ਪਾਕਿ 'ਚ ਵਿਦਿਆਰਥੀਆਂ ਦੀ ਬੁਰੀ ਤਰ੍ਹਾਂ ਕੁੱਟਮਾਰ, ਪਿ੍ਰੰਸੀਪਲ ਗਿ੍ਰਫ਼ਤਾਰ

Updated on: Wed, 16 May 2018 06:36 PM (IST)
  

ਕੁਏਟਾ (ਪੀਟੀਆਈ) : ਪਾਕਿਸਤਾਨ ਦੇ ਬਲੋਚਿਸਤਾਨ ਸੂਬੇ ਦੇ ਮਸਤੁੰਗ 'ਚ ਇਕ ਕੈਡਿਟ ਕਾਲਜ ਦੇ ਪਿ੍ਰੰਸੀਪਲ ਦੇ ਆਦੇਸ਼ 'ਤੇ ਵਿਦਿਆਰਥੀਆਂ ਦੀ ਬੁਰੀ ਤਰ੍ਹਾਂ ਕੁੱਟਮਾਰ ਕਰਨ ਦੀ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋਣ ਪਿੱਛੋਂ ਉਸ ਨੂੰ ਗਿ੍ਰਫ਼ਤਾਰ ਕਰ ਲਿਆ ਗਿਆ ਹੈ।

ਡੀਆਈਜੀ ਕਾਊਂਟਰ ਟੈਰੋਰਿਜ਼ਮ ਵਿਭਾਗ ਏਤਜ਼ਾਜ਼ ਗੋਰਾਇਆ ਨੇ ਬਲੋਚਿਸਤਾਨ ਹਾਈ ਕੋਰਟ ਦੇ ਬੈਂਚ ਨੂੰ ਦੱਸਿਆ ਕਿ ਪਿ੍ਰੰਸੀਪਲ ਜਾਵੇਦ ਇਕਬਾਲ ਬੰਗਸ਼ ਨੂੰ ਗਿ੍ਰਫ਼ਤਾਰ ਕਰ ਲਿਆ ਗਿਆ ਹੈ। ਅਦਾਲਤ ਨੇ ਵੀਡੀਓ ਵਾਇਰਲ ਹੋਣ ਪਿੱਛੋਂ ਪਿ੍ਰੰਸੀਪਲ ਨੂੰ ਤੁਰੰਤ ਗਿ੍ਰਫ਼ਤਾਰ ਕਰਨ ਦੇ ਆਦੇਸ਼ ਦਿੱਤੇ ਸਨ। ਵੀਡੀਓ 'ਚ ਲਾਲ ਯੂਨੀਫਾਰਮ ਪਾਏ ਵਿਦਿਆਰਥੀਆਂ ਨੂੰ ਪਿ੍ਰੰਸੀਪਲ ਅਤੇ ਹੋਰਾਂ ਵੱਲੋਂ ਕੁੱਟਮਾਰ ਕਰਦਿਆਂ ਵਿਖਾਇਆ ਗਿਆ ਹੈ। ਵੀਡੀਓ 'ਚ ਕੁਝ ਵਿਦਿਆਰਥੀ ਚੀਕਦੇ ਵਿਖਾਈ ਦੇ ਰਹੇ ਹਨ ਤੇ ਸੋਟੀਆਂ ਦੀ ਮਾਰ ਤੋਂ ਬਚਣ ਦੀ ਕੋਸ਼ਿਸ਼ ਕਰ ਰਹੇ ਹਨ। ਮਾਰਕੁੱਟ ਦੀ ਇਹ ਘਟਨਾ 9 ਮਈ ਦੀ ਹੈ। ਗੋਰਾਇਆ ਨੇ ਦੱਸਿਆ ਕਿ ਮਾਰਕੁੱਟ ਕਰਨ ਵਾਲੇ ਹੋਰ ਲੋਕਾਂ ਦੀ ਪਛਾਣ ਕੀਤੀ ਜਾ ਰਹੀ ਹੈ ਜਿਨ੍ਹਾਂ ਪਿ੍ਰੰਸੀਪਲ ਦੇ ਆਦੇਸ਼ 'ਤੇ ਇਹ ਮਾਰਕੁੱਟ ਕੀਤੀ। ਅਦਾਲਤ ਨੇ ਸਾਰੇ ਦੋਸ਼ੀਆਂ ਨੂੰ ਗਿ੍ਰਫ਼ਤਾਰ ਕਰਨ ਦੇ ਆਦੇਸ਼ ਦਿੱਤੇ ਹਨ। ਬਲੋਚਿਸਤਾਨ ਸਰਕਾਰ ਨੇ ਸਕੂਲਾਂ ਤੇ ਕਾਲਜਾਂ 'ਚ ਬੱਚਿਆਂ ਦੀ ਮਾਰਕੁੱਟ 'ਤੇ ਪਾਬੰਦੀ ਲਗਾਈ ਹੋਈ ਹੈ।

ਮੋਬਾਈਲ ‘ਤੇ ਤਾਜਾ ਖਬਰਾਂ, ਫੋਟੋ, ਵੀਡੀਓ ਅਤੇ ਲਾਈਵ ਸਕੋਰ ਦੇਖਣ ਲਈ ਜਾਓ m.jagran.com ‘ਤੇ

Tags: 

Web Title: principle arrested