ਨਵਾਜ਼ ਲਈ ਹਾਈ ਕੋਰਟ ਨਾ ਬਣੀ ਸ਼ਰੀਫ਼

Updated on: Mon, 16 Apr 2018 08:21 PM (IST)
  

-ਨਿਆਪਾਲਿਕਾ ਵਿਰੋਧੀ ਬਿਆਨਾਂ ਦੇ ਪ੫ਸਾਰਨ 'ਤੇ ਰੋਕ

ਲਾਹੌਰ ਹਾਈ ਕੋਰਟ ਨੇ ਮੀਡੀਆ ਰੈਗੂਲੇਟਰੀ ਅਥਾਰਟੀ ਨੂੰ ਦਿੱਤਾ ਆਦੇਸ਼

ਲਾਹੌਰ (ਪੀਟੀਆਈ) : ਲਾਹੌਰ ਹਾਈ ਕੋਰਟ ਨੇ ਸਾਬਕਾ ਪ੫ਧਾਨ ਮੰਤਰੀ ਨਵਾਜ਼ ਸ਼ਰੀਫ਼, ਉਨ੍ਹਾਂ ਦੀ ਧੀ ਮਰੀਅਮ ਅਤੇ ਹੋਰ ਆਗੂਆਂ ਵੱਲੋਂ ਨਿਆਪਾਲਿਕਾ ਖ਼ਿਲਾਫ਼ ਦਿੱਤੇ ਜਾ ਰਹੇ ਬਿਆਨਾਂ ਦੇ ਪ੫ਸਾਰਨ 'ਤੇ 15 ਦਿਨ ਦੀ ਰੋਕ ਲਗਾ ਦਿੱਤੀ ਹੈ। ਅਦਾਲਤ ਨੇ ਇਸ ਸਬੰਧੀ ਪਾਕਿਸਤਾਨ ਮੀਡੀਆ ਰੈਗੂਲੇਟਰੀ ਅਥਾਰਟੀ (ਪੀਈਐੱਮਆਰਏ) ਨੂੰ ਆਦੇਸ਼ ਵੀ ਜਾਰੀ ਕੀਤਾ ਹੈ। ਅਦਾਲਤ ਨੇ ਆਦੇਸ਼ 'ਚ ਕਿਹਾ ਹੈ ਕਿ ਪੀਈਐੱਆਰਏ ਟੀਵੀ ਚੈਨਲਾਂ 'ਤੇ ਪ੫ਸਾਰਿਤ ਹੋਣ ਵਾਲੇ ਨਿਆਪਾਲਿਕਾ ਵਿਰੋਧੀ ਬਿਆਨਾਂ ਦੀ ਨਿਗਰਾਨੀ ਕਰੇਗਾ। 15 ਦਿਨਾਂ ਬਾਅਦ ਸੰਸਥਾ ਇਸ 'ਤੇ ਇਕ ਰਿਪੋਰਟ ਅਦਾਲਤ 'ਚ ਪੇਸ਼ ਕਰੇਗੀ। ਇਸ ਮਾਮਲੇ 'ਚ ਅਦਾਲਤ ਨੇ ਸ਼ਰੀਫ਼ ਦੀ ਅਪੀਲ ਵੀ ਰੱਦ ਕਰ ਦਿੱਤੀ ਹੈ।

ਹਾਈ ਕੋਰਟ ਦੇ ਤਿੰਨ ਮੈਂਬਰੀ ਬੈਂਚ ਨੇ ਅਮੀਨਾ ਮਲਿਕ ਨਾਂ ਦੀ ਇਕ ਪਟੀਸ਼ਨਕਰਤਾ ਦੀ ਸ਼ਿਕਾਇਤ 'ਤੇ ਇਹ ਆਦੇਸ਼ ਦਿੱਤਾ ਹੈ। ਅਮੀਨਾ ਨੇ ਦੋਸ਼ ਲਗਾਇਆ ਸੀ ਕਿ ਸ਼ਰੀਫ਼, ਉਨ੍ਹਾਂ ਦੀ ਧੀ ਮਰੀਅਮ, ਜਵਾਈ ਮੁਹੰਮਦ ਸਫ਼ਦਰ ਅਤੇ ਗ੫ਹਿ ਮੰਤਰੀ ਤਲਾਲ ਚੌਧਰੀ ਸਮੇਤ ਕਈ ਆਗੂਆਂ ਨੇ ਜਾਰਾਨਵਾਲਾ ਦੀ ਰੈਲੀ 'ਚ ਅਦਾਲਤ ਵਿਰੋਧੀ ਬਿਆਨ ਦਿੱਤੇ ਸਨ। ਇਹ ਲੋਕ ਸ਼ਰੀਫ਼ ਨੂੰ ਪ੫ਧਾਨ ਮੰਤਰੀ ਅਹੁਦੇ ਦੇ ਅਯੋਗ ਠਹਿਰਾਏ ਜਾਣ ਤੋਂ ਖਫ਼ਾ ਸਨ।

ਯਾਦ ਰਹੇ ਕਿ ਸ਼ਰੀਫ਼ 'ਤੇ ਭਿ੫ਸ਼ਟਾਚਾਰ ਦੇ ਤਿੰਨ ਮੁਕੱਦਮੇ ਚੱਲ ਰਹੇ ਹਨ। ਦੋਸ਼ੀ ਪਾਏ ਜਾਣ 'ਤੇ ਉਨ੍ਹਾਂ ਨੂੰ ਜੇਲ੍ਹ ਹੋ ਸਕਦੀ ਹੈ। ਬੀਤੇ ਸ਼ੁੱਕਰਵਾਰ ਨੂੰ ਅਦਾਲਤ ਨੇ ਸ਼ਰੀਫ਼ ਨੂੰ ਉਮਰ ਭਰ ਜਨਤਕ ਅਹੁਦਾ ਗ੫ਹਿਣ ਕਰਨ ਤੋਂ ਅਯੋਗ ਠਹਿਰਾ ਦਿੱਤਾ ਸੀ। ਇਸ ਫ਼ੈਸਲੇ ਤੋਂ ਬਾਅਦ ਵੀ ਨਿਆਪਾਲਿਕਾ ਵਿਰੋਧੀ ਨਾਅਰੇ ਲੱਗੇ ਸਨ।

--

ਸੀਜੇਆਈ ਬੋਲੇ, ਜੱਜ ਹਨ ਅਸਲੀ ਸ਼ੇਰ

ਅਦਾਲਤ ਖ਼ਿਲਾਫ਼ ਦਿੱਤੇ ਜਾ ਰਹੇ ਬਿਆਨਾਂ 'ਤੇ ਸੰਜਮ ਬਣਾਈ ਰੱਖਣ ਲਈ ਪਾਕਿਸਤਾਨ ਦੇ ਮੁੱਖ ਜੱਜ (ਸੀਜੇਆਈ) ਸਾਕਿਬ ਨਿਸਾਰ ਨੇ ਜੱਜਾਂ ਦੀ ਤਾਰੀਫ਼ ਕੀਤੀ ਹੈ। ਨਿਸਾਰ ਨੇ ਨਵਾਜ਼ ਸ਼ਰੀਫ਼ 'ਤੇ ਚੁਟਕੀ ਲੈਂਦਿਆਂ ਜੱਜਾਂ ਨੂੰ ਅਸਲੀ ਸ਼ੇਰ ਦੱਸਿਆ। ਦਰਅਸਲ ਸ਼ਰੀਫ਼ ਨੂੰ 'ਪੰਜਾਬ ਦੇ ਸ਼ੇਰ' ਨਾਂ ਨਾਲ ਜਾਣਿਆ ਜਾਂਦਾ ਹੈ। ਉਨ੍ਹਾਂ ਦੀ ਪਾਰਟੀ ਪਾਕਿਸਤਾਨ ਮੁਸਲਿਮ ਲੀਗ (ਨਵਾਜ਼) ਦਾ ਚੋਣ ਚਿੰਨ੍ਹ ਵੀ ਸ਼ੇਰ ਹੈ।

ਮੋਬਾਈਲ ‘ਤੇ ਤਾਜਾ ਖਬਰਾਂ, ਫੋਟੋ, ਵੀਡੀਓ ਅਤੇ ਲਾਈਵ ਸਕੋਰ ਦੇਖਣ ਲਈ ਜਾਓ m.jagran.com ‘ਤੇ

Tags: 

Web Title: Pak court bans airing of Sharif anti judiciary speeches for 15 days