ਅਮਰੀਕਾ 'ਚ ਲਾਪਤਾ ਤਿੰਨ ਭਾਰਤੀਆਂ 'ਚੋਂ ਅੌਰਤ ਦੀ ਲਾਸ਼ ਮਿਲੀ

Updated on: Sun, 15 Apr 2018 07:24 PM (IST)
  

ਪੰਜ ਅਪ੍ਰੈਲ ਤੋਂ ਲਾਪਤਾ ਸੀ ਪਰਿਵਾਰ

ਕਾਰ ਰਾਹੀਂ ਚਾਰ ਮੈਂਬਰ ਯਾਤਰਾ 'ਤੇ ਨਿਕਲੇ ਸਨ

ਵਾਸ਼ਿੰਗਟਨ (ਪੀਟੀਆਈ) : ਕੈਲੀਫੋਰਨੀਆ ਦੀ ਇਕ ਨਦੀ 'ਚ ਡੁੱਬਣ ਕਾਰਨ ਲਾਪਤਾ ਹੋਏ ਚਾਰ ਭਾਰਤੀਆਂ ਨੂੰ ਲੱਭਣ ਲਈ ਲੱਗੇ ਰਾਹਤ ਕਾਮਿਆਂ ਨੇ ਇਕ ਅੌਰਤ ਦੀ ਲਾਸ਼ ਬਰਾਮਦ ਕੀਤੀ ਹੈ। ਇਸ ਤੋਂ ਇਲਾਵਾ ਉਨ੍ਹਾਂ ਦਾ ਕੁਝ ਨਿੱਜੀ ਸਾਮਾਨ ਤੇ ਵਾਹਨ ਦੇ ਕੁਝ ਪੁਰਜ਼ੇ ਵੀ ਮਿਲੇ ਹਨ।

ਸੰਦੀਪ ਥੋਟਾਪਿਲੀ (41) ਜੋਕਿ ਸਾਂਤਾ ਕਲੇਰਿਟਾ ਵਿਖੇ ਯੂਨੀਅਨ ਬੈਂਕ ਦੇ ਉਪ-ਪ੍ਰਧਾਨ ਸਨ, ਉਨ੍ਹਾਂ ਦੀ ਪਤਨੀ ਸੌਮੀਆ ਥੋਟਾਪਿਲੀ (38) ਆਪਣੇ ਦੋ ਬੱਚਿਆਂ ਸਿਧਾਰਥ (12) ਅਤੇ ਸਾਚੀ (9) ਨਾਲ ਸੜਕੀ ਰਸਤੇ ਰਾਹੀਂ ਯਾਤਰਾ ਕਰ ਰਹੇ ਸਨ ਤੇ ਪੰਜ ਅਪ੍ਰੈਲ ਤੋਂ ਇਹ ਪਰਿਵਾਰ ਲਾਪਤਾ ਸੀ। ਕੈਲੀਫੋਰਨੀਆ ਦੇ ਮੈਨਡੋਕਿਨੋ ਕਾਊਂਟੀ ਦੇ ਸ਼ਰੀਫ ਦਫ਼ਤਰ ਨੇ ਜਾਣਕਾਰੀ ਦਿੱਤੀ ਕਿ ਅੌਰਤ ਦੀ ਲਾਸ਼ ਹਾਦਸੇ ਵਾਲੀ ਥਾਂ ਤੋਂ ਸੱਤ ਕਿਲੋਮੀਟਰ ਦੀ ਦੂਰੀ 'ਤੇ ਮਿਲੀ। ਰਾਹਤ ਕਾਮੇ ਪਿਛਲੇ ਕੁਝ ਦਿਨਾਂ ਤੋਂ ਪਾਣੀ ਨਾਲ ਲਬਾਲਬ ਈਲ ਨਦੀ ਵਿਚੋਂ ਇਸ ਪਰਿਵਾਰ ਦੇ ਲਾਪਤਾ ਮੈਂਬਰਾਂ ਦੀਆਂ ਲਾਸ਼ਾਂ ਦੀ ਭਾਲ ਕਰ ਰਹੇ ਹਨ। ਇਨ੍ਹਾਂ ਦੀ ਕਾਰ 6 ਅਪ੍ਰੈਲ ਨੂੰ ਦੁਪਹਿਰ 1.10 ਵਜੇ ਨਦੀ 'ਚ ਡਿੱਗੀ ਦੱਸੀ ਜਾਂਦੀ ਹੈ। ਸਾਨ ਜੋਸ ਪੁਲਿਸ ਅਨੁਸਾਰ ਥੋਟਾਪਿਲੀ ਪਰਿਵਾਰ ਸਾਨ ਜੋਸ ਵਿਖੇ ਕਿਸੇ ਦੋਸਤ ਦੇ ਪਰਿਵਾਰ ਨੂੰ ਮਿਲਣ ਜਾ ਰਹੇ ਸਨ ਪ੍ਰੰਤੂ ਉਹ ਉਥੇ ਪੁੱਜ ਨਹੀਂ ਸਕੇ ਤੇ ਰਸਤੇ 'ਚ ਹੀ ਉਨ੍ਹਾਂ ਦੀ ਕਾਰ ਨਦੀ 'ਚ ਡਿੱਗ ਗਈ। ਇਹ ਪਰਿਵਾਰ ਲਾਲ ਰੰਗ ਦੀ ਹੋਂਡਾ ਪਾਇਲਟ ਕਾਰ 'ਚ ਸਫ਼ਰ ਕਰ ਰਿਹਾ ਸੀ। ਇਸ ਪਰਿਵਾਰ ਦੇ ਲਾਪਤਾ ਹੋਣ ਦੀ ਰਿਪੋਰਟ ਅੱਠ ਅਪ੍ਰੈਲ ਨੂੰ ਪੁਲਿਸ ਕੋਲ ਦਰਜ ਕਰਵਾਈ ਗਈ ਸੀ। ਸੰਦੀਪ ਭਾਰਤ ਦੇ ਗੁਜਰਾਤ ਸੂਬੇ ਦੇ ਸੂਰਤ ਸ਼ਹਿਰ ਦਾ ਰਹਿਣ ਵਾਲਾ ਸੀ ਤੇ 15 ਸਾਲਾਂ ਤੋਂ ਅਮਰੀਕਾ 'ਚ ਰਹਿ ਰਿਹਾ ਸੀ।

ਮੋਬਾਈਲ ‘ਤੇ ਤਾਜਾ ਖਬਰਾਂ, ਫੋਟੋ, ਵੀਡੀਓ ਅਤੇ ਲਾਈਵ ਸਕੋਰ ਦੇਖਣ ਲਈ ਜਾਓ m.jagran.com ‘ਤੇ

Tags: 

Web Title: one dead body found