ਜਾਧਵ ਮਾਮਲੇ 'ਚ ਪਾਕਿ ਪਹੁੰਚਿਆ ਆਈਸੀਜੇ

Updated on: Fri, 19 May 2017 11:03 PM (IST)
  

ਸਬਹੈੱਡ)-

ਛੇ ਹਫ਼ਤੇ ਦੇ ਅੰਦਰ ਮੁੜ ਸੁਣਵਾਈ ਦੀ ਮੰਗ ਕੀਤੀ

ਯਾਸਰ)-

ਪਾਕਿ ਮੁਤਾਬਕ, ਅੱਜ ਤਕ ਹੀ ਜਾਧਵ ਕੋਲ ਅਪੀਲ ਦਾ ਬਦਲ

------------

ਇਸਲਾਮਾਬਾਦ (ਆਈਏਐੱਨਐੱਸ) : ਕੁਲਭੂਸ਼ਣ ਜਾਧਵ ਦੀ ਫਾਂਸੀ ਦੀ ਸਜ਼ਾ 'ਤੇ ਰੋਕ ਲਗਾਉਣ ਦੇ ਅੰਤਰਰਾਸ਼ਟਰੀ ਅਦਾਲਤ (ਆਈਸੀਜੇ) ਦੇ ਆਰਜ਼ੀ ਹੁਕਮ ਤੋਂ ਬਾਅਦ ਪਾਕਿਸਤਾਨ ਨਵੀਂ ਪੈਂਤੜੇਬਾਜ਼ੀ 'ਤੇ ਉਤਰ ਆਇਆ ਹੈ। ਇਸ ਨੇ ਆਈਸੀਜੇ ਤੋਂ ਇਸ ਮਾਮਲੇ ਦੀ ਛੇ ਹਫ਼ਤਿਆਂ ਦੇ ਅੰਦਰ ਮੁੜ ਸੁਣਵਾਈ ਕਰਨ ਦੀ ਮੰਗ ਕੀਤੀ ਹੈ। ਪਾਕਿਸਤਾਨ ਟੀਵੀ ਚੈੱਨਲ ਦੁਨੀਆ ਨਿਊਜ਼ ਮੁਤਾਬਕ, ਇਸਲਾਮਾਬਾਦ ਅੰਤਰਰਾਸ਼ਟਰੀ ਅਦਾਲਤ ਦਾ ਫ਼ੈਸਲਾ ਆਉਣ ਤੋਂ ਬਾਅਦ ਹੀ ਉਸ ਖ਼ਿਲਾਫ਼ ਅਪੀਲ ਕਰਨ ਦਾ ਮਨ ਬਣਾ ਚੁੱਕਿਆ ਸੀ।

ਚੈੱਨਲ ਦਾ ਕਹਿਣਾ ਹੈ ਕਿ ਪਾਕਿਸਤਾਨ ਕਾਨੂੰਨ ਮੁਤਾਬਕ ਜਾਧਵ ਦੇ ਸਾਰੇ ਬਦਲ ਖ਼ਤਮ ਨਹੀਂ ਹੋਏ ਹਨ। ਉਹ ਫ਼ੌਜੀ ਅਦਾਲਤ ਦੇ ਫ਼ੈਸਲੇ ਨੂੰ 40 ਦਿਨਾਂ ਦੇ ਅੰਦਰ ਅਰਥਾਤ ਸ਼ਨਿਚਰਵਾਰ ਤਕ ਹੀ ਅਪੀਲੀ ਅਦਾਲਤ 'ਚ ਚੁਣੌਤੀ ਦੇ ਸਕਦੇ ਹਨ। ਫ਼ੌਜੀ ਅਦਾਲਤ ਨੇ 10 ਅਪ੍ਰੈਲ ਨੂੰ ਉਨ੍ਹਾਂ ਨੂੰ ਮੌਤ ਦੀ ਸਜ਼ਾ ਸੁਣਾਈ ਸੀ। ਪਾਕਿਸਤਾਨੀ ਪੱਖ ਮੁਤਾਬਕ ਸਜ਼ਾ ਖ਼ਿਲਾਫ਼ ਅਪੀਲ ਲਈ ਕੁਲਭੂਸ਼ਣ ਜਾਧਵ ਕੋਲ ਸ਼ਨਿਚਰਵਾਰ ਦਾ ਦਿਨ ਹੀ ਬਚਿਆ ਹੈ।

ਜ਼ਿਕਰਯੋਗ ਹੈ ਕਿ 46 ਸਾਲਾ ਕੂਲਭੂਸ਼ਣ ਜਾਧਵ ਦੀ ਫਾਂਸੀ ਦੀ ਸਜ਼ਾ 'ਤੇ ਅੰਤਰਰਾਸ਼ਟਰੀ ਅਦਾਲਤ ਨੇ ਫਿਲਹਾਲ ਰੋਕ ਲਗਾ ਦਿੱਤੀ ਹੈ ਅਤੇ ਉਸ ਖ਼ਿਲਾਫ਼ ਕਿਸੇ ਵੀ ਤਰ੍ਹਾਂ ਦੀ ਕਾਰਵਾਈ ਕਰਨ ਤੋਂ ਰੋਕਿਆ ਹੈ। ਪਾਕਿਸਤਾਨ ਦੀ ਫ਼ੌਜੀ ਅਦਾਲਤ ਨੇ ਪਿਛਲੇ ਮਹੀਨੇ ਜਾਧਵ ਨੂੰ ਜਾਸੂਸੀ ਅਤੇ ਅੱਤਵਾਦੀ ਸਰਗਰਮੀਆਂ ਦਾ ਦੋਸ਼ੀ ਠਹਿਰਾਉਂਦੇ ਹੋਏ ਫਾਂਸੀ ਦੀ ਸਜ਼ਾ ਸੁਣਾਈ ਸੀ। ਭਾਰਤੀ ਸਮੁੰਦਰੀ ਫ਼ੌਜੀ ਤੋਂ ਸੇਵਾ ਮੁਕਤ ਜਾਧਵ ਇਕ ਸਾਲ ਤੋਂ ਜ਼ਿਆਦਾ ਵਕਤ ਤੋਂ ਪਾਕਿਸਤਾਨ 'ਚ ਬੰਦੀ ਹੈ।

ਇਨਸੈੱਟ

ਕੁਲਭੂਸ਼ਣ ਦਾ ਨਹੀਂ ਥਹੁ-ਪਤਾ

ਨਵੀਂ ਦਿੱਲੀ (ਪੀਟੀਆਈ) : ਕੁਲਭੂਸ਼ਣ ਜਾਧਵ ਮਾਮਲੇ 'ਚ ਚਿੰਤਾ ਦੀ ਗੱਲ ਇਹ ਹੈ ਕਿ ਪਾਕਿਸਤਾਨ ਨੇ ਹਾਲੇ ਤਕ ਉਨ੍ਹਾਂ ਨੂੰ ਰੱਖੇ ਜਾਣ ਵਾਲੀ ਥਾਂ ਅਤੇ ਉਨ੍ਹਾਂ ਦੀ ਸਿਹਤ ਦੇ ਸਬੰਧ 'ਚ ਕੋਈ ਵੀ ਜਾਣਕਾਰੀ ਨਹੀਂ ਦਿੱਤੀ ਹੈ। ਭਾਰਤ ਸਰਕਾਰ ਨੂੰ ਜਾਧਵ ਦੀ ਮੌਜੂਦਾ ਸਥਿਤੀ ਬਾਰੇ 'ਚ ਕੋਈ ਖ਼ਬਰ ਨਹੀਂ ਹੈ।

ਕੇਂਦਰ ਸਰਕਾਰ ਦੇ ਸੂਤਰਾਂ ਮੁਤਾਬਕ ਕਿਉਂਕਿ ਇਹ ਮਾਮਲਾ ਹੁਣ ਅੰਤਰਰਾਸ਼ਟਰੀ ਅਦਾਲਤ 'ਚ ਪਹੁੰਚ ਚੁੱਕਾ ਹੈ। ਇਸ ਲਈ ਹੁਣ ਪਾਕਿਸਤਾਨ ਲਈ ਲਾਜ਼ਮੀ ਹੋ ਗਿਆ ਹੈ ਕਿ ਉਹ ਜਾਧਵ ਖ਼ਿਲਾਫ਼ ਠੋਸ ਸਬੂਤ ਪੇਸ਼ ਕਰੇ। ਨਾਲ ਹੀ ਜਾਧਵ ਨੂੰ ਰੱਖੇ ਜਾਣ ਵਾਲੀ ਥਾਂ ਅਤੇ ਉਨ੍ਹਾਂ ਦੀ ਸਿਹਤ ਬਾਰੇ 'ਚ ਪੂਰੀ ਜਾਣਕਾਰੀ ਦੇਵੇ।

ਜਾਧਵ ਦੇ ਪਾਕਿਸਤਾਨ 'ਚ ਕੈਦ ਕੀਤੇ ਜਾਣ ਵਾਲੀ ਥਾਂ ਬਾਰੇ ਪੁੱਛੇ ਜਾਣ 'ਤੇ ਵਿਦੇਸ਼ ਮੰਤਰਾਲਾ ਦੇ ਬੁਲਾਰੇ ਗੋਪਾਲ ਬਾਗਲੇ ਨੇ ਕਿਹਾ, 'ਅੱਜ ਤਕ ਪਾਕਿਸਤਾਨ ਸਰਕਾਰ ਨੇ ਭਾਰਤ ਨੂੰ ਜਾਧਵ ਬਾਰੇ ਪਾਕਿਸਤਾਨ 'ਚ ਕਿਥੇ ਰੱਖਿਆ ਗਿਆ ਹੈ ਜਾਂ ਉਨ੍ਹਾਂ ਦੀ ਸਿਹਤ ਕਿਸ ਤਰ੍ਹਾਂ ਹੈ, ਵਰਗੀਆਂ ਜਾਣਕਾਰੀ ਨਹੀਂ ਦਿੱਤੀਆਂ ਹਨ। ਇਹ ਗੱਲ ਆਪਣੇ-ਆਪ 'ਚ ਬਹੁਤ ਚਿੰਤਾਜਨਕ ਹੈ।'

ਐਨਾ ਹੀ ਨਹੀਂ, ਪਿਛਲੇ ਸਾਲ ਭਾਰਤ ਨੇ ਪਾਕਿਸਤਾਨ ਸਰਕਾਰ ਤੋਂ ਜਾਧਵ ਦੀ ਡਾਕਟਰੀ ਸਹੂਲਤ 'ਤੇ ਰਿਪੋਰਟ ਮੰਗੀ ਸੀ ਪਰ ਉਸ 'ਤੇ ਹੁਣ ਤਕ ਕੋਈ ਜਵਾਬ ਨਹੀਂ ਮਿਲਿਆ। ਜਾਧਵ ਦੀ ਮਾਂ ਨੇ ਇਸਲਾਮਾਬਾਦ 'ਚ ਮੌਜੂਦ ਭਾਰਤੀ ਹਾਈ ਕਮਿਸ਼ਨ ਦੇ ਹੱਥੋਂ ਪਾਕਿਸਤਾਨ ਦੇ ਵਿਦੇਸ਼ ਸਕੱਤਰ ਨੂੰ ਅਪੀਲ ਭੇਜੀ ਸੀ ਪਰ ਪਾਕਿਸਤਾਨ ਵੱਲੋਂ ਹੁਣ ਤਕ ਉਸ 'ਤੇ ਵੀ ਕੋਈ ਜਵਾਬ ਨਹੀਂ ਆਇਆ ਹੈ। ਬਾਗਲੇ ਨੇ ਇਸ ਗੱਲ 'ਤੇ ਧਿਆਨ ਦਿਵਾਇਆ ਕਿ ਮੌਜੂਦਾ ਜਾਣਕਾਰੀ ਮੁਤਾਬਕ ਪਾਕਿਸਤਾਨ ਨੇ ਹਾਲੇ ਤਕ ਜਾਧਵ ਪਰਿਵਾਰ ਦੇ ਪਾਕਿਸਤਾਨ ਆਉਣ ਲਈ ਵੀਜ਼ੇ ਦੀ ਅਰਜ਼ੀ 'ਤੇ ਵੀ ਤਵੱਜੋਂ ਨਹੀਂ ਦਿੱਤੀ ਹੈ। ਜਾਧਵ ਦਾ ਪਰਿਵਾਰ ਉਸ ਨੂੰ ਪਾਕਿਸਤਾਨ ਜਾ ਕੇ ਮਿਲਣ ਦੀ ਮੰਗ ਕਰ ਰਿਹਾ ਹੈ।

ਮੋਬਾਈਲ ‘ਤੇ ਤਾਜਾ ਖਬਰਾਂ, ਫੋਟੋ, ਵੀਡੀਓ ਅਤੇ ਲਾਈਵ ਸਕੋਰ ਦੇਖਣ ਲਈ ਜਾਓ m.jagran.com ‘ਤੇ

Tags: 

Web Title: Pak approach ICJ about jadhav issue