ਬੱਕਰੀ ਚੋਰੀ ਦੇ ਦੋਸ਼ 'ਚ ਮੁੰਡਾ ਕੁੱਟ-ਕੁੱਟ ਕੇ ਮਾਰ ਦਿੱਤਾ

Updated on: Sun, 16 Jul 2017 06:24 PM (IST)
  

ਇਸਲਾਮਾਬਾਦ (ਆਈਏਐੱਨਐੱਸ) : ਪਾਕਿਸਤਾਨ ਦੇ ਪੰਜਾਬ ਸੂਬੇ 'ਚ ਇਕ 14 ਸਾਲਾ ਲੜਕੇ ਨੂੰ ਬੱਕਰੀ ਚੋਰੀ ਦੇ ਦੋਸ਼ 'ਚ ਕੁੱਟ-ਕੁੱਟ ਕੇ ਮਾਰ ਦਿੱਤਾ ਗਿਆ। ਡਾਨ ਨਿਊਜ਼ ਮੁਤਾਬਿਕ ਪੰਜਾਬ ਦੇ ਉੱਚ ਸ਼ਰੀਫ ਕਸਬੇ ਦੇ ਮੁਹੰਮਦ ਆਮਿਰ ਦੇ ਪਰਿਵਾਰ ਨੇ ਦੱਸਿਆ ਕਿ ਇਕ ਬੱਕਰੀ ਚੋਰੀ ਕਰਨ ਦੇ ਦੋਸ਼ 'ਚ ਆਮਿਰ ਨੂੰ ਕੁੱਟ-ਕੁੱਟ ਕੇ ਮਾਰ ਦਿੱਤਾ ਗਿਆ। ਪੁਲਿਸ ਵੱਲੋਂ ਬੱਕਰੀ ਦੇ ਮਾਲਕ ਅਤੇ ਦੋਸ਼ੀਆਂ ਖ਼ਿਲਾਫ਼ ਮਾਮਲਾ ਦਰਜ ਕਰਨ ਤੋਂ ਇਨਕਾਰ ਕਰਨ 'ਤੇ ਪਰਿਵਾਰ ਨੇ ਰੋਸ ਵਜੋਂ ਟ੍ਰੈਿਫ਼ਕ ਜਾਮ ਕਰ ਦਿੱਤਾ। ਪੁਲਿਸ ਦੇ ਇਕ ਸੀਨੀਅਰ ਅਧਿਕਾਰੀ ਨੇ ਦੱਸਿਆ ਕਿ ਜਦੋਂ ਭੇਤਭਰੇ ਹਾਲਾਤ 'ਚ ਲੜਕੇ ਦੀ ਮੌਤ ਹੋ ਗਈ ਤਾਂ ਪੁਲਿਸ ਨੇ ਮੌਤ ਦੀ ਰਿਪੋਰਟ ਦਰਜ ਕੀਤੀ। ਅਖ਼ਬਾਰ ਮੁਤਾਬਿਕ ਹੱਤਿਆ ਦਾ ਮਾਮਲਾ ਪੋਸਟਮਾਰਟਮ ਰਿਪੋਰਟ ਆਉਣ ਪਿੱਛੋਂ ਦਰਜ ਕੀਤਾ ਜਾਏਗਾ।

ਮੋਬਾਈਲ ‘ਤੇ ਤਾਜਾ ਖਬਰਾਂ, ਫੋਟੋ, ਵੀਡੀਓ ਅਤੇ ਲਾਈਵ ਸਕੋਰ ਦੇਖਣ ਲਈ ਜਾਓ m.jagran.com ‘ਤੇ

Tags: 

Web Title: Pakistani boy tortured to death over goat theft