ਪਾਕਿ 'ਚ ਮਨੀ ਲਾਂਡਰਿੰਗ 'ਚ ਫਸੀ ਚੀਨ ਦੀ ਕੰਪਨੀ

Updated on: Thu, 31 Aug 2017 06:59 PM (IST)
  

ਇਸਲਾਮਾਬਾਦ (ਪੀਟੀਆਈ) : ਪਾਕਿਸਤਾਨ 'ਚ ਚੀਨ ਦੀ ਇਕ ਕੰਪਨੀ 'ਤੇ ਮਨੀ ਲਾਂਡਰਿੰਗ ਦਾ ਦੋਸ਼ ਲੱਗਾ ਹੈ। ਅਜਿਹਾ ਪਹਿਲੀ ਵਾਰ ਹੋਇਆ ਹੈ ਜਦੋਂ ਪਾਕਿਸਤਾਨ 'ਚ ਕਿਸੇ ਚੀਨੀ ਕੰਪਨੀ ਖ਼ਿਲਾਫ਼ ਮਨੀ ਲਾਂਡਰਿੰਗ ਦੇ ਦੋਸ਼ 'ਚ ਜਾਂਚ ਸ਼ੁਰੂ ਹੋਈ ਹੈ।

'ਡਾਨ' ਅਖ਼ਬਾਰ ਅਨੁਸਾਰ ਪਾਕਿਸਤਾਨ ਦੀ ਏਜੰਸੀ ਐੱਸਈਸੀਪੀ ਨੇ ਦਬਾਅ ਵਧਣ ਪਿੱਛੋਂ ਬੁੱਧਵਾਰ ਨੂੰ ਸੰਘੀ ਜਾਂਚ ਏਜੰਸੀ (ਐੱਫਆਈਏ) ਕੋਲ ਜਾਂਚ ਲਈ ਅਪੀਲ ਕੀਤੀ। ਇਹ ਉਨ੍ਹਾਂ ਕਈ ਜਟਿਲ ਮਾਮਲਿਆਂ ਵਿਚੋਂ ਇਕ ਹੈ ਜਿਸ ਨੂੰ ਐੱਸਈਸੀਪੀ ਨੇ ਲੰਮੇ ਸਮੇਂ ਤੋਂ ਲੁਕੋ ਕੇ ਰੱਖਿਆ ਸੀ। ਕਮਿਸ਼ਨ ਦੇ ਪ੍ਰਧਾਨ ਜ਼ਫਰ ਹਿਜਾਜੀ ਨੇ ਇਸ ਮਾਮਲੇ ਨੂੰ ਵਿੱਤ ਮੰਤਰਾਲੇ ਨਾਲ ਵੀ ਸਾਂਝਾ ਨਹੀਂ ਕੀਤਾ ਸੀ। ਉਨ੍ਹਾਂ ਨੂੰ ਹੁਣ ਮੁਅੱਤਲ ਕਰ ਦਿੱਤਾ ਗਿਆ ਹੈ।

ਚੀਨ ਦੇ ਸੀਐੱਸਆਰਸੀ ਕਮਿਸ਼ਨ ਨੇ ਸ਼ੇਨਝੋਨ ਸਟਾਕ ਐਕਸਚੇਂਜ 'ਚ ਸੂਚੀਬੱਧ ਜਿਆਂਗਸੂ ਯੇਬਾਈਟ ਟੈਕਨਾਲੋਜੀ ਖ਼ਿਲਾਫ਼ ਪਿਛਲੇ ਸਾਲ ਜਾਂਚ ਸ਼ੁਰੂ ਕੀਤੀ ਸੀ। ਇਸ ਕੰਪਨੀ ਦੇ ਬੈਂਕ ਖਾਤਿਆਂ 'ਚ ਅਣਉਚਿਤ ਵਿਦੇਸ਼ੀ ਲੈਣ ਦੇਣ ਪਾਇਆ ਗਿਆ ਸੀ। ਇਸ ਬਾਰੇ 'ਚ ਉਸ ਨੇ ਚੀਨੀ ਅਧਿਕਾਰੀਆਂ ਨੂੰ ਦੱਸਿਆ ਸੀ ਕਿ ਉਸ ਨੂੰ ਮੁਲਤਾਨ ਮੈਟਰੋ ਬੱਸ ਪ੍ਰਾਜੈਕਟ ਪੂਰਾ ਕਰਨ 'ਤੇ ਇਹ ਰਕਮ ਪ੍ਰਾਪਤ ਹੋਈ ਸੀ। ਇਸ ਪਿੱਛੋਂ ਦਸੰਬਰ 'ਚ ਸੀਐੱਸਆਰਸੀ ਨੇ ਐੱਸਈਸੀਪੀ ਨਾਲ ਸੰਪਰਕ ਕੀਤਾ ਅਤੇ ਇਸ ਸੰਦਰਭ 'ਚ ਜਾਣਕਾਰੀ ਮੰਗੀ ਸੀ ਪ੍ਰੰਤੂ ਹਿਜਾਜੀ ਨੇ ਮਾਮਲੇ ਨੂੰ ਦਬਾਈ ਰੱਖਿਆ ਅਤੇ ਐੱਫਆਈਏ ਅਤੇ ਵਿੱਤ ਮੰਤਰਾਲੇ ਨੂੰ ਇਸ ਦੀ ਸੂਚਨਾ ਤਕ ਨਹੀਂ ਦਿੱਤੀ।

ਮੋਬਾਈਲ ‘ਤੇ ਤਾਜਾ ਖਬਰਾਂ, ਫੋਟੋ, ਵੀਡੀਓ ਅਤੇ ਲਾਈਵ ਸਕੋਰ ਦੇਖਣ ਲਈ ਜਾਓ m.jagran.com ‘ਤੇ

Tags: 

Web Title: Pak to probe money laundering case against Chinese firm