ਪਾਕਿ ਨੇ ਅਮਰੀਕਾ ਤੋਂ ਹੱਕਾਨੀ ਨੈੱਟਵਰਕ ਦੇ ਟਿਕਾਣਿਆਂ ਨਾਲ ਜੁੜੇ ਸਬੂਤ ਮੰਗੇ

Updated on: Tue, 10 Oct 2017 05:19 PM (IST)
  

- ਵਿਦੇਸ਼ ਮੰਤਰੀ ਆਸਿਫ਼ ਨੇ ਕਿਹਾ, ਸਬੂਤ ਮਿਲਣ 'ਤੇ ਸਾਂਝੀ ਕਾਰਵਾਈ ਨੂੰ ਤਿਆਰ

ਇਸਲਾਮਾਬਾਦ (ਪੀਟੀਆਈ) : ਅੱਤਵਾਦੀ ਨੂੰ ਸੁਰੱਖਿਅਤ ਪਨਾਹਗਾਹ ਮੁਹੱਈਆ ਕਰਵਾਉਣ ਵਾਲੇ ਪਾਕਿਸਤਾਨ ਦੇ ਤੇਵਰ ਹੁਣ ਿਢੱਲੇ ਪੈ ਰਹੇ ਹਨ। ਵਿਦੇਸ਼ ਮੰਤਰੀ ਖਵਾਜ਼ਾ ਆਸਿਫ ਨੇ ਕਿਹਾ ਹੈ ਕਿ ਦੇਸ਼ 'ਚ ਹੱਕਾਨੀ ਨੈੱਟਵਰਕ ਦੇ ਸੁਰੱਖਿਅਤ ਟਿਕਾਣਿਆਂ ਬਾਰੇ 'ਚ ਜਾਣਕਾਰੀ ਮੁਹੱਈਆ ਕਰਵਾਉਣ 'ਤੇ ਉਹ ਅਮਰੀਕਾ ਨਾਲ ਸਾਂਝੀ ਫ਼ੌਜੀ ਮੁਹਿੰਮ ਚਲਾਉਣ ਨੂੰ ਤਿਆਰ ਹੈ, ਤਾਂਕਿ ਅੱਤਵਾਦੀਆਂ ਨੂੰ ਪੂਰੀ ਤਰ੍ਹਾਂ ਨਾਲ ਖ਼ਤਮ ਕੀਤਾ ਜਾ ਸਕੇ।

ਆਸਿਫ਼ ਦਾ ਇਹ ਬਿਆਨ ਅਜਿਹੇ ਸਮੇਂ 'ਚ ਅਜਿਹੇ ਸਮੇਂ 'ਚ ਆਇਆ ਹੈ ਜਦੋਂ ਅਮਰੀਕੀ ਵਿਦੇਸ਼ ਮੰਤਰੀ ਰੈਕਸ ਟਿਲਰਸਨ ਤੇ ਰੱਖਿਆ ਮੰਤਰੀ ਜਿਮ ਮੈਟਿਸ ਪਾਕਿਸਤਾਨ ਦੇ ਦੌਰੇ 'ਤੇ ਆਉਣ ਵਾਲੇ ਹਨ। ਰਾਸ਼ਟਰਪਤੀ ਡੋਨਾਲਡ ਟਰੰਪ ਵੱਲੋਂ ਅਗਸਤ 'ਚ ਪਾਕਿਸਤਾਨ ਨੂੰ ਅੱਤਵਾਦੀ ਜਥੇਬੰਦੀਆਂ ਲਈ ਸੁਰੱਖਿਅਤ ਪਨਾਹਗਾਹ ਦੱਸਣ ਤੋਂ ਬਾਅਦ ਦੋਵਾਂ ਦੇਸ਼ਾਂ ਦੇ ਸਬੰਧਾਂ 'ਚ ਤਲਖ਼ੀ ਆ ਗਈ ਹੈ। ਰਿਸ਼ਤਿਆਂ ਨੂੰ ਪਟੜੀ 'ਤੇ ਲਿਆਉਣ ਦੇ ਉਦੇਸ਼ ਨਾਲ ਆਸਿਫ਼ ਕੁਝ ਦਿਨ ਪਹਿਲਾਂ ਹੀ ਵਾਸ਼ਿੰਗਟਨ ਦੀ ਯਾਤਰਾ 'ਤੇ ਗਏ ਸਨ। ਪਾਕਿਸਤਾਨੀ ਵਿਦੇਸ਼ ਮੰਤਰੀ ਨੇ ਮੀਡੀਆ ਨਾਲ ਗੱਲ ਕਰਦਿਆਂ ਕਿਹਾ, 'ਮੈਂ ਅਮਰੀਕੀ ਅਧਿਕਾਰੀਆਂ ਨੂੰ ਹੱਕਾਨੀ ਨੈੱਟਵਰਕ ਦੇ ਸੁਰੱਖਿਅਤ ਟਿਕਾਣਿਆਂ ਬਾਰੇ ਪੁਖ਼ਤਾ ਸਬੂਤ ਨਾਲ ਪਾਕਿਸਤਾਨ ਆਉਣ ਦਾ ਪ੫ਸਤਾਵ ਦਿੱਤਾ ਹੈ। ਜੇਕਰ ਉਨ੍ਹਾਂ ਨੂੰ ਸਬੰਧਤ ਖੇਤਰ 'ਚ ਅੱਤਵਾਦੀ ਸਰਗਰਮੀ ਨਜ਼ਰ ਆਉਂਦੀ ਹੈ ਤਾਂ ਪਾਕਿਸਤਾਨੀ ਫ਼ੌਜ ਅਮਰੀਕਾ ਨਾਲ ਮਿਲ ਕੇ ਉਸ ਨੂੰ ਪੂਰੀ ਤਰ੍ਹਾਂ ਤਬਾਹ ਕਰ ਦੇਵੇਗੀ। ਜੇਕਰ ਅਜਿਹਾ ਹੁੰਦਾ ਹੈ ਤਾਂ ਪਾਕਿਸਤਾਨ ਵੱਲੋਂ ਅਮਰੀਕਾ ਨੂੰ ਦਿੱਤੀ ਜਾਣ ਵਾਲੀ ਇਹ ਵੱਡੀ ਛੋਟ ਹੋਵੇਗੀ, ਕਿਉਂਕਿ ਇਸਲਾਮਾਬਾਦ ਹਮੇਸ਼ਾਂ ਤੋਂ ਅਮਰੀਕੀ ਫ਼ੌਜ ਦੀ ਮੌਜੂਦਗੀ ਨੂੰ ਨਕਾਰਦਾ ਰਿਹਾ ਹੈ। ਹੱਕਾਨੀ ਨੈੱਟਵਰਕ 'ਤੇ ਅਫ਼ਗਾਨਿਸਤਾਨ 'ਚ ਅਮਰੀਕੀ ਹਿੱਤਾਂ ਨੂੰ ਨੁਕਸਾਨ ਪਹੁੰਚਾਉਣ ਦਾ ਦੋਸ਼ ਹੈ। ਅੱਤਵਾਦੀ ਜਥੇਬੰਦੀ ਭਾਰਤ ਨੂੰ ਵੀ ਨਿਸ਼ਾਨਾ ਬਣਾ ਚੁੱਕੀ ਹੈ। ਆਪਣੇ ਬਿਆਨਾਂ ਨੂੰ ਲੈ ਕੇ ਅਕਸਰ ਵਿਵਾਦਾਂ 'ਚ ਰਹਿਣ ਵਾਲੇ ਪਾਕਿਸਤਾਨੀ ਵਿਦੇਸ਼ ਮੰਤਰੀ ਨੇ ਕਿਹਾ ਕਿ ਜੇਕਰ ਟਰੰਪ ਸਰਕਾਰ ਨੇ ਪਾਕਿਸਤਾਨ 'ਤੇ ਜ਼ਿਆਦਾ ਦਬਾਅ ਬਣਾਇਆ ਤਾਂ ਚੀਨ, ਰੂਸ, ਈਰਾਨ ਤੇ ਤੁਰਕੀ ਜਿਹੇ ਮਿੱਤਰ ਦੇਸ਼ ਉਸ ਦੇ ਹੱਕ 'ਚ ਸਾਹਮਣੇ ਆਉਣਗੇ। ਬਕੌਲ ਆਸਿਫ਼, ਜੇਕਰ ਅਮਰੀਕੀ ਵਿਦੇਸ਼ ਤੇ ਰੱਖਿਆ ਮੰਤਰੀ ਹੁਕਮ ਦੇਣ ਦੀ ਨੀਅਤ ਨਾਲ ਆ ਰਹੇ ਹਨ ਤਾਂ ਉਨ੍ਹਾਂ ਦੀ ਗੱਲ ਨਹੀਂ ਮੰਨੀ ਜਾਵੇਗੀ।

ਮੋਬਾਈਲ ‘ਤੇ ਤਾਜਾ ਖਬਰਾਂ, ਫੋਟੋ, ਵੀਡੀਓ ਅਤੇ ਲਾਈਵ ਸਕੋਰ ਦੇਖਣ ਲਈ ਜਾਓ m.jagran.com ‘ਤੇ

Tags: 

Web Title: pak US