ਐੱਨਏਬੀ ਕੋਰਟ ਵੱਲੋਂ ਸ਼ਰੀਫ਼ ਤੇ ਦੋਹਾਂ ਪੁੱਤਰਾਂ ਨੂੰ ਸੰਮਨ

Updated on: Wed, 13 Sep 2017 08:07 PM (IST)
  

ਇਸਲਾਮਾਬਾਦ (ਏਜੰਸੀ) : ਪਾਕਿਸਤਾਨ ਦੇ ਨੈਸ਼ਨਲ ਅਕਾਊਂਟੇਬਿਲਟੀ ਬਿਊਰੋ (ਐੱਨਏਬੀ) ਕੋਰਟ ਨੇ ਸਾਬਕਾ ਪ੫ਧਾਨ ਮੰਤਰੀ ਨਵਾਜ਼ ਸਰੀਫ਼ ਤੇ ਉਨ੍ਹਾਂ ਦੇ ਪੁੱਤਰਾਂ ਹੁਸੈਨ ਤੇ ਹਸਨ ਨੂੰ ਬੁੱਧਵਾਰ ਨੂੰ ਸੰਮਨ ਜਾਰੀ ਕੀਤਾ। ਇਨ੍ਹਾਂ ਨੂੰ ਐੱਨਏਬੀ ਵੱਲੋਂ ਦਾਇਰ ਕੀਤੇ ਗਏ ਭਿ੫ਸ਼ਟਾਚਾਰ ਦੇ ਮਾਮਲਿਆਂ 'ਚ 19 ਸਤੰਬਰ ਨੂੰ ਪੇਸ਼ ਹੋਣ ਲਈ ਕਿਹਾ ਗਿਆ ਹੈ।

ਪਨਾਮਾ ਪੇਪਰ ਮਾਮਲੇ 'ਚ ਸੁਪਰੀਮ ਕੋਰਟ ਦੇ ਆਦੇਸ਼ 'ਤੇ ਭਿ੫ਸ਼ਟਾਚਾਰ ਰੋਕੂ ਸੰਸਥਾ ਨੇ ਪਿਛਲੇ ਹਫ਼ਤੇ ਸ਼ਰੀਫ਼ ਪਰਿਵਾਰ ਤੇ ਵਿੱਤ ਮੰਤਰੀ ਇਸ਼ਾਕ ਡਾਰ ਖ਼ਿਲਾਫ਼ ਚਾਰ ਮਾਮਲੇ ਦਾਇਰ ਕੀਤੇ ਸਨ। ਸੁਪਰੀਮ ਕੋਰਟ ਨੇ 28 ਜੁਲਾਈ ਨੂੰ ਇਸ ਮਾਮਲੇ 'ਚ ਸ਼ਰੀਫ਼ ਨੂੰ ਅਯੋਗ ਐਲਾਨ ਕੀਤਾ ਸੀ। ਇਸ ਕਾਰਨ ਉਨ੍ਹਾਂ ਨੂੰ ਪ੫ਧਾਨ ਮੰਤਰੀ ਅਹੁਦੇ ਤੋਂ ਅਸਤੀਫ਼ਾ ਦੇਣਾ ਪਿਆ ਸੀ। ਐੱਨਏਬੀ ਨੇ ਕਿਹਾ ਕਿ ਦੋਸ਼ੀਆਂ ਨੂੰ ਵਿਦੇਸ਼ 'ਚ ਆਪਣੀਆਂ ਜਾਇਦਾਦਾਂ ਬਾਰੇ ਜਾਣਕਾਰੀ ਦੇਣ ਲਈ ਪੂਰਾ ਸਮਾਂ ਦਿੱਤਾ ਗਿਆ ਪਰ ਉਹ ਜਾਂਚਕਰਤਾਵਾਂ ਸਾਹਮਣੇ ਪੇਸ਼ ਨਹੀਂ ਹੋਏ। ਜਸਟਿਸ ਆਸਿਫ਼ ਸਈਅਦ ਖੋਸਾ ਦੀ ਪ੫ਧਾਨਗੀ ਵਾਲਾ ਸੁਪਰੀਮ ਕੋਰਟ ਦਾ ਪੰਜ ਮੈਂਬਰੀ ਬੈਂਚ ਸ਼ਰੀਫ਼ ਪਰਿਵਾਰ ਵੱਲੋਂ ਦਾਖ਼ਲ ਮੁੜ ਵਿਚਾਰ ਪਟੀਸ਼ਨਾਂ 'ਤੇ ਪਹਿਲਾਂ ਹੀ ਸੁਣਵਾਈ ਕਰ ਰਿਹਾ ਹੈ। ਸ਼ਰੀਫ਼ ਤੇ ਉਨ੍ਹਾਂ ਦੇ ਪਰਿਵਾਰ ਨੇ ਇਨ੍ਹਾਂ ਪਟੀਸ਼ਨਾਵਾਂ 'ਚ ਮੁੱਖ ਅਦਾਲਤ ਦੇ 28 ਜੁਲਾਈ ਦੇ ਫ਼ੈਸਲੇ ਨੂੰ ਚੁਣੌਤੀ ਦਿੱਤੀ ਹੈ।

ਮੋਬਾਈਲ ‘ਤੇ ਤਾਜਾ ਖਬਰਾਂ, ਫੋਟੋ, ਵੀਡੀਓ ਅਤੇ ਲਾਈਵ ਸਕੋਰ ਦੇਖਣ ਲਈ ਜਾਓ m.jagran.com ‘ਤੇ

Tags: 

Web Title: Pakistan accountability court summons Sharif family