ਮਿਸਰ 'ਚ ਟ੫ੇਨਾਂ ਦੀ ਟੱਕਰ 'ਚ 44 ਮਰੇ, 180 ਜ਼ਖ਼ਮੀ

Updated on: Sat, 12 Aug 2017 07:51 PM (IST)
  

ਕਾਹਿਰਾ (ਏਜੰਸੀ) : ਮਿਸਰ ਦੇ ਤੱਟੀ ਸ਼ਹਿਰ ਅਲੈਗਜ਼ੈਂਡਰੀਆ ਕੋਲ ਦੋ ਟ੫ੇਨਾਂ ਦੀ ਆਪਸੀ ਟੱਕਰ 'ਚ 44 ਲੋਕਾਂ ਦੀ ਮੌਤ ਹੋ ਗਈ ਅਤੇ ਤਕਰੀਬਨ 180 ਤੋਂ ਵੱਧ ਜ਼ਖ਼ਮੀ ਹੋ ਗਏ। ਮਿਸਰ ਦੇ ਮੰਤਰੀ ਮੰਡਲ ਨੇ ਇਕ ਬਿਆਨ ਰਾਹੀਂ ਕਿਹਾ ਕਿ ਮਿ੫ਤਕਾਂ ਦੀ ਗਿਣਤੀ ਵੱਧ ਵੀ ਸਕਦੀ ਹੈ। ਅੰਤਿਮ ਅੰਕੜਾ ਤਾਂ ਦੋਨਾਂ ਟ੫ੇਨਾਂ ਦੇ ਮਲਬੇ ਦੀ ਸਫ਼ਾਈ ਤੋਂ ਬਾਅਦ ਹੀ ਪਤਾ ਲੱਗੇਗਾ। ਮਿਸਰ ਦੀ ਰੇਲ ਅਥਾਰਟੀ ਨੇ ਕਿਹਾ ਕਿ ਹਾਦਸਾ ਸ਼ੁੱਕਰਵਾਰ ਨੂੰ ਉਸ ਸਮੇਂ ਹੋਇਆ ਜਦ ਅਲੈਗਜ਼ੈਂਡਰੀਆ ਤੋਂ ਕਾਹਿਰਾ ਜਾ ਰਹੀ ਟ੫ੇਨ ਸਿਟੀ ਤੋਂ ਆ ਰਹੀ ਟ੫ੇਨ ਨਾਲ ਟਕਰਾ ਗਈ। ਉਨ੍ਹਾਂ ਨੇ ਦੱਸਿਆ ਕਿ ਸਰੁੱਖਿਆ ਦਲਾਂ ਨੇ ਘਟਨਾ ਵਾਲੀ ਥਾਂ ਦੀ ਘੇਰਾਬੰਦੀ ਕਰ ਦਿੱਤੀ ਅਤੇ ਬਚਾਉ ਦਲਾਂ ਨੇ ਰਾਤ ਹੀ ਬਚੇ ਹੋਏੇੇ ਲੋਕਾਂ ਦੀ ਤਲਾਸ਼ ਕੀਤੀ ਅਤੇ ਰੇਲ ਲਾਈਨ ਤੋਂ ਮਲਬਾ ਹਟਾਉਣ ਲੱਗ ਗਏ। ਮੀਡੀਆ ਨੇ ਸਿਹਤ ਮੰਤਰਾਲੇ ਦੇ ਇਕ ਅਧਿਕਾਰੀ ਦੇ ਹਵਾਲੇ ਨਾਲ ਕਿਹਾ ਕਾਹਿਰਾ ਅਲੈਗਜ਼ੈਂਡਰੀਆ ੫ੇਟ੍ਰੇਨ ਦੇ ਚਾਲਕ ਨੇ ਪੁਲਿਸ ਅੱਗੇੇ ਆਤਮ ਸਮਰਪਣ ਕਰ ਦਿੱਤਾ ਅਤੇ ਉਸ ਨੂੰ ਜਾਂਚ ਲਈ ਅਲੈੈਗਜ਼ੈਂਡਰੀਆ 'ਚ ਅਲ ਰਾਮਲ ਪੁਲਿਸ ਥਾਣੇ ਭੇਜ ਦਿੱਤਾ। ਮਿਸਰ ਦੇ ਜਨਰਲ ਨਬੀਨ ਸਾਦਿਕ ਨੇ ਜਾਂਚ ਦੇ ਹੁਕਮ ਦਿੱਤੇ ਹਨ। ਰਾਸ਼ਟਰਪਤੀ ਅਬਦੇਲ ਫਤਹਿ ਅਲ ਸੀਸੀ ਨੇ ਪੀੜਤਾਂ ਦੇ ਪ੫ਤੀ ਸੰਵੇਦਨਾ ਜ਼ਾਹਿਰ ਕੀਤੀ ਅਤੇ ਸਰਕਾਰੀ ਵਿਭਾਗ ਨੂੰ ਮਾਮਲੇ ਦੀ ਜਾਂਚ ਕਰਨ ਅਤੇ ਹਾਦਸੇ ਦੇ ਕਾਰਨਾਂ ਦਾ ਪਤਾ ਲਗਾਉਣ ਦਾ ਆਦੇਸ਼ ਦਿੱਤਾ ਹੈੇ।

ਮੋਬਾਈਲ ‘ਤੇ ਤਾਜਾ ਖਬਰਾਂ, ਫੋਟੋ, ਵੀਡੀਓ ਅਤੇ ਲਾਈਵ ਸਕੋਰ ਦੇਖਣ ਲਈ ਜਾਓ m.jagran.com ‘ਤੇ

Tags: 

Web Title: rail accident