ਟਰੰਪ ਵੱਲੋਂ ਭਾਰਤੀ-ਅਮਰੀਕੀ ਰਾਜ ਸ਼ਾਹ ਆਪਣੀ ਟੀਮ 'ਚ ਸ਼ਾਮਿਲ

Updated on: Wed, 13 Sep 2017 06:58 PM (IST)
  

ਫੋਟੋ 13 ਸੀਐੱਨਟੀ 08

ਵਾਸ਼ਿੰਗਟਨ (ਪੀਟੀਆਈ) : ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਭਾਰਤੀ-ਅਮਰੀਕੀ ਰਾਜ ਸ਼ਾਹ ਨੂੰ ਆਪਣੀ ਕਮਿਊਨੀਕੇਸ਼ਨ ਟੀਮ 'ਚ ਅਹਿਮ ਅਹੁਦੇ 'ਤੇ ਨਿਯੁਕਤ ਕੀਤਾ ਹੈ। ਰਾਜ ਸ਼ਾਹ ਹੁਣ ਰਾਸ਼ਟਰਪਤੀ ਦੇ ਡਿਪਟੀ ਅਸਿਸਟੈਂਟ ਅਤੇ ਪਿ੍ਰੰਸੀਪਲ ਡਿਪਟੀ ਪ੍ਰੈੱਸ ਸੈਕਟਰੀ ਵਜੋਂ ਕੰਮ ਕਰਨਗੇ। ਇਸ ਤੋਂ ਪਹਿਲਾਂ ਸ਼ਾਹ ਰਾਸ਼ਟਰਪਤੀ ਦੇ ਡਿਪਟੀ ਅਸਿਸਟੈਂਟ ਤੇ ਡਿਪਟੀ ਕਮਿਊਨੀਕੇਸ਼ਨ ਡਾਇਰੈਕਟਰ ਵਜੋਂ ਕੰਮ ਕਰ ਚੁੱਕੇ ਹਨ। 32 ਸਾਲਾ ਸ਼ਾਹ ਨੂੰ ਰਾਸ਼ਟਰਪਤੀ ਟਰੰਪ ਨੇ ਅਹੁਦਾ ਸੰਭਾਲਣ ਤੋਂ ਕੁਝ ਘੰਟੇ ਬਾਅਦ ਹੀ ਆਪਣਾ ਸਹਾਇਕ ਨਿਯੁਕਤ ਕਰ ਲਿਆ ਸੀ। ਇਹ ਸਮੇਂ ਉਹ ਕੁਨੈਕਟੀਕਟ ਵਿਖੇ ਰਹਿ ਰਹੇ ਹਨ ਤੇ ਉਨ੍ਹਾਂ ਦੇ ਮਾਪੇ '80ਵਿਆਂ 'ਚ ਗੁਜਰਾਤ ਤੋਂ ਅਮਰੀਕਾ ਆਏ ਸਨ।

ਮੋਬਾਈਲ ‘ਤੇ ਤਾਜਾ ਖਬਰਾਂ, ਫੋਟੋ, ਵੀਡੀਓ ਅਤੇ ਲਾਈਵ ਸਕੋਰ ਦੇਖਣ ਲਈ ਜਾਓ m.jagran.com ‘ਤੇ

Tags: 

Web Title: raj shah