ਪਾਕਿ 'ਚ ਸੁਰੱਖਿਆ ਬਲਾਂ ਨੇ ਚੋਣ 'ਚ ਕਰਵਾਈ ਹੇਰਾਫੇਰੀ

Updated on: Fri, 10 Aug 2018 05:18 PM (IST)
  
Pak poll official claims he was abducted by security forces for vote rigging

ਪਾਕਿ 'ਚ ਸੁਰੱਖਿਆ ਬਲਾਂ ਨੇ ਚੋਣ 'ਚ ਕਰਵਾਈ ਹੇਰਾਫੇਰੀ

-ਪਾਕਿਸਤਾਨੀ ਅਧਿਕਾਰੀਆਂ ਨੇ ਲਗਾਇਆ ਦੋਸ਼

-ਅਗਵਾ ਕਰ ਕੇ ਖ਼ਾਸ ਉਮੀਦਵਾਰਾਂ ਨੂੰ ਦਿਵਾਏ ਵੋਟ

ਕਰਾਚੀ (ਪੀਟੀਆਈ) : ਪਾਕਿਸਤਾਨ 'ਚ 25 ਜੁਲਾਈ ਨੂੰ ਹੋਈ ਆਮ ਚੋਣ 'ਚ ਹੇਰਾਫੇਰੀ ਦਾ ਮਾਮਲਾ ਸਾਹਮਣੇ ਆਇਆ ਹੈ। ਬਲੋਚਿਸਤਾਨ ਸੂਬੇ ਦੇ ਦੋ ਪੋਲਿੰਗ ਬੂਥਾਂ ਦੇ ਚੋਣ ਇੰਚਾਰਜਾਂ ਨੇ ਦਾਅਵਾ ਕੀਤਾ ਹੈ ਕਿ ਸੁਰੱਖਿਆ ਬਲਾਂ ਨੇ ਮੁਤਾਹਿਦਾ ਮਜਲਿਸ ਅਮਲ (ਐੱਮਐੱਮਏ) ਦੇ ਇਕ ਉਮੀਦਵਾਰ ਦੇ ਪੱਖ 'ਚ ਫਰਜ਼ੀ ਵੋਟਾਂ ਪੁਆਉਣ ਲਈ ਉਨ੍ਹਾਂ ਨੂੰ ਅਗਵਾ ਕਰ ਲਿਆ ਸੀ। ਐੱਮਐੱਮਏ ਧਾਰਮਿਕ ਪਾਰਟੀ ਹੈ। ਸਾਬਕਾ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ਼ ਦੀ ਪੀਐੱਮਐੱਲ-ਐੱਨ ਅਤੇ ਬਿਲਾਵਲ ਭੁੱਟੋ ਦੀ ਪੀਪੀਪੀ ਸਮੇਤ ਕਈ ਪਾਰਟੀਆਂ ਪਹਿਲੇ ਹੀ ਆਮ ਚੋਣ 'ਚ ਹੇਰਾਫੇਰੀ ਦੇ ਦੋਸ਼ ਲਗਾ ਰਹੇ ਹਨ।

ਪਾਕਿਸਤਾਨ ਚੋਣ ਕਮਿਸ਼ਨ (ਈਸੀਪੀ) ਨੇ ਆਪਣੀ ਵੈੱਬਸਾਈਟ 'ਤੇ ਵਾਸ਼ੁਕ ਜ਼ਿਲ੍ਹੇ ਦੇ ਪੋਲਿੰਗ ਕੇਂਦਰ ਨੰ. 45 ਦੇ ਇੰਚਾਰਜ ਅਧਿਕਾਰੀ ਦਾ ਇਕ ਪੱਤਰ ਅਪਲੋਡ ਕੀਤਾ ਹੈ। ਇਸ ਪੱਤਰ 'ਤੇ ਬਲੋਚਿਸਤਾਨ ਵਿਧਾਨ ਸਭਾ ਦੇ ਚੋਣ ਹਲਕੇ ਪੀਬੀ-41 ਦੇ ਰਿਟਰਨਿੰਗ ਅਧਿਕਾਰੀ ਦੀ ਮੋਹਰ ਵੀ ਲੱਗੀ ਹੈ। ਇਸ ਪੱਤਰ 'ਚ ਅਧਿਕਾਰੀ ਨੇ ਦੋਸ਼ ਲਗਾਇਆ ਹੈ ਕਿ ਸੁਰੱਖਿਆ ਬਲਾਂ ਨੇ ਉਸ ਨੂੰ ਅਗਵਾ ਕੀਤਾ ਅਤੇ ਐੱਮਐੱਮਏ ਉਮੀਦਵਾਰ ਦੇ ਪੱਖ 'ਚ ਫਰਜ਼ੀ ਫਾਰਮ ਨੰ. 45 ਦਾਖ਼ਲ ਕਰਨ ਲਈ ਮਜਬੂਰ ਕੀਤਾ ਸੀ। ਇਸ ਫਾਰਮ 'ਤੇ ਉਮੀਦਵਾਰਾਂ ਨੂੰ ਮਿਲੇ ਵੋਟਾਂ ਦਾ ਹਿਸਾਬ ਰਹਿੰਦਾ ਹੈ। ਈਸੀਪੀ ਨੇ ਵੀਰਵਾਰ ਨੂੰ ਕੁਏਟਾ 'ਚ ਇਸ ਮਾਮਲੇ ਦੀ ਸੁਣਵਾਈ ਕੀਤੀ। ਇਸ ਦੌਰਾਨ ਸੂਬੇ ਦੇ ਇਕ ਰਿਟਰਨਿੰਗ ਅਧਿਕਾਰੀ ਨੇ ਈਸੀਪੀ ਨੂੰ ਦੱਸਿਆ ਕਿ ਵੋਟਾਂ ਵਾਲੇ ਦਿਨ ਦੋ ਬੂਥਾਂ ਦੇ ਇੰਚਾਰਜ ਅਧਿਕਾਰੀਆਂ ਦਾ ਨਕਾਬਪੋਸ਼ ਲੋਕਾਂ ਨੇ ਕਥਿਤ ਰੂਪ ਨਾਲ ਅਗਵਾ ਕਰ ਲਿਆ ਸੀ। ਇਸ ਕਾਰਨ ਉਨ੍ਹਾਂ ਦੇ ਵੋੋਟਿੰਗ ਕੇਂਦਰਾਂ 'ਤੇ ਪਈਆਂ ਵੋਟਾਂ ਚੋਣ ਹਲਕੇ ਪੀਬੀ-41 ਦੇ ਅੰਤਿਮ ਨਤੀਜੇ 'ਚ ਸ਼ਾਮਿਲ ਨਹੀਂ ਕੀਤਾ ਗਿਆ। ਚੋਣ ਕਮਿਸ਼ਨ ਨੇ ਇਹ ਮਾਮਲਾ ਬਲੋਚਿਸਤਾਨ ਅਵਾਮੀ ਪਾਰਟੀ ਦੇ ਉਮੀਦਵਾਰ ਮੀਰ ਮੁਜੀਬੁਰ ਰਹਿਮਾਨ ਮੁਹੰਮਦ ਹਸਨੀ ਲੈ ਕੇ ਪੁੱਜੇ ਸਨ। ਉਨ੍ਹਾਂ ਨੂੰ ਇਸ ਸੀਟ ਤੋਂ ਹਾਰ ਦਾ ਸਾਹਮਣਾ ਕਰਨਾ ਪਿਆ ਹੈ।

ਮੋਬਾਈਲ ‘ਤੇ ਤਾਜਾ ਖਬਰਾਂ, ਫੋਟੋ, ਵੀਡੀਓ ਅਤੇ ਲਾਈਵ ਸਕੋਰ ਦੇਖਣ ਲਈ ਜਾਓ m.jagran.com ‘ਤੇ

Tags: 

Web Title: Pak poll official claims he was abducted by security forces for vote rigging