-ਨਵਾਜ਼ ਸ਼ਰੀਫ਼ ਦੀ ਪਾਰਟੀ ਤੇ ਇਮਰਾਨ 'ਚ ਫਸਵਾਂ ਮੁਕਾਬਲਾ

-ਪੀਐੱਮ ਦੇ ਅਹੁਦੇ ਲਈ ਸ਼ਾਹਬਾਜ਼ ਦਾ ਨਾਂ ਇਮਰਾਨ ਤੋਂ ਉਪਰ

ਇਸਲਾਮਾਬਾਦ (ਏਜੰਸੀ) : ੁਪਾਕਿਸਤਾਨ 'ਚ 25 ਜੁਲਾਈ ਨੂੰ ਹੋਣ ਵਾਲੀ ਆਮ ਚੋਣ ਬਾਰੇ ਤਾਜ਼ਾ ਸਰਵੇਖਣ ਅਨੁਸਾਰ ਪੀਐੱਮਐੱਲ-ਐੱਨ ਅਤੇ ਤਹਿਰੀਕ-ਏ-ਇਨਸਾਫ਼ (ਪੀਟੀਆਈ) ਦਾ ਫਸਵਾਂ ਮੁਕਾਬਲਾ ਹੈ ਜਿਸ ਕਰ ਕੇ ਕਿਸੇ ਵੀ ਪਾਰਟੀ ਨੂੰ ਸਪੱਸ਼ਟ ਬਹੁਮਤ ਮਿਲਣ ਦੇ ਆਸਾਰ ਨਹੀਂ ਹਨ ਤੇ ਉਥੇ ਲਟਕਵੀਂ ਸਰਕਾਰ ਬਣ ਸਕਦੀ ਹੈ। ਦੇਸ਼ ਦੇ ਜ਼ਿਆਦਾਤਰ ਲੋਕਾਂ ਦਾ ਵਿਚਾਰ ਹੈ ਕਿ ਇਹ ਚੋਣਾਂ ਗ਼ਲਤ ਦਿਸ਼ਾ ਵੱਲ ਜਾ ਰਹੀਆਂ ਹਨ। ਦੂਜੇ ਪਾਸੇ ਕੁਝ ਲੋਕਾਂ ਦਾ ਵਿਚਾਰ ਹੈ ਕਿ ਇਸ ਵਾਰ ਵੋਟ ਫ਼ੀਸਦੀ 2013 ਦੇ 76 ਫ਼ੀਸਦੀ ਤੋਂ ਵੱਧ ਕੇ 82 ਫ਼ੀਸਦੀ ਤਕ ਪੁੱਜ ਸਕਦਾ ਹੈ।

ਦੇਸ਼ ਭਰ ਦੇ ਵੱਖ-ਵੱਖ ਇਲਾਕਿਆਂ 'ਚ ਕਰਵਾਏ ਗਏ ਸਰਵੇਖਣ ਅਨੁਸਾਰ 32 ਫ਼ੀਸਦੀ ਲੋਕਾਂ ਨੇ ਪੀਐੱਮਐੱਲ-ਐੱਨ ਦੇ ਹੱਕ 'ਚ, 29 ਫ਼ੀਸਦੀ ਨੇ ਤਹਿਰੀਕ-ਏ-ਇਨਸਾਫ਼ (ਪੀਟੀਆਈ) ਅਤੇ 13 ਫ਼ੀਸਦੀ ਨੇ ਪੀਪੀਪੀ ਦੇ ਹੱਕ 'ਚ ਭੁਗਤਣ ਬਾਰੇ ਕਿਹਾ ਹੈ। ਇਹ ਸਰਵੇਖਣ ਇੰਸਟੀਚਿਊਟ ਆਫ ਪਬਲਿਕ ਓਪੀਨੀਅਨ ਰਿਸਰਚ ਅਤੇ ਅਮਰੀਕੀ ਫਰਮ ਗਲੋਬਲ ਸਟ੫ੈਟੀਜਿਕ ਪਾਰਟਨਰਸ ਨੇ ਰਲ ਕੇ ਕੀਤਾ ਹੈ। ਇਹ ਸਰਵੇਖਣ 13 ਜੂਨ ਤੋਂ ਚਾਰ ਜੁਲਾਈ ਦਰਮਿਆਨ ਕੀਤਾ ਗਿਆ।

ਸਰਵੇਖਣ 'ਚ ਕਿਹਾ ਗਿਆ ਹੈ 35 ਫ਼ੀਸਦੀ ਵੋਟ ਲੈਣ ਵਾਲੀ ਪਾਰਟੀ ਹੀ ਦੇਸ਼ 'ਚ ਸਰਕਾਰ ਬਣਾਉਣ ਦੇ ਸਮਰੱਥ ਹੋ ਸਕਦੀ ਹੈ ਜਦਕਿ ਦੇਸ਼ ਦੀ ਕੋਈ ਵੀ ਪਾਰਟੀ ਇਸ ਅੰਕੜੇ ਨੂੰ ਛੂਹ ਨਹੀਂ ਸਕੀ। ਦੇਸ਼ ਦੇ ਚੋਟੀ ਦੇ ਛੇ ਸਿਆਸਤਦਾਨਾਂ ਵਿਚੋਂ ਸ਼ਾਹਬਾਜ਼ ਸ਼ਰੀਫ਼ ਸਭ ਤੋਂ ਜ਼ਿਆਦਾ ਮਕਬੂਲ ਸਿਆਸਤਦਾਨ ਹਨ। ਬਾਕੀ ਦੇ ਪੰਜ ਸਿਆਸਤਦਾਨਾਂ ਵਿਚ ਇਮਰਾਨ ਖ਼ਾਨ, ਨਵਾਜ਼ ਸ਼ਰੀਫ਼, ਸ਼ਾਹਿਦ ਖਾਕਨ ਅੱਬਾਸੀ, ਮਰੀਅਮ ਨਵਾਜ਼ ਅਤੇ ਬਿਲਾਵਲ ਭੁੱਟੋ ਸ਼ਾਮਿਲ ਹਨ।

ਸਰਵੇਖਣ ਦੌਰਾਨ ਤਿੰਨ ਮੁੱਖ ਮੁੱਦੇ ਚਰਚਾ 'ਚ ਰਹੇ ਜਿਨ੍ਹਾਂ 'ਚ ਪੀਐੱਮਐੱਲ-ਐੱਨ ਨੂੰ ਪਨਾਮਾ ਘੁਟਾਲੇ ਕਾਰਨ ਭਿ੫ਸ਼ਟ ਪਾਰਟੀ ਮੰਨਿਆ ਗਿਆ। ਤਹਿਰੀਕ-ਏ-ਇਨਸਾਫ਼ ਨੂੰ ਭਿ੫ਸ਼ਟਾਚਾਰ ਨਾਲ ਲੜਨ ਵਾਲੀ ਪਾਰਟੀ ਦੱਸਿਆ ਗਿਆ ਜਦਕਿ ਇਮਰਾਨ ਖ਼ਾਨ ਦਾ ਬੁਸ਼ਰਾ ਨਾਲ ਨਿਕਾਹ ਤੇ ਰੇਹਮ ਖ਼ਾਨ ਦੀ ਪੁਸਤਕ ਵੀ ਚਰਚਾ 'ਚ ਰਹੀ। ਨਵਾਜ਼ ਸ਼ਰੀਫ਼ ਦੇ ਸਲੋਗਨ 'ਵੋਟ ਕੋ ਇੱਜ਼ਤ ਦੋ' ਅਤੇ ਉਨ੍ਹਾਂ ਵੱਲੋਂ ਆਪਣੀ ਬਰਖਾਸਤਗੀ ਨੂੰ 'ਖਲਾਈ ਮਖਲੂਕ' ਕਾਰਨ ਪਾਰਟੀ ਵੋਟਾਂ 'ਤੇ ਅਸਰ ਪੈਣ ਦੇ ਆਸਾਰ ਹਨ।

ਸਰਵੇਖਣ ਦੌਰਾਨ ਤਿੰਨ ਮੁੱਖ ਮੁੱਦੇ ਸਾਹਮਣੇ ਆਏ ਜਿਨ੍ਹਾਂ 'ਚ ਬੇਰੁਜ਼ਗਾਰੀ, ਬਿਜਲੀ ਦੀ ਕਿੱਲਤ ਅਤੇ ਭਿ੫ਸ਼ਟਾਚਾਰ ਸ਼ਾਮਿਲ ਹਨ। ਸਰਵੇਖਣ 'ਚ ਹਿੱਸਾ ਲੈਣ ਵਾਲੇ ਜ਼ਿਆਦਾਤਰ ਲੋਕਾਂ ਨੇ ਫੈਡਰਲ ਸਰਕਾਰ ਤੇ ਪੰਜਾਬ ਸੂਬੇ ਦੀ ਸਰਕਾਰ ਤੇ ਖ਼ੈਬਰ ਪਖਤੂਨਖਵਾ ਸੂਬਿਆਂ ਦੀਆਂ ਸਰਕਾਰਾਂ ਦੇ ਕੰਮਕਾਜ 'ਤੇ ਸੰਤੁਸ਼ਟੀ ਦਾ ਪ੍ਰਗਟਾਵਾ ਕੀਤਾ। ਪ੍ਰਧਾਨ ਮੰਤਰੀ ਦੇ ਅਹੁਦੇ ਲਈ ਢੁਕਵੇੇਂ ਉਮੀਦਵਾਰ ਲਈ ਸ਼ਾਹਬਾਜ਼ ਸ਼ਰੀਫ਼ ਦੇ ਨਾਂ ਨੂੰ ਇਮਰਾਨ ਖ਼ਾਨ ਨਾਲੋਂ ਤਰਜੀਹ ਦਿੱਤੀ ਗਈ।