ਵਲਾਦੀਵੋਸਤਕ (ਏਐੱਫਪੀ) : ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨੇ ਬੁੱਧਵਾਰ ਨੂੰ ਇਥੇ ਕਿਹਾ ਕਿ ਬਿ੍ਰਟੇਨ ਨੇ ਜਿਨ੍ਹਾਂ ਲੋਕਾਂ 'ਤੇ ਸਾਬਕਾ ਜਾਸੂਸ ਸਰਗੇਈ ਸਯੀਪਲ ਨੂੰ ਜ਼ਹਿਰ ਦੇਣ ਦਾ ਸ਼ੱਕ ਪ੍ਰਗਟਾਇਆ ਹੈ, ਉਹ ਆਮ ਨਾਗਰਿਕ ਹਨ। ਪੁਤਿਨ ਨੇ ਕਿਹਾ ਕਿ ਅਸੀਂ ਉਨ੍ਹਾਂ ਨੂੰ ਲੱਭ ਲਿਆ ਹੈ। ਮੈਂ ਉਨ੍ਹਾਂ ਨੂੰ ਅਪੀਲ ਕਰਦਾ ਹਾਂ ਕਿ ਉਹ ਮੀਡੀਆ ਦੇ ਸਾਹਮਣੇ ਆਉਣ ਕਿਉਂਕਿ ਉਹ ਅਪਰਾਧੀ ਨਹੀਂ ਹਨ।

ਪੁਤਿਨ ਬਿ੍ਰਟਿਸ਼ ਅਧਿਕਾਰੀਆਂ ਦੇ ਉਸ ਦਾਅਵੇ 'ਤੇ ਪ੍ਰਤੀਿਯਆ ਪ੍ਰਗਟ ਕਰ ਰਹੇ ਸਨ ਜਿਸ ਵਿਚ ਉਨ੍ਹਾਂ ਨੇ ਦੋਵਾਂ ਸ਼ੱਕੀਆਂ ਨੂੰ ਰੂਸ ਦੀ ਫ਼ੌਜੀ ਖ਼ੁਫ਼ੀਆ ਏਜੰਸੀ ਦਾ ਮੈਂਬਰ ਦੱਸਿਆ ਸੀ। ਬਿ੍ਰਟਿਸ਼ ਅਧਿਕਾਰੀਆਂ ਨੇ ਸਯੀਪਲ 'ਤੇ ਹਮਲੇ ਲਈ ਹਾਲ ਹੀ ਵਿਚ ਅਲੈਗਜ਼ੈਂਡਰ ਪੇਤ੫ੋਵ ਅਤੇ ਰੂਸਲਾਨ ਬੋਸ਼ੀਰੋਵ ਖ਼ਿਲਾਫ਼ ਯੂਰਪੀ ਗਿ੍ਰਫ਼ਤਾਰੀ ਵਾਰੰਟ ਜਾਰੀ ਕੀਤਾ ਹੈ। ਰੂਸ ਦੇ ਜਾਸੂਸ ਰਹੇ ਸਯੀਪਲ ਅਤੇ ਉਨ੍ਹਾਂ ਦੀ ਬੇਟੀ ਯੂਲੀਆ 'ਤੇ ਇਸ ਸਾਲ ਚਾਰ ਮਾਰਚ ਨੂੰ ਇੰਗਲੈਂਡ ਦੇ ਸੇਲਿਸਬਰੀ ਸ਼ਹਿਰ ਵਿਚ ਨਰਵ ਏਜੰਟ ਨੋਵੀਚੋਕ ਨਾਲ ਹਮਲਾ ਕੀਤਾ ਗਿਆ ਸੀ। ਰੂਸ ਦੀ ਫ਼ੌਜ ਆਪਣੇ ਵਿਰੋਧੀਆਂ 'ਤੇ ਇਸ ਘਾਤਕ ਰਸਾਇਣ ਦੀ ਵਰਤੋਂ ਕਰਦੀ ਰਹੀ ਹੈ। ਬਿ੍ਰਟਿਸ਼ ਸਰਕਾਰ ਨੇ ਪੁਤਿਨ ਨੂੰ ਸਯੀਪਲ 'ਤੇ ਹਮਲੇ ਦਾ ਜ਼ਿੰਮੇਵਾਰ ਠਹਿਰਾਇਆ ਹੈ। ਰੂਸ ਇਸ ਤੋਂ ਇਨਕਾਰ ਕਰਦਾ ਹੈ।