ਬੁਗਤੀ ਹੱਤਿਆ ਕਾਂਡ 'ਚ ਮੁਸ਼ੱਰਫ ਖ਼ਿਲਾਫ਼ ਪਟੀਸ਼ਨ ਰੱਦ

Updated on: Wed, 30 Aug 2017 10:20 PM (IST)
  

ਕਰਾਚੀ (ਪੀਟੀਆਈ) : ਬਲੋਚਿਸਤਾਨ ਦੇ ਪ੫ਭਾਵਸ਼ਾਲੀ ਆਗੂ ਨਵਾਬ ਅਕਬਰ ਖਾਨ ਬੁਗਤੀ ਦੇ ਕਤਲ ਮਾਮਲੇ 'ਚ ਪਾਕਿਸਤਾਨ ਦੇ ਸਾਬਕਾ ਤਾਨਾਸ਼ਾਹ ਪਰਵੇਜ਼ ਮੁਸ਼ੱਰਫ ਨੂੰ ਹਾਈ ਕੋਰਟ ਤੋਂ ਵੱਡੀ ਰਾਹਤ ਮਿਲੀ ਹੈ। ਬੁਗਤੀ ਦੇ ਬੇਟੇ ਜ਼ਮੀਲ ਅਕਬਰ ਨੇ ਅੱਤਵਾਦ ਵਿਰੋਧੀ ਅਦਾਲਤ ਵੱਲੋਂ ਪਿਛਲੇ ਸਾਲ ਮੁਸ਼ੱਰਫ ਨੂੰ ਦੋਸ਼ ਮੁਕਤ ਕਰਨ ਦੇ ਫ਼ੈਸਲਾ ਨੂੰ ਚੁਣੌਤੀ ਦਿੱਤੀ ਸੀ।

ਬਲੋਚਿਸਤਾਨ ਹਾਈ ਕੋਰਟ ਨੇ ਬੁੱਧਵਾਰ ਨੂੰ ਉਨ੍ਹਾਂ ਦੀ ਪਟੀਸ਼ਨ ਰੱਦ ਕਰ ਦਿੱਤੀ ਹੈ। ਫ਼ੈਸਲੇ ਤੋਂ ਨਾਖ਼ੁਸ਼ ਜ਼ਮੀਲ ਨੇ ਸੁਪਰੀਮ ਕੋਰਟ ਜਾਣ ਦੀ ਗੱਲ ਕਹੀ ਹੈ। ਬਤੌਰ ਰਾਸ਼ਟਰਪਤੀ ਮੁਸ਼ੱਰਫ ਸਾਲ 2005 'ਚ ਬਲੋਚਿਸਤਾਨ ਦੇ ਦੌਰੇ 'ਤੇ ਗਏ ਸਨ। ਉਨ੍ਹਾਂ ਦੇ ਕਾਫਲੇ 'ਤੇ ਰਾਕੇਟ ਨਾਲ ਹਮਲਾ ਹੋਇਆ ਸੀ। ਇਸ ਪਿੱਛੋਂ ਉਨ੍ਹਾਂ ਨੇ ਖ਼ੁਦਮੁਖਤਿਆਰੀ ਦੀ ਮੰਗ ਕਰਨ ਵਾਲੇ ਬਲੋਚ ਆਗੂਆਂ ਦਾ ਦਮਨ ਕਰਨ ਲਈ ਫ਼ੌਜੀ ਮੁਹਿੰਮ ਸ਼ੁਰੂ ਕਰ ਦਿੱਤੀ। 26 ਨਵੰਬਰ, 2006 ਨੂੰ ਬੁਗਤੀ ਦੀ ਹੱਤਿਆ ਕਰ ਦਿੱਤੀ ਗਈ। ਮੁਸ਼ੱਰਫ ਅਤੇ ਹੋਰਾਂ 'ਤੇ ਇਸ ਹੱਤਿਆ ਦਾ ਦੋਸ਼ ਲਗਾਇਆ ਗਿਆ ਸੀ। ਕੁਏਟਾ ਸਥਿਤ ਅੱਤਵਾਦੀ ਵਿਰੋਧੀ ਕੋਰਟ ਨੇ ਮੁਸ਼ੱਰਫ ਦੇ ਇਲਾਵਾ ਸੂਬੇ ਦੇ ਤੱਤਕਾਲੀ ਗ੫ਹਿ ਮੰਤਰੀ ਮੀਰ ਸ਼ੋਏਬ ਨੌਸ਼ੇਰਵਾਨੀ ਅਤੇ ਕੌਮੀ ਵਤਨ ਪਾਰਟੀ ਦੇ ਮੁਖੀ ਅਫਤਾਬ ਅਹਿਮਦ ਖਾਨ ਸ਼ੋਰਪੀਊ ਨੂੰ ਪਿਛਲੇ ਸਾਲ ਬਰੀ ਕਰ ਦਿੱਤਾ ਸੀ। ਜ਼ਮੀਲ ਨੇ ਇਸ ਨੂੰ ਹਾਈ ਕੋਰਟ 'ਚ ਚੁਣੌਤੀ ਦਿੱਤੀ ਸੀ।

ਮੋਬਾਈਲ ‘ਤੇ ਤਾਜਾ ਖਬਰਾਂ, ਫੋਟੋ, ਵੀਡੀਓ ਅਤੇ ਲਾਈਵ ਸਕੋਰ ਦੇਖਣ ਲਈ ਜਾਓ m.jagran.com ‘ਤੇ

Tags: 

Web Title: Pak court dismisses plea challenging Musharraf acquittal in