 'ਚ ਸੈਮਸੰਗ ਦੇ ਉਪ ਮੁਖੀ ਗਿ੍ਰਫ਼ਤਾਰ

Updated on: Fri, 17 Feb 2017 06:51 PM (IST)
  

ਅਦਾਲਤ ਨੇ ਨਵੇਂ ਸਬੂਤਾਂ ਦਾ ਹਵਾਲਾ ਦਿੰਦੇ ਹੋਏ ਮਨਜ਼ੂਰੀ ਦਿੱਤੀ

ਸਿਓਲ (ਏਐੱਫਪੀ) : ਦੱਖਣੀ ਕੋਰੀਆ ਦੇ ਚਰਚਿਤ ਭਿ੫ਸ਼ਟਾਚਾਰ ਘੁਟਾਲਾ ਮਾਮਲੇ 'ਚ ਸੈਮਸੰਗ ਦੇ ਉਪ ਮੁਖੀ ਜਾਏ ਵਾਈ ਲੀ ਨੂੰ ਗਿ੍ਰਫ਼ਤਾਰ ਕਰ ਲਿਆ ਗਿਆ। ਸ਼ੁੱਕਰਵਾਰ ਸਵੇਰੇ ਹੋਈ ਗਿ੍ਰਫ਼ਤਾਰੀ ਨਾਲ ਵਿਸ਼ਵ ਦੇ ਇਲੈਕਟ੫ਾਨਿਕ ਬਾਜ਼ਾਰ 'ਚ ਦਬਦਬਾ ਰੱਖਣ ਵਾਲੀ ਦੱਖਣੀ ਕੋਰੀਆ ਦੀ ਸਭ ਤੋਂ ਵੱਡੀ ਕੰਪਨੀ ਨੂੰ ਵੱਡਾ ਝਟਕਾ ਲੱਗਾ ਹੈ। ਇਸ ਘੁਟਾਲੇ 'ਚ ਦੇਸ਼ ਦੀ ਰਾਸ਼ਟਰਪਤੀ ਪਾਰਕ ਗਯੂਨ ਹੀ ਵੀ ਫਸੀ ਹੋਈ ਹੈ ਅਤੇ ਸੰਵਿਧਾਨਕ ਕੋਰਟ 'ਚ ਉਨ੍ਹਾਂ ਖ਼ਿਲਾਫ਼ ਗਿ੍ਰਫ਼ਤਾਰੀ ਵਾਰੰਟ ਨੂੰ ਮਨਜ਼ੂਰੀ ਦਿੰਦੇ ਹੋਏ ਡਿਸਟਿ੫ਕਟ ਕੋਰਟ ਨੇ ਸਬੂਤਾਂ ਦਾ ਹਵਾਲਾ ਦਿੱਤਾ ਹੈ। ਅਦਾਲਤ ਦੇ ਬੁਲਾਰੇ ਨੇ ਕਿਹਾ ਕਿ ਨਵੇਂ ਅਪਰਾਧਿਕ ਦੋਸ਼ਾਂ ਅਤੇ ਨਵੇਂ ਸਬੂਤਾਂ ਦੇ ਮੱਦੇਨਜ਼ਰ ਲੀ ਦੀ ਗਿ੍ਰਫ਼ਤਾਰੀ ਜ਼ਰੂਰੀ ਹੋ ਗਈ ਹੈ। ਹੋਰ ਦੋਸ਼ਾਂ ਨਾਲ ਹੀ ਜਾਏ ਲੀ 'ਤੇ ਰਾਸ਼ਟਰਪਤੀ ਪਾਰਕ ਦੀ ਸਹੇਲੀ ਨੂੰ ਚਾਰ ਕਰੋੜ ਅਮਰੀਕੀ ਡਾਲਰ ਦੇਣ ਦਾ ਦੋਸ਼ ਹੈ। ਇਹ ਭੁਗਤਾਨ ਆਪਣੀ ਕੰਪਨੀ ਦੇ ਰਲੇਵੇਂ ਕਾਰਨ ਸਰਕਾਰੀ ਮਨਜ਼ੂਰੀ ਦਿਵਾਉਣ ਲਈ ਕੀਤਾ ਸੀ। ਕੰਪਨੀ ਉਪ ਮੁਖੀ ਦੀ ਗਿ੍ਰਫ਼ਤਾਰੀ ਨਾਲ ਉਸ ਦੇ ਸ਼ੇਅਰਾਂ 'ਤੇ ਬੁਰਾ ਅਸਰ ਪਿਆ ਹੈ। ਸਵੇਰ ਦੇ ਕਾਰੋਬਾਰ 'ਚ 1.5 ਫੀਸਦੀ ਦੀ ਗਿਰਾਵਟ ਦਰਜ ਕੀਤੀ ਗਈ। ਇਕ ਬਿਆਨ 'ਚ ਸੈਮਸੰਗ ਨੇ ਕਿਹਾ ਹੈ ਕਿ ਅਸੀਂ ਇਹ ਨਿਸ਼ਚਿਤ ਕਰਨ 'ਚ ਲੱਗੇ ਹਾਂ ਜਿਸ ਨਾਲ ਅਦਾਲਤ ਦੀ ਭਵਿੱਖੀ ਕਾਰਵਾਈ 'ਚ ਸੱਚ ਸਾਹਮਣੇ ਆ ਜਾਵੇਗਾ। ਵੀਰਵਾਰ ਨੂੰ ਸੁਣਵਾਈ ਪੂਰੀ ਹੋਣ ਬਾਅਦ ਜਾਏ ਵਾਈ ਲੀ ਨੂੰ ਹਿਰਾਸਤ ਕੇਂਦਰ 'ਚ ਹੀ ਰੱਖਿਆ ਗਿਆ ਸੀ। ਮਹੀਨਿਆਂ ਬਾਅਦ ਸੁਣਵਾਈ ਸ਼ੁਰੂ ਹੋਣ ਨਾਲ ਉਨ੍ਹਾਂ ਨੂੰ ਅਜੇ ਹਿਰਾਸਤ 'ਚ ਹੀ ਰਹਿਣਾ ਹੋਏਗਾ।

ਦੇਸ਼ ਨੂੰ ਹਿਲਾ ਦੇਣ ਵਾਲੇ ਭਿ੍ਰਸ਼ਟਾਚਾਰ ਮਾਮਲੇ 'ਚ ਭੂਮਿਕਾ 'ਤੇ ਸੈੈਮਸੰਗ ਸਮੂਹ ਦੇ ਮਾਲਕ ਲੀ ਕੁਨ-ਹੀ ਦੇ 48 ਸਾਲਾ ਪੁੱਤਰ ਜਾਏ ਵਾਈ ਲੀ ਤੋਂ ਕਈ ਵਾਰ ਪੁੱਛਗਿੱਛ ਹੋ ਚੁੱਕੀ ਹੈ। ਪਿਛਲੇ ਮਹੀਨੇ ਉਹ ਗਿ੍ਰਫ਼ਤਾਰ ਹੋਣ ਤੋਂ ਬੱਚ ਗਏ ਸਨ। ਅਦਾਲਤ ਨੇ ਉਸ ਸਮੇਂ ਸਬੂਤ ਢੁੱਕਵੇਂ ਨਹੀਂ ਮੰਨਿਆ ਸੀ।

ਮੋਬਾਈਲ ‘ਤੇ ਤਾਜਾ ਖਬਰਾਂ, ਫੋਟੋ, ਵੀਡੀਓ ਅਤੇ ਲਾਈਵ ਸਕੋਰ ਦੇਖਣ ਲਈ ਜਾਓ m.jagran.com ‘ਤੇ

Tags: 

Web Title: Samsung heir arrested in corruption probe