ਚੀਨ ਤੇ ਰੂਸ ਉੱਤਰੀ ਕੋਰੀਆ ਦਾ ਤਖਤਾ ਪਲਟਣ ਨਹੀਂ ਦੇਣਗੇ : ਮਾਹਿਰ

Updated on: Wed, 13 Sep 2017 06:31 PM (IST)
  

ਚੀਨ ਤੇ ਰੂਸ ਉੱੁਤਰੀ ਕੋਰੀਆ ਦੀ ਸਰਕਾਰ ਦਾ ਤਖਤਾ ਪਲਟਣ ਨਹੀਂ ਦੇਣਗੇ : ਮਾਹਿਰ

ਬੀਜਿੰਗ (ਏਜੰਸੀ) : ਚੀਨ ਦੇ ਇੱਕ ਮਾਹਿਰ ਨੇ ਕਿਹਾ ਹੈ ਕਿ ਚੀਨ ਤੇ ਰੂਸ ਅਮਰੀਕਾ ਵੱਲੋਂ ਸਖ਼ਤ ਪਾਬੰਦੀਆਂ ਲਾ ਕੇ ਉਂਤਰੀ ਕੋਰੀਆ ਦੇ ਤਾਨਾਸ਼ਾਹ ਕਿਮ ਜੋਂਗ ਉਨ ਦੀ ਸਰਕਾਰ ਦਾ ਤਖਤਾ ਪਲਟਣ ਨਹੀਂ ਦੇਣਗੇ। ਇਨ੍ਹਾਂ ਪਾਬੰਦੀਆਂ ਨਾਲ ਉਨ੍ਹਾਂ ਦੇ ਕੌਮੀ ਹਿੱਤ ਪ੫ਭਾਵਿਤ ਹੋਣਗੇ ਤੇ ਖੇਤਰੀ ਕੁੂਟਨੀਤਕ ਸੰਤੁਲਨ ਨੂੰ ਖ਼ਤਰਾ ਪੈਦਾ ਹੋਵੇਗਾ। ਸੰਯੁਕਤ ਰਾਸ਼ਟਰ ਸੁਰੱਖਿਆ ਪ੍ਰੀਸ਼ਦ ਨੇ ਸੋਮਵਾਰ ਨੂੰ ਅਮਰੀਕਾ ਵੱਲੋਂ ਰੱਖੇ ਗਏ ਇਕ ਪ੫ਸਤਾਵ ਨੂੰ ਸਰਵ ਸੰਮਤੀ ਨਾਲ ਪਾਸ ਕਰ ਦਿੱਤਾ ਜਿਸ ਵਿਚ ਉਂਤਰੀ ਕੋਰੀਆ 'ਤੇ ਹੁਣ ਤੱਕ ਦੀ ਸਭ ਤੋਂ ਸਖ਼ਤ ਪਾਬੰਦੀ ਲਾਗੂ ਕੀਤੀ ਗਈ ਹੈ। ਚੀਨ ਦੇ ਸਰਕਾਰੀ ਅਖਬਾਰ ਗਲੋਬਲ ਟਾਈਮਜ਼ ਨੇ ਲਿਆਓਨਿੰਗ ਅਕੈਡਮੀ ਆਫ਼ ਸੋਸ਼ਲ ਸਾਇੰਸਿਜ਼ ਵਿਚ ਕੋਰੀਅਨ ਸਟੱਡੀਜ਼ 'ਤੇ ਚੀਨੀ ਮਾਹਿਰ ਲੂ ਚਾਓ ਦੇ ਹਵਾਲੇ ਨਾਲ ਕਿਹਾ ਕਿ ਅਮਰੀਕਾ ਤੇ ਉਸ ਦੇ ਸਹਿਯੋਗੀ ਦੇਸ਼ ਜਾਪਾਨ ਤੇ ਦੱਖਣੀ ਕੋਰੀਆ, ਉੱਤਰੀ ਕੋਰੀਆ ਨੂੰ ਰੋਕਣਾ ਚਾਹੁੰਦੇ ਹਨ ਤੇ ਆਰਥਿਕ ਤੇ ਫ਼ੌਜੀ ਦਬਾਅ ਰਾਹੀਂ ਉਸ ਦੀ ਸਰਕਾਰ ਨੂੰ ਪਲਟਣਾ ਚਾਹੁੰਦੇ ਹਨ ਪਰ ਅਜਿਹਾ ਨਹੀਂ ਹੋਵੇਗਾ ਕਿਉਂਕਿ ਚੀਨ ਤੇ ਰੂੁਸ ਇਸ ਨੂੰ ਸਵੀਕਾਰ ਨਹੀਂ ਕਰਨਗੇ ਕਿਉਂਕਿ ਇਸ ਨਾਲ ਉਨ੍ਹਾਂ ਦੇ ਕੌਮੀ ਹਿੱਤ ਪ੫ਭਾਵਿਤ ਹੋਣਗੇ ਤੇ ਖੇਤਰੀ ਕੂਟਨੀਤਕ ਸੰਤੁਲਨ ਨੂੰ ਖ਼ਤਰਾ ਪੈਦਾ ਹੋਵੇਗਾ।

ਚੀਨ-ਉੱਤਰੀ ਕੋਰੀਆ ਸਰਹੱਦ ਤੋਂ ਮਿਲੀ ਰਿਪੋਰਟ ਮੁਤਾਬਿਕ ਚੀਨ ਨੇ ਕਿਸੇ ਵੀ ਸੰਭਾਵਨਾ ਲਈ ਆਪਣੇ ਫ਼ੌਜੀਆਂ ਨੂੰ ਤਿਆਰ ਰੱਖਿਆ ਹੈ ਤੇ ਇਥੋਂ ਤੱਕ ਕਿ ਉਸ ਨੇ ਵੱਖ-ਵੱਖ ਗਤੀਵਿਧੀਆਂ ਨੂੰ ਧਿਆਨ 'ਚ ਰੱਖਦਿਆਂ ਫ਼ੌਜੀ ਅਭਿਆਸ ਵੀ ਕੀਤੇ ਹਨ। ਉੁੱਤਰੀ ਕੋਰੀਆ ਦੇ ਪਰਮਾਣੂ ਪ੫ੀਖਣਾਂ ਦੀ ਨਿਖੇਧੀ ਕਰਨ ਦੇ ਬਾਵਜੂਦ ਚੀਨ ਉਸ ਨੂੰ ਆਪਣਾ ਕਰੀਬੀ ਸਹਿਯੋਗੀ ਮੰਨਦਾ ਹੈ। ਉੱਤਰੀ ਕੋਰੀਆ ਦੇ ਹਾਈਡ੫ੋਜਨ ਬੰਬ ਪ੫ੀਖਣ ਤੋਂ ਬਾਅਦ ਉਸ 'ਤੇ ਲਾਈਆਂ ਗਈਆਂ ਤਾਜ਼ਾ ਪਾਬੰਦੀਆਂ 'ਤੇ ਪ੫ਤੀਕਿਰਿਆ ਦਿੰਦਿਆਂ ਲੂ ਨੇ ਕਿਹਾ ਕਿ ਉੱਤਰੀ ਕੋਰੀਆ ਦਾ ਤੇਲ ਦਾ ਦਰਾਮਦ ਕਰੀਬ 40 ਫ਼ੀਸਦੀ ਤਕ ਡਿੱਗੇਗਾ ਜੋ ਉਸ ਦੀ ਊਰਜਾ ਦੀ ਸਪਲਾਈ ਲਈ ਇੱਕ ਵੱਡਾ ਝਟਕਾ ਹੈ।

ਰਿਪੋਰਟ ਮੁਤਾਬਕ ਚੀਨ ਦੇ ਬੈਂਕਾਂ ਨੇ ਉੱਤਰੀ ਕੋਰੀਆ ਦੇ ਖਾਤਿਆਂ ਤੇ ਲੈਣ-ਦੇਣ 'ਤੇ ਪਾਬੰਦੀ ਲਾਉਣੀ ਸ਼ੁਰੂ ਕਰ ਦਿੱਤੀ ਹੈ। ਚੀਨ ਦੇ ਵਿਦੇਸ਼ ਮੰਤਰਾਲੇ ਦੇ ਬੁਲਾਰੇ ਗੇਂਗ ਸ਼ੁਆਂਗ ਨੇ ਕਿਹਾ ਕਿ ਚੀਨ, ਉੱਤਰੀ ਕੋਰੀਆ 'ਤੇ ਸੰਯੁਕਤ ਰਾਸ਼ਟਰ ਦੇ ਤਾਜ਼ਾ ਪ੫ਸਤਾਵ ਨੂੰ ਪੂਰੀ ਤਰ੍ਹਾਂ ਨਾਲ ਲਾਗੂ ਕਰਨ ਦੀ ਅਪੀਲ ਕਰ ਰਿਹਾ ਹੈ ਪਰ ਇਹ ਕੋਰਿਆਈ ਦੀਪ 'ਚ ਕਦੇ ਵੀ ਯੁੱਧ ਜਾਂ ਅਰਾਜਕਤਾ ਪੈਦਾ ਨਹੀਂ ਹੋਣ ਦੇਵੇਗਾ।

=====================

ਕਿਮ ਜੋਂਗ ਉਨ ਦਾ 'ਸਿਰ ਕਲਮ' ਕਰਨ ਲਈ 'ਖ਼ਾਸ ਯੂਨਿਟ' ਤਿਆਰ ਕਰ ਰਿਹਾ ਦੱਖਣੀ ਕੋਰੀਆ

ਸਿਓਲ (ਏਜੰਸੀ) :

1960 ਦੇ ਦਹਾਕੇ ਦੇ ਅੰਤ 'ਚ ਉੱਤਰੀ ਕੋਰੀਆ ਦੇ ਕਮਾਂਡੋਜ਼ ਨੇ ਦੱਖਣੀ ਕੋਰੀਆ ਦੇ ਰਾਸ਼ਟਰਪਤੀ ਭਵਨ ਨੂੰ ਲੁੱਟਣ ਦੀ ਕੋਸ਼ਿਸ਼ ਕੀਤੀ ਸੀ ਉਦੋਂ ਸਿਓਲ ਨੇ ਗੁਪਤ ਤਰੀਕੇ ਨਾਲ ਜੇਲ੍ਹ ਵਿਚ ਬੰਦ ਕੁਝ ਕੈਦੀਆਂ ਨੂੰ ਉੱਤਰੀ ਕੋਰੀਆ ਵਿਚ ਦਾਖਲ ਹੋ ਕੇ ਉਸ ਦੇ ਆਗੂ ਕਿਮ ਇਲ-ਸੰਗ ਦਾ 'ਸਿਰ ਕਲਮ' ਕਰਨ ਦੀ ਸਿਖਲਾਈ ਦਿੱਤੀ ਸੀ। ਹੁਣ ਜਦੋਂ ਕਿਮ ਦੇ ਪੋਤੇ ਕਿਮ ਜੋਂਗ ਉਨ ਆਪਣੇ ਮਿਜ਼ਾਈਲ ਪ੫ੋਗਰਾਮ ਨੂੰ ਤੇਜ਼ੀ ਨਾਲ ਵਧਾ ਰਹੇ ਹਨ ਤਾਂ ਦੱਖਣੀ ਕੋਰੀਆ ਦੁਬਾਰਾ ਪਿਓਂਗਯਾਂਗ ਦੀ ਅਗਵਾਈ ਨੂੰ ਨਿਸ਼ਾਨਾ ਬਣਾਉਣ ਲਈ ਅਜਿਹੀ ਯੁੂਨਿਟ ਤਿਆਰ ਕਰ ਰਹੀ ਹੈ ਜੋ ਖ਼ਾਸ ਤੌਰ 'ਤੇ 'ਸਿਰ ਕਲਮ' ਕਰਨ ਲਈ ਸਿੱÎਖਿਅਤ ਹੋਵੇਗੀ।

ਇਸ ਮਹੀਨੇ ਉੱਤਰ ਕੋਰੀਆ ਦੇ ਛੇਵੇਂ ਤੇ ਸਭ ਤੋਂ ਸ਼ਕਤੀਸ਼ਾਲੀ ਪਰਮਾਣੂ ਬੰਬ ਪ੫ੀਖਣ ਕਰਨ ਤੋਂ ਇਕ ਦਿਨ ਬਾਅਦ ਹੀ, ਦੱਖਣੀ ਕੋਰੀਆ ਦੇ ਰੱਖਿਆ ਮੰਤਰੀ ਸੋਂਨਗ ਯੰਗ-ਮੂ ਨੇ ਸਾਂਸਦਾਂ ਨੂੰ ਦੱਸਿਆ ਕਿ ਇਸ ਸਾਲ ਦੇ ਅਖੀਰ ਤਕ ਇਕ ਖ਼ਾਸ ਫੋਰਸ ਤਿਆਰ ਕੀਤੀ ਜਾਵੇਗੀ ਜਿਸ ਨੂੰ ਰੱਖਿਆ ਅਧਿਕਾਰੀਆਂ ਨੇ 'ਡਿਕੈਪੀਟੇਸ਼ਨ ਯੂਨਿਟ' ਦਾ ਨਾਂਅ ਦਿੱਤਾ ਹੈ। ਜਿਸ ਦਾ ਕੰਮ ਉੱਤਰੀ ਕੋਰੀਆ ਦੇ ਆਗੂਆਂ ਦਾ 'ਸਿਰ ਕਲਮ' ਕਰਨਾ ਹੋਵੇਗਾ। ਹਾਲਾਂਕਿ, ਖ਼ਬਰਾਂ ਇਹ ਵੀ ਹਨ ਕਿ ਅਜਿਹਾ ਅਸਲ ਵਿਚ ਨਹੀਂ ਕੀਤਾ ਜਾਵੇਗਾ।

ਮੋਬਾਈਲ ‘ਤੇ ਤਾਜਾ ਖਬਰਾਂ, ਫੋਟੋ, ਵੀਡੀਓ ਅਤੇ ਲਾਈਵ ਸਕੋਰ ਦੇਖਣ ਲਈ ਜਾਓ m.jagran.com ‘ਤੇ

Tags: 

Web Title: russia china