ਸ੫ੀਲੰਕਾ 'ਚ ਫਿਰਕੂ ਹਿੰਸਾ 'ਚ 230 ਗਿ੫ਫ਼ਤਾਰ

Updated on: Mon, 12 Mar 2018 05:54 PM (IST)
  

ਕੋਲੰਬੋ (ਆਈਏਐੱਨਐੱਸ) : ਸ੫ੀਲੰਕਾ ਦੇ ਕੈਂਡੀ ਜ਼ਿਲ੍ਹੇ 'ਚ ਭੜਕੀ ਫਿਰਕੂ ਹਿੰਸਾ ਦੇ ਮਾਮਲੇ 'ਚ ਪੁਲਿਸ ਨੇ ਹੁਣ ਤਕ 230 ਲੋਕਾਂ ਨੂੰ ਗਿ੫ਫ਼ਤਾਰ ਕੀਤਾ ਹੈ। ਇਨ੍ਹਾਂ 'ਚ ਉਹ ਲੋਕ ਵੀ ਸ਼ਾਮਿਲ ਹਨ ਜੋ ਸੋਸ਼ਲ ਮੀਡੀਆ ਰਾਹੀਂ ਹਿੰਸਾ ਨੂੰ ਬੜਾਵਾ ਦੇਣ ਵਾਲੇ ਪੋਸਟ ਕਰ ਰਹੇ ਸਨ। ਪੁਲਿਸ ਨੇ ਸੋਮਵਾਰ ਨੂੰ ਦੱਸਿਆ ਕਿ ਕੈਂਡੀ 'ਚ ਹਾਲਾਤ ਹੁਣ ਸਾਧਾਰਨ ਹੋ ਰਹੇ ਹਨ। ਕਿਸੇ ਅਣਸੁਖਾਵੀਂ ਘਟਨਾ ਤੋਂ ਬਚਣ ਲਈ ਕੈਂਡੀ 'ਚ ਸੁਰੱਖਿਆ ਦੇ ਸਖ਼ਤ ਪ੫ਬੰਧ ਕੁਝ ਦਿਨ ਹੋਣ ਰਹਿਣਗੇ। ਪੁਲਿਸ ਨੇ ਸੰਕੇਤ ਦਿੱਤਾ ਕਿ ਆਉਣ ਵਾਲੇ ਕੁਝ ਦਿਨਾਂ 'ਚ ਕੁਝ ਹੋਰ ਲੋਕਾਂ ਦੀ ਗਿ੫ਫ਼ਤਾਰੀ ਹੋ ਸਕਦੀ ਹੈ। ਹਿੰਸਕ ਘਟਨਾ ਦੀ ਤੁਰੰਤ ਸ਼ਿਕਾਇਤ ਤੇ ਉਸ 'ਤੇ ਤੁਰੰਤ ਕਾਰਵਾਈ ਲਈ ਪੁਲਿਸ ਹੈੱਡਕੁਆਰਟਰ 'ਚ ਇਕ ਵਿਸ਼ੇਸ਼ ਡੈਸਕ ਬਣਾਇਆ ਗਿਆ ਹੈ। ਸ੫ੀਲੰਕਾ ਦੇ ਪ੫ਧਾਨ ਮੰਤਰੀ ਰਨਿਲ ਵਿਕਰਮਸਿੰਹੇ ਨੇ ਐਤਵਾਰ ਨੂੰ ਹਿੰਸਾ ਪ੫ਭਾਵਿਤ ਥਾਵਾਂ ਦਾ ਦੌਰਾ ਕਰ ਕੇ ਹਾਲਾਤ ਦਾ ਜਾਇਜ਼ਾ ਲਿਆ ਤੇ ਪੀੜਤਾਂ ਨੂੰ ਹਰ ਸੰਭਵ ਮਦਦ ਦੇਣ ਦੀ ਗੱਲ ਕਹੀ। ਉਨ੍ਹਾਂ ਕਿਹਾ, 'ਇਨ੍ਹਾਂ ਦੰਗਿਆਂ ਨੇ ਸਾਡੇ ਸੈਰ ਸਪਾਟਾ ਉਪਯੋਗ ਤੇ ਅਰਥਚਾਰੇ ਲਈ ਨਵੀਂ ਚੁਣੌਤੀ ਖੜ੍ਹੀ ਕਰ ਦਿੱਤੀ ਹੈ। ਜਦਕਿ, ਸਰਕਾਰ ਆਪਣੇ ਸੈਰ ਸਪਾਟਾ ਉਦਯੋਗ 'ਚ ਵਾਧੇ ਦੀ ਉਮੀਦ ਕਰ ਰਹੀ ਸੀ। ਦੰਗਾ ਕਰਨ ਵਾਲਿਆਂ ਨੇ 465 ਘਰਾਂ, ਦੁਕਾਨਾਂ ਤੇ ਵਾਹਨਾਂ ਨੂੰ ਨੁਕਸਾਨ ਪਹੁੰਚਾਇਆ ਹੈ।'

ਮੋਬਾਈਲ ‘ਤੇ ਤਾਜਾ ਖਬਰਾਂ, ਫੋਟੋ, ਵੀਡੀਓ ਅਤੇ ਲਾਈਵ ਸਕੋਰ ਦੇਖਣ ਲਈ ਜਾਓ m.jagran.com ‘ਤੇ

Tags: 

Web Title: Over 230 arrested over communal clashes in Sri Lanka