ਦੱਖਣੀ ਕੋਰੀਆ ਦੇ ਸਾਬਕਾ ਰਾਸ਼ਟਰਪਤੀ ਤੋਂ ਪੁੱਛਗਿੱਛ

Updated on: Wed, 14 Mar 2018 04:52 PM (IST)
  

14 ਸੀਐੱਨਟੀ 1005

ਭਿ੫ਸ਼ਟਾਚਾਰ ਮਾਮਲੇ 'ਚ ਕੀਤੀ ਜਾ ਰਹੀ ਹੈ ਪੁੱਛਗਿੱਛ

ਕਿਹਾ, ਇਤਿਹਾਸ 'ਚ ਆਖਰੀ ਵਾਰ ਸਾਬਕਾ ਰਾਸ਼ਟਰਪਤੀ ਤੋਂ ਪੁੱਛਗਿੱਛ

ਸਿਓਲ (ਏਐੱਫਪੀ) : ਦੱਖਣੀ ਕੋਰੀਆ ਦੇ ਸਾਬਕਾ ਰਾਸ਼ਟਰਪਤੀ ਲੀ ਮਿਊਂਗ-ਬਾਕ ਤੋਂ ਭਿ੫ਸ਼ਟਾਚਾਰ ਦੇ ਮਾਮਲੇ 'ਚ ਬੁੱਧਵਾਰ ਨੂੰ ਪੁੱਛਗਿੱਛ ਕੀਤੀ ਗਈ। 76 ਸਾਲਾ ਲੀ ਦੇ ਪਰਿਵਾਰ ਅਤੇ ਸਹਿਯੋਗੀਆਂ 'ਤੇ ਉਨ੍ਹਾਂ ਦੇ ਰਾਸ਼ਟਰਪਤੀ ਕਾਰਜਕਾਲ ਦੌਰਾਨ ਲੱਖਾਂ ਡਾਲਰ ਰਿਸ਼ਵਤ ਲੈਣ ਦੇ ਦੋਸ਼ ਹਨ। ਲੀ 2008 ਤੋਂ 2013 ਤਕ ਦੱਖਣੀ ਕੋਰੀਆ ਦੇ ਰਾਸ਼ਟਰਪਤੀ ਰਹੇ ਹਨ।

ਪੁੱਛਗਿੱਛ ਲਈ ਜਾਂਚ ਏਜੰਸੀ ਦਫ਼ਤਰ 'ਚ ਆਉਣ ਪਿੱਛੋਂ ਲੀ ਨੇ ਕਿਹਾ ਕਿ ਉਮੀਦ ਹੈ ਕਿ ਇਤਿਹਾਸ 'ਚ ਇਹ ਆਖਰੀ ਵਾਰ ਹੋਵੇਗਾ ਜਦੋਂ ਦੱਖਣੀ ਕੋਰੀਆ ਦੇ ਸਾਬਕਾ ਰਾਸ਼ਟਰ ਮੁਖੀ ਨੂੰ ਪੁੱਛਗਿੱਛ ਲਈ ਸੰਮਨ ਭੇਜਿਆ ਜਾਵੇਗਾ। ਇਸ ਤੋਂ ਪਹਿਲੇ ਵੀ ਉਨ੍ਹਾਂ ਨੇ ਸਿਆਸੀ ਬਦਲੇ ਦੀ ਭਾਵਨਾ ਦੱਸ ਕੇ ਆਪਣੇ ਖ਼ਿਲਾਫ਼ ਜਾਂਚ ਦੀ ਨਿੰਦਾ ਕੀਤੀ ਸੀ।

ਜ਼ਿਕਰਯੋਗ ਹੈ ਕਿ ਦੱਖਣੀ ਕੋਰੀਆ ਦੇ ਸਾਰੇ ਚਾਰ ਜ਼ਿੰਦਾ ਸਾਬਕਾ ਰਾਸ਼ਟਰਪਤੀ ਅਪਰਾਧਿਕ ਮਾਮਲੇ 'ਚ ਦੋਸ਼ੀ ਬਣੇ ਜਾਂ ਉਨ੍ਹਾਂ ਜਾਂਚ ਦਾ ਸਾਹਮਣਾ ਕੀਤਾ। ਲੀ ਨੇ ਕਿਹਾ ਕਿ ਸਾਬਕਾ ਰਾਸ਼ਟਰਪਤੀ ਦੇ ਤੌਰ 'ਤੇ ਉਨ੍ਹਾਂ ਨੂੰ ਇਸ ਮਾਮਲੇ 'ਚ ਬਹੁਤ ਕੁਝ ਕਹਿਣਾ ਹੈ ਪ੍ਰੰਤੂ ਉਹ ਜ਼ਿਆਦਾ ਕੁਝ ਕਹਿਣਗੇ ਨਹੀਂ। ਪੁੱਛਗਿੱਛ ਪਿੱਛੋਂ ਲੀ ਦੇ ਘਰ ਮੁੜਨ ਦੀ ਉਮੀਦ ਹੈ। ਹਾਲਾਂਕਿ ਦੱਸਿਆ ਜਾਂਦਾ ਹੈ ਕਿ ਪੁੱਛਗਿੱਛ ਪੂਰੀ ਹੋਣ 'ਤੇ ਜਾਂਚ ਏਜੰਸੀ ਅਦਾਲਤ ਤੋਂ ਉਨ੍ਹਾਂ ਦੀ ਗਿ੍ਰਫ਼ਤਾਰੀ ਦਾ ਵਾਰੰਟ ਜਾਰੀ ਕਰਨ ਦੀ ਮੰਗ ਕਰ ਸਕਦੀ ਹੈ।

ਮੋਬਾਈਲ ‘ਤੇ ਤਾਜਾ ਖਬਰਾਂ, ਫੋਟੋ, ਵੀਡੀਓ ਅਤੇ ਲਾਈਵ ਸਕੋਰ ਦੇਖਣ ਲਈ ਜਾਓ m.jagran.com ‘ਤੇ

Tags: 

Web Title: S Korean ex-president Lee Myung-bak questioned on graft