ਵਿਕੀਲੀਕਸ 'ਤੇ ਦੋਸ਼ ਤੈਅ ਕਰਨ ਦੀ ਤਿਆਰੀ 'ਚ ਅਮਰੀਕਾ

Updated on: Fri, 21 Apr 2017 06:32 PM (IST)
  

-ਗੁਪਤ ਦਸਤਾਵੇਜ਼ ਲੀਕ ਕਰਨ 'ਚ ਅਸਾਂਜੇ ਦੀ ਗਿ੍ਰਫ਼ਤਾਰੀ ਦੀ ਵੀ ਕੋਸ਼ਿਸ਼

ਵਾਸ਼ਿੰਗਟਨ (ਏਪੀ) : ਅਮਰੀਕਾ ਗੁਪਤ ਦਸਤਾਵੇਜ਼ਾਂ ਨੂੰ ਉਜਾਗਰ ਕਰਨ ਨੂੰ ਲੈ ਕੇ ਵਿਕੀਲੀਕਸ ਦੇ ਸੰਸਥਾਪਕ ਜੂਲੀਅਨ ਅਸਾਂਜੇ ਸਮੇਤ ਪੂਰੇ ਸਮੂਹ ਖ਼ਿਲਾਫ਼ ਦੋਸ਼ ਤੈਅ ਕਰਨ ਦੀ ਤਿਆਰੀ 'ਚ ਹੈ। ਅਮਰੀਕੀ ਇਸਤਗਾਸਾ ਇਸ 'ਤੇ ਗੰਭੀਰ ਤੌਰ 'ਤੇ ਵਿਚਾਰ ਵਟਾਂਦਰਾ ਕਰ ਰਿਹਾ ਹੈ। ਸੀਐੱਨਐੱਨ ਨੇ ਸ਼ੁੱਕਰਵਾਰ ਨੂੰ ਆਪਣੀ ਰਿਪੋਰਟ 'ਚ ਦੱਸਿਆ ਕਿ ਅਧਿਕਾਰੀ ਅਸਾਂਜੇ ਦੀ ਗਿ੍ਰਫ਼ਤਾਰੀ ਦੀ ਮੰਗ ਵੀ ਕਰਨਗੇ। ਉਥੇ ਹੀ ਵਾਸ਼ਿੰਗਟਨ ਪੋਸਟ ਮੁਤਾਬਿਕ ਇਸਤਗਾਸਾ ਵਿਕੀਲੀਕਸ ਦੇ ਮੈਂਬਰਾਂ ਖ਼ਿਲਾਫ਼ ਦੋਸ਼ ਲਗਾਉਣ 'ਤੇ ਵਿਚਾਰ ਕਰ ਰਹੇ ਹਨ। ਇਸ ਤੋਂ ਪਹਿਲਾਂ ਓਬਾਮਾ ਪ੍ਰਸ਼ਾਸਨ 'ਚ ਨਿਆਂ ਵਿਭਾਗ ਨੇ ਇਸ ਤਰ੍ਹਾਂ ਕਰਨ ਤੋਂ ਇਨਕਾਰ ਕਰ ਦਿੱਤਾ ਸੀ। ਖ਼ਬਰਾਂ ਮੁਤਾਬਿਕ ਵਿਕੀਲੀਕਸ 'ਤੇ ਸਾਜ਼ਿਸ਼ ਰੱਚਣ, ਸਰਕਾਰੀ ਜਾਇਦਾਦ ਦੀ ਚੋਰੀ ਅਤੇ ਗੁਪਤ ਕਾਨੂੰਨ ਦੇ ਉਲੰਘਣ ਸਮੇਤ ਕਈ ਦੋਸ਼ ਲਗਾਏ ਜਾਣ ਦੀ ਸੰਭਾਵਨਾ ਹੈ। ਹਾਲਾਂਕਿ ਇਸ ਲਈ ਨਿਆਂ ਵਿਭਾਗ ਦੇ ਸਿਖ਼ਰ ਰੈਂਕ ਦੇ ਅਧਿਕਾਰੀਆਂ ਦੀ ਮਜ਼ਬੂਤੀ ਦੀ ਲੋੜ ਹੈ। ਇਹ ਕਦਮ ਇਸ ਤਰ੍ਹਾਂ ਦੇ ਸਮੇਂ ਉਠਾਇਆ ਗਿਆ ਜਦ ਵਿਕੀਲੀਕਸ ਨੇ ਪਿਛਲੇ ਮਹੀਨੇ ਸੀਆਈਏ ਦੇ ਸਾਈਬਰ ਜਾਸੂਸੀ ਨਾਲ ਜੁੜੇ ਲਗਪਗ 8,000 ਦਸਤਾਵੇਜ਼ ਜਾਰੀ ਕੀਤੇ। ਇਸ 'ਤੇ ਸੀਆਈਏ ਦੇ ਨਿਰਦੇਸ਼ਕ ਮਾਈਕ ਪਾਂਪੀਓ ਨੇ ਸਮੂਹ ਦੀ ਸਖ਼ਤ ਨਿੰਦਾ ਕੀਤੀ ਅਤੇ ਇਸ ਨੂੰ ਅਮਰੀਕੀ ਸੁਰੱਖਿਆ ਲਈ ਖ਼ਤਰਾ ਕਰਾਰ ਦਿੱਤਾ। ਇਸ ਤੋਂ ਪਹਿਲਾਂ ਵਿਕੀਲੀਕਸ ਨੇ ਵਿਦੇਸ਼ ਮੰਤਰਾਲੇ ਨਾਲ ਜੁੜੇ ਢਾਈ ਲੱਖ ਕੇਬਲਾਂ ਅਤੇ ਇਰਾਕ ਅਤੇ ਅਫ਼ਗਾਨਿਸਤਾਨ ਮਾਮਲੇ ਦੇ ਹਜ਼ਾਰਾਂ ਸ਼ਿਲਾਲੇਖਾਂ ਨੂੰ ਪ੍ਰਕਾਸ਼ਿਤ ਕਰਕੇ ਅਮਰੀਕਾ ਲਈ ਨਾ ਸਹਿਜ ਯੋਗ ਸਥਿਤੀ ਪੈਦਾ ਕਰ ਦਿੱਤੀ ਸੀ। ਅਟਾਰਨੀ ਜਨਰਲ ਜੈਫ ਸੇਸ਼ੰਸ ਨੇ ਵੀਰਵਾਰ ਨੂੰ ਪੱਤਰਕਾਰਾਂ ਨੂੰ ਕਿਹਾ ਕਿ ਅਸਾਂਜੇ ਦੀ ਗਿ੍ਰਫ਼ਤਾਰੀ ਮੁੱਢਲੀ ਹੈ। ਨਿਆਂ ਵਿਭਾਗ ਨੇ ਗੁਪਤ ਸੂਚਨਾ ਮੀਡੀਆ 'ਚ ਲੀਕ ਕਰਨ ਦੇ ਜ਼ਿੰਮੇਵਾਰ ਲੋਕਾਂ 'ਤੇ ਮੁੱਕਦਮਾ ਚਲਾਉਣ ਲਈ ਕਦਮ ਚੁੱਕਿਆ ਹੈ।

ਮੋਬਾਈਲ ‘ਤੇ ਤਾਜਾ ਖਬਰਾਂ, ਫੋਟੋ, ਵੀਡੀਓ ਅਤੇ ਲਾਈਵ ਸਕੋਰ ਦੇਖਣ ਲਈ ਜਾਓ m.jagran.com ‘ਤੇ

Tags: 

Web Title: Reports US prosecutors weighing charges against WikiLeaks