ਖੋਜ ਖ਼ਬਰ

Updated on: Tue, 13 Mar 2018 06:48 PM (IST)
  

ਨਵੀਂ ਤਕਨੀਕ ਨਾਲ ਅਪੈਂਡਿਕਸ ਦੀ ਜਾਂਚ

ਇਕ ਭਾਰਤਵੰਸ਼ੀ ਸਮੇਤ ਵਿਗਿਆਨਕਾਂ ਦੇ ਦਲ ਨੇ ਬੱਚਿਆਂ 'ਚ ਅਪੈਂਡਿਕਸ ਦੀ ਜਾਂਚ ਲਈ ਇਕ ਨਵੀਂ ਤਕਨੀਕ ਵਿਕਸਿਤ ਕੀਤੀ ਹੈ। ਇਸ ਨਾਲ ਇਸ ਸਮੱਸਿਆ ਦੇ ਵਧਦੇ ਖ਼ਤਰੇ ਦੀ ਪਛਾਣ ਤੇ ਉਸ ਮੁਤਾਬਿਕ ਇਲਾਜ ਕਰਨ 'ਚ ਮਦਦ ਮਿਲ ਸਕਦੀ ਹੈ। ਅਮਰੀਕੀ ਸ਼ੋਧਕਰਤਾਵਾਂ ਨੇ ਨਵੀਂ ਜਾਂਚ ਪੀਡੀਏਟਿ੫ਕ ਅਪੈਂਡਿਸਾਈਟਿਸ ਰਿਕਸ ਕੈਲਕੁਲੇਟਰ (ਪੀਏਆਰਸੀ) ਵਿਕਸਿਤ ਕੀਤੀ ਹੈ। ਇਸ ਦੀ ਮਦਦ ਨਾਲ ਬੱਚਿਆਂ 'ਚ ਅਪੈਂਡਿਕਸ ਦੇ ਖ਼ਤਰੇ ਦੀ ਗਣਨਾ ਕੀਤੀ ਜਾ ਸਕਦੀ ਹੈ। ਪ੫ਮੁੱਖ ਸ਼ੋਧਕਰਤਾ ਅਨੁਪਮ ਖਰਬੰਦਾ ਨੇ ਕਿਹਾ, 'ਇਹ ਤਰੀਕਾ ਰੋਗੀਆਂ ਤੇ ਹੈਲਥ ਕੇਅਰ ਸਿਸਟਮ ਲਈ ਲਾਭਕਾਰੀ ਸਾਬਿਤ ਹੋਵੇਗਾ। ਇਸ ਨਾਲ ਗ਼ੈਰ ਜ਼ਰੂਰੀ ਡਾਕਟਰੀ ਜਾਂਚ ਤੇ ਖ਼ਰਚ 'ਚ ਕਮੀ ਆਵੇਗੀ। ਅਸੀਂ ਇਸ ਗੱਲ ਨੂੰ ਲੈ ਕੇ ਉਤਸ਼ਾਹਿਤ ਹਾਂ ਕਿ ਬੱਚਿਆਂ ਤੇ ਅੱਲ੍ਹੜਾਂ 'ਚ ਪੇਟ ਦਰਦ ਨੂੰ ਲੈ ਕੇ ਮਾਨਕ ਦੇ ਮੁਤਾਬਿਕ ਇਕ ਨਵਾਂ ਤਰੀਕਾ ਵਿਕਸਿਤ ਕਰਨ 'ਚ ਸਫਲ ਹੋਏ।' ਅਪੈਂਡਿਸਾਈਟਿਸ 'ਚ ਆਮ ਤੌਰ 'ਤੇ ਪੇਟ ਦਰਦ ਹੁੰਦਾ ਹੈ ਤੇ ਇਸ ਦੀ ਪਛਾਣ ਲਈ ਸੀਟੀ ਸਕੈਨ ਕੀਤੀ ਜਾਂਦੀ ਹੈ। ਇਹ ਜਾਂਚ ਨਾ ਸਿਰਫ਼ ਮਹਿੰਗੀ ਬਲਕਿ ਰੋਗੀਆਂ 'ਚ ਰੇਡੀਏਸ਼ਨ ਦਾ ਖ਼ਤਰਾ ਵੀ ਰਹਿੰਦਾ ਹੈ।

(ਪੀਟੀਆਈ)

ਮੋਟਾਪੇ ਨਾਲ ਪੀੜਤ ਅੌਰਤਾਂ 'ਚ ਦਿਲ ਦੇ ਦੌਰੇ ਦਾ ਖ਼ਤਰਾ ਜ਼ਿਆਦਾ

ਮੋਟਾਪੇ ਨਾਲ ਪੀੜਤਾਂ 'ਚ ਦਿਲ ਸਬੰਧੀ ਸਮੱਸਿਆਵਾਂ ਦਾ ਵੀ ਖ਼ਤਰਾ ਰਹਿੰਦਾ ਹੈ। ਇਕ ਨਵੇਂ ਅਧਿਐਨ ਦਾ ਦਾਅਵਾ ਹੈ ਕਿ ਮੋਟਾਪੇ ਤੇ ਦਿਲ ਦੇ ਦੌਰੇ ਵਿਚਕਾਰ ਗਹਿਰਾ ਸਬੰਧ ਹੁੰਦਾ ਹੈ। ਜਿਨ੍ਹਾਂ ਅੌਰਤਾਂ ਦੀ ਕਮਰ ਜ਼ਿਆਦਾ ਮੋਟੀ ਹੁੰਦੀ ਹੈ ਉਨ੍ਹਾਂ 'ਚ ਦਿਲ ਦਾ ਦੌਰਾ ਪੈਣ ਦਾ ਖ਼ਤਰਾ ਜ਼ਿਆਦਾ ਹੋ ਸਕਦਾ ਹੈ। ਬਿ੫ਟਿਸ਼ ਸ਼ੋਧਕਰਤਾਵਾਂ ਮੁਤਾਬਿਕ, ਨਵੇਂ ਅਧਿਐਨ ਤੋਂ ਜਾਹਿਰ ਹੁੰਦਾ ਹੈ ਕਿ ਖ਼ਾਸ ਤੌਰ 'ਤੇ ਅੌਰਤਾਂ 'ਚ ਦਿਲ ਦੇ ਦੌਰੇ ਦੇ ਵਧਦੇ ਖ਼ਤਰੇ 'ਚ ਕਮਰ ਦੇ ਆਕਾਰ ਦੀ ਅਹਿਮ ਭੂਮਿਕਾ ਹੋ ਸਕਦੀ ਹੈ। ਇਹ ਨਤੀਜਾ ਇੰਗਲੈਂਡ, ਸਕਾਟਲੈਂਡ ਤੇ ਵੇਲਸ ਦੇ 4.79 ਲੱਖ ਬਾਲਗਾਂ 'ਤੇ ਕੀਤੇ ਗਏ ਅਧਿਐਨ ਦੇ ਆਧਾਰ 'ਤੇ ਕੱਿਢਆ ਗਿਆ ਹੈ। ਜ਼ਿਆਦਾ ਵਜ਼ਨ ਵਾਲੇ ਇਨ੍ਹਾਂ ਲੋਕਾਂ ਦੀ ਅੌਸਤ ਉਮਰ 56 ਸਾਲ ਸੀ ਪਰ ਇਨ੍ਹਾਂ 'ਚੋਂ ਕੋਈ ਵੀ ਪਹਿਲਾਂ ਤੋਂ ਦਿਲ ਦੇ ਰੋਗ ਤੋਂ ਪੀੜਤ ਨਹੀਂ ਸੀ।

(ਰਾਇਟਰ)

ਮੋਬਾਈਲ ‘ਤੇ ਤਾਜਾ ਖਬਰਾਂ, ਫੋਟੋ, ਵੀਡੀਓ ਅਤੇ ਲਾਈਵ ਸਕੋਰ ਦੇਖਣ ਲਈ ਜਾਓ m.jagran.com ‘ਤੇ

Tags: 

Web Title: Novel calculator can diagnose appendicitis in kids