ਫਲੋਰੀਡਾ 'ਚ ਆਪਣੇ ਘਰਾਂ ਨੂੰ ਪਰਤਣ ਲੱਗੇ ਲੋਕ

Updated on: Wed, 13 Sep 2017 07:10 PM (IST)
  

ਇਰਮਾ ਤੂਫ਼ਾਨ ਕਾਰਨ ਕੀਜ਼ ਟਾਪੂ 'ਚ ਇੱਕ ਚੌਥਾਈ ਮਕਾਨ ਪੂਰੀ ਤਰ੍ਹਾਂ ਤਬਾਹ

ਮਿਆਮੀ (ਏਜੰਸੀ) : ਵਿਨਾਸ਼ਕਾਰੀ ਚੱਕਰਵਾਤੀ ਤੁੂਫ਼ਾਨ ਇਰਮਾ ਦੇ ਲੰਘਣ ਤੋਂ ਬਾਅਦ ਫਲੋਰੀਡਾ 'ਚ ਸੁਰੱਖਿਅਤ ਸਥਾਨਾਂ 'ਤੇ ਗਏ ਲੋਕਾਂ ਦੇ ਆਪਣੇ ਘਰਾਂ ਨੂੰ ਪਰਤਣ ਦਾ ਸਿਲਸਿਲਾ ਸ਼ੁਰੂ ਹੋ ਗਿਆ ਹੈ। ਕੀਜ਼ ਟਾਪੂ 'ਚ ਇਕ-ਚੌਥਾਈ ਮਕਾਨ ਪੂਰੀ ਤਰ੍ਹਾਂ ਤਬਾਹ ਹੋ ਚੁੱਕੇ ਹਨ ਜਦੋਂਕਿ ਤਕਰੀਬਨ 65 ਫ਼ੀਸਦੀ ਘਰਾਂ ਨੂੰ ਵਿਆਪਕ ਨੁਕਸਾਨ ਪੁੱਜਾ ਹੈ। ਫਲੋਰੀਡਾ ਵਿਚ 58 ਲੱਖ ਘਰ ਹੁਣ ਵੀ ਹਨ੍ਹੇਰੇ 'ਚ ਹਨ। ਅਮਰੀਕਾ ਤੇ ਕੈਰੇਬਿਆਈ ਇਲਾਕੇ ਵਿਚ ਤੁੂਫ਼ਾਨ ਤੇ ਉਸ ਤੋਂ ਬਾਅਦ ਆਏ ਹੜ੍ਹ ਦੀ ਲਪੇਟ ਵਿਚ ਆਉਣ ਨਾਲ ਹੁਣ ਤਕ 61 ਵਿਅਕਤੀਆਂ ਦੇ ਮਾਰੇ ਜਾਣ ਦੀ ਪੁਸ਼ਟੀ ਕੀਤੀ ਗਈ ਹੈ।

ਸਥਾਨਕ ਨਾਗਰਿਕ ਮਰਸੀਡੀਜ਼ ਲੋਪੇਜ਼ ਨੂੰ ਤੂਫ਼ਾਨ ਕਾਰਨ ਬੀਤੇ ਸ਼ੁੱਕਰਵਾਰ ਨੂੰ ਮਰਾਥਨ ਸ਼ਹਿਰ ਛੱਡਣਾ ਪਿਆ ਸੀ। ਉਹ ਮੰਗਲਵਾਰ ਨੂੰ ਸ਼ਹਿਰ ਵਾਪਸ ਪਰਤਿਆ। ਉਨ੍ਹਾਂ ਕਿਹਾ ਕਿ ਮੇਰੇ ਕੋਲ ਹੁਣ ਘਰ ਨਹੀਂ ਹੈ। ਨੌਕਰੀ ਵੀ ਨਹੀਂ ਹੈ। ਮੇਰੇ ਕੋਲ ਕੁਝ ਵੀ ਨਹੀਂ ਬਚਿਆ ਹੈ। ਮੈਂ ਆਪਣਾ ਸਭ ਕੁਝ ਇਥੇ ਹੀ ਛੱਡ ਕੇ ਗਿਆ ਸੀ। ਡਾ. ਆਰਨੈਂਡੋ ਨੇ ਦੱਸਿਆ ਕਿ ਉਨ੍ਹਾਂ ਇਹ ਕਦੇ ਨਹੀਂ ਸੋਚਿਆ ਸੀ ਕਿ ਘਰ ਦੇ ਪਿੱਛੇ ਕਿਸ਼ਤੀਆਂ ਵਿਖਾਈ ਦੇਣਗੀਆਂ।

ਮੈਕਰੋਨ ਨੇ ਕੀਤਾ ਕੈਰੇਬਿਆਈ ਖੇਤਰ ਦਾ ਦੌਰਾ

ਫਰਾਂਸ ਦੇ ਰਾਸ਼ਟਰਪਤੀ ਇਮੈਨੂਅਲ ਮੈਕਰੋਨ ਤੇ ਬਿ੫ਟਿਸ਼ ਵਿਦੇਸ਼ ਮੰਤਰੀ ਬੋਰਿਸ ਜਾਨਸਨ ਨੇ ਤੂਫ਼ਾਨ ਪ੫ਭਾਵਿਤ ਕੈਰੇਬਿਆਈ ਇਲਾਕੇ ਦਾ ਦੌਰਾ ਕੀਤਾ ਹੈ।

ਸੇਂਟ ਮਾਰਟਿਨ 'ਚ ਬਚਾਏ 170 ਭਾਰਤੀ

ਨਵੀਂ ਦਿੱਲੀ (ਏਜੰਸੀ) : ਇਰਮਾ ਤੂਫ਼ਾਨ ਕਾਰਨ ਬੁਰੀ ਤਰ੍ਹਾਂ ਪ੫ਭਾਵਿਤ ਕੈਰੇਬਿਆਈ ਟਾਪੂ ਸੇਂਟ ਮਾਰਟਿਨ 'ਚ 170 ਭਾਰਤੀਆਂ ਨੂੰ ਸੁਰੱਖਿਅਤ ਕੱਿਢਆ ਗਿਆ ਹੈ। ਉਨ੍ਹਾਂ ਨੂੰ ਵਿਸ਼ੇਸ਼ ਜਹਾਜ਼ ਰਾਹੀਂ ਕੁਰਾਅਕਾਓ ਟਾਪੂ 'ਤੇ ਲਿਜਾਇਆ ਗਿਆ ਹੈ। ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਨੇ ਬੁੱਧਵਾਰ ਨੂੰ ਟਵੀਟ ਰਾਹੀਂ ਇਹ ਜਾਣਕਾਰੀ ਦਿੱਤੀ।

ਮੋਬਾਈਲ ‘ਤੇ ਤਾਜਾ ਖਬਰਾਂ, ਫੋਟੋ, ਵੀਡੀਓ ਅਤੇ ਲਾਈਵ ਸਕੋਰ ਦੇਖਣ ਲਈ ਜਾਓ m.jagran.com ‘ਤੇ

Tags: 

Web Title: Returning Florida evacuees stunned by Irma wreckage as death toll climbs