ਖੋਜ ਖ਼ਬਰ

Updated on: Thu, 12 Oct 2017 05:59 PM (IST)
  

ਟਾਈਪ-2 ਡਾਇਬਿਟੀਜ਼ ਤੋਂ ਬਚਾਏਗਾ ਓਮੇਗਾ-6

ਟਾਈਪ-2 ਡਾਇਬਿਟੀਜ਼ ਤੋਂ ਬਚਣਾ ਹੈ ਤਾਂ ਅਜਿਹੀ ਖ਼ੁਰਾਕ ਨੂੰ ਖਾਣਾ ਸ਼ੁਰੂ ਕਰ ਦਿਓ ਜਿਸ 'ਚ ਓਮੇਗਾ-6 ਫੈਟ ਭਰਪੂਰ ਮਾਤਰਾ 'ਚ ਪਾਇਆ ਜਾਂਦਾ ਹੈ। ਨਵੇਂ ਅਧਿਐਨ ਦਾ ਦਾਅਵਾ ਹੈ ਕਿ ਅਜਿਹੀ ਖ਼ੁਰਾਕ ਦੇ ਸੇਵਨ ਨਾਲ ਟਾਈਪ-2 ਡਾਇਬਿਟੀਜ਼ ਦੇ ਵਧਦੇ ਖ਼ਤਰੇ ਨੂੰ ਟਾਲ਼ਿਆ ਜਾ ਸਕਦਾ ਹੈ। ਓਮੇਗਾ-6 ਸੋਇਆਬੀਨ, ਸੂਰਜਮੁਖੀ ਦੇ ਤੇਲ, ਬਾਦਾਮ ਤੇ ਅਖਰੋਟ ਜਿਹੇ ਖ਼ੁਰਾਕੀ ਪਦਾਰਥਾਂ 'ਚ ਭਰਪੂਰ ਮਾਤਰਾ 'ਚ ਪਾਇਆ ਜਾਂਦਾ ਹੈ। ਸ਼ੋਧਕਰਤਾਵਾਂ ਮੁਤਾਬਿਕ, ਅਧਿਐਨ ਦੇ ਨਤੀਜਿਆਂ ਨਾਲ ਓਮੇਗਾ-6 ਫੈਟ ਤੋਂ ਹੋਣ ਵਾਲੇ ਫਾਇਦੇ 'ਤੇ ਨਵੀਂ ਰੋਸ਼ਨੀ ਪੈਂਦੀ ਹੈ। ਆਸਟ੫ੇਲੀਆ ਦੇ ਜਾਰਜ ਇੰਸਟੀਚਿਊਟ ਫਾਰ ਗਲੋਬਲ ਹੈਲਥ ਦੇ ਸ਼ੋਧਕਰਤਾ ਜੇਸਨ ਵੂ ਨੇ ਕਿਹਾ, 'ਸਾਡੇ ਅਧਿਐਨ ਤੋਂ ਜਾਹਿਰ ਹੁੰਦਾ ਹੈ ਕਿ ਖ਼ੁਰਾਕ 'ਚ ਸਾਧਾਰਨ ਬਦਲਾਅ ਕਰਨ ਨਾਲ ਟਾਈਪ-2 ਡਾਇਬਿਟੀਜ਼ ਤੋਂ ਬਚਿਆ ਜਾ ਸਕਦਾ ਹੈ। ਸ਼ੋਧਕਰਤਾਵਾਂ ਨੇ ਅਧਿਐਨ 'ਚ ਪਾਇਆ ਕਿ ਜਿਨ੍ਹਾਂ ਲੋਕਾਂ ਦੇ ਖ਼ੂਨ 'ਚ ਉੱਚ ਪੱਧਰ 'ਤੇ ਲਿਨੋਲਿਕ ਐਸਿਡ (ਪ੫ਮੁੱਖ ਓਮੇਗਾ-6 ਫੈਟ) ਪਾਇਆ ਗਿਆ ਉਨ੍ਹਾਂ 'ਚ ਟਾਈਪ-2 ਡਾਇਬਿਟੀਜ਼ ਹੋਣ ਦਾ ਸ਼ੱਕ 35 ਫ਼ੀਸਦੀ ਘੱਟ ਮਿਲਿਆ ਹੈ। ਇਹ ਨਤੀਜਾ ਦਸ ਦੇਸ਼ਾਂ ਦੇ 39,740 ਲੋਕਾਂ ਦੇ ਅੰਕੜਿਆਂ ਦੇ ਵਿਸ਼ਲੇਸ਼ਣ ਦੇ ਆਧਾਰ 'ਤੇ ਕੱਿਢਆ ਗਿਆ ਹੈ।

- ਪੀਟੀਆਈ

ਗਰਭ ਅਵਸਥਾ 'ਚ ਬੁਖ਼ਾਰ ਬੱਚੇ 'ਤੇ ਪਾਉਂਦਾ ਹੈ ਅਸਰ

ਗਰਭ ਅਵਸਥਾ ਦੀ ਪਹਿਲੀ ਤਿਮਾਹੀ ਦੌਰਾਨ ਬੁਖ਼ਾਰ ਦਾ ਸਾਹਮਣਾ ਕਰਨ ਵਾਲੀ ਮਾਂ ਦੇ ਬੱਚੇ 'ਤੇ ਇਸ ਦਾ ਬੁਰਾ ਅਸਰ ਪੈ ਸਕਦਾ ਹੈ। ਬੁਖ਼ਾਰ ਕਾਰਨ ਕੁੱਖ 'ਚ ਪਲ ਰਹੇ ਬੱਚੇ ਦੇ ਦਿਲ ਤੇ ਜਬਾੜੇ ਦੇ ਵਿਕਾਸ 'ਚ ਕੁਝ ਕਮੀ ਰਹਿ ਸਕਦੀ ਹੈ। ਅਜਿਹੇ ਬੱਚੇ ਚਿਹਰੇ ਦੀਆਂ ਕੁਝ ਖਾਮੀਆਂ ਜਿਵੇਂ ਫਟੇ ਬੁੱਲ੍ਹ ਜਾਂ ਤਾਲੂ ਨਾਲ ਪੈਦਾ ਹੋ ਸਕਦੇ ਹਨ। ਅਮਰੀਕਾ ਦੀ ਕੈਲੀਫੋਰਨੀਆ ਯੂਨੀਵਰਸਿਟੀ ਦੇ ਐਸੋਸੀਏਟ ਪ੫ੋਫੈਸਰ ਚੁਨਲੇਈ ਲਿਊ ਨੇ ਕਿਹਾ ਕਿ ਗਰਭ ਅਵਸਥਾ ਦੇ ਤਿੰਨ ਤੋਂ ਅੱਠ ਹਫ਼ਤੇ ਦੌਰਾਨ ਬੁਖ਼ਾਰ ਦੀ ਲਪੇਟ 'ਚ ਆਉਣਾ ਭਰੂਣ 'ਚ ਵਿਕਾਰ ਦਾ ਕਾਰਨ ਬਣ ਸਕਦਾ ਹੈ। ਦਿਲ ਤੇ ਚਿਹਰੇ ਦੇ ਵਿਕਾਰ ਨਾਲ ਬੱਚੇ ਦਾ ਜਨਮ ਹੋਣਾ ਸਧਾਰਨ ਗੱਲ ਹੈ ਪਰ ਜ਼ਿਆਦਾਤਰ ਮਾਮਲਿਆਂ 'ਚ ਇਸ ਦੀ ਵਜ੍ਹਾ ਅਣਪਛਾਤੀ ਰਹਿੰਦੀ ਹੈ। ਇਸ ਤਰ੍ਹਾਂ ਦੇ ਜਮਾਂਦਰੂੁ ਵਿਕਾਰਾਂ ਨੂੰ ਕੁਝ ਹੱਦ ਤਕ ਰੋਕਿਆ ਜਾ ਸਕਦਾ ਹੈ। ਗਰਭ ਅਵਸਥਾ ਦੀ ਪਹਿਲੀ ਤਿਮਾਹੀ ਦੌਰਾਨ ਬੁਖ਼ਾਰ ਦੇ ਸਹੀ ਇਲਾਜ ਨਾਲ ਇਸ ਤਰ੍ਹਾਂ ਦੇ ਖ਼ਤਰਿਆਂ ਤੋਂ ਬਚਿਆ ਜਾ ਸਕਦਾ ਹੈ।

- ਆਈਏਐੱਨਐੱਸ

ਮੋਬਾਈਲ ‘ਤੇ ਤਾਜਾ ਖਬਰਾਂ, ਫੋਟੋ, ਵੀਡੀਓ ਅਤੇ ਲਾਈਵ ਸਕੋਰ ਦੇਖਣ ਲਈ ਜਾਓ m.jagran.com ‘ਤੇ

Tags: 

Web Title: Omega 6 fats may help prevent type 2 diabetes