ਮਲੇਸ਼ੀਆ 'ਚ ਕਿਮ ਜੋਂਗ ਉੱਨ ਦੇ ਮਤਰਏ ਭਰਾ ਦੀ ਹੱਤਿਆ

Updated on: Tue, 14 Feb 2017 11:50 PM (IST)
  
North Korean leader half brother killed in Malaysia

ਮਲੇਸ਼ੀਆ 'ਚ ਕਿਮ ਜੋਂਗ ਉੱਨ ਦੇ ਮਤਰਏ ਭਰਾ ਦੀ ਹੱਤਿਆ

-ਕੁਆਲਾਲੰਪੁਰ ਏਅਰਪੋਰਟ 'ਤੇ ਮਹਿਲਾ ਏਜੰਟਾਂ ਨੇ ਲਗਾ ਦਿੱਤੀ ਸੀ ਜ਼ਹਿਰੀਲੀ ਸੂਈ

ਸਿਓਲ (ਰਾਇਟਰ) : ਉੱਤਰੀ ਕੋਰੀਆ ਦੇ ਸਿਆਸਤਦਾਨ ਕਿਮ ਜੋਂਗ ਉਨ ਦੇ ਮਤਰਏ ਭਰਾ ਕਿਮ ਜੋਂਗ ਦੀ ਮਲੇਸ਼ੀਆ 'ਚ ਹੱਤਿਆ ਕਰ ਦਿੱਤੀ ਗਈ। ਉਨ੍ਹਾਂ ਨੂੰ ਜ਼ਹਿਰ ਦੇ ਕੇ ਮਾਰਿਆ ਗਿਆ। ਉਹ ਕੋਰੀਆਈ ਸਿਆਸਤਦਾਨਾਂ 'ਚ ਉਮਰ 'ਚ ਵੱਡੇ ਸਨ ਅਤੇ ਲੰਬੇ ਸਮੇਂ ਤੋਂ ਚੀਨ ਸ਼ਾਸਿਤ ਮਕਾਊ 'ਚ ਦੇਸ਼ ਨਿਕਾਲਾ ਜੀਵਨ ਬਤੀਤ ਕਰ ਰਹੇ ਸੀ। ਖ਼ਬਰ ਏਜੰਸੀ ਯੇਨਹਾਪ ਨੇ ਦੱਖਣੀ ਕੋਰੀਆ ਸਰਕਾਰ ਦੇ ਸੂਤਰਾਂ ਦੇ ਹਵਾਲੇ ਤੋਂ ਦੱਸਿਆ ਕਿ 45 ਸਾਲਾ ਕਿਮ ਜੋਂਗ ਦੀ ਸੋਮਵਾਰ ਨੂੰ ਹੱਤਿਆ ਕੀਤੀ ਗਈ। ਉਨ੍ਹਾਂ ਨੇ ਕੁਆਲਾਲੰਪੁਰ ਦੇ ਏਅਰਪੋਰਟ 'ਤੇ ਦੋ ਅਣਜਾਣ ਮਹਿਲਾ ਏਜੰਟਾਂ ਨੇ ਜ਼ਹਿਰਲੀ ਸੂਈ ਲਗਾ ਦਿੱਤੀ ਸੀ। ਇਸ ਦੇ ਤੁਰੰਤ ਬਾਅਦ ਉਹ ਕੈਬ 'ਚ ਰਫ਼ੂ ਚੱਕਰ ਹੋ ਗਈਆਂ।

ਕੁਆਲਾਲੰਪੁੁਰ ਏਅਰਪੋਰਟ 'ਤੇ ਸੋਮਵਾਰ ਨੂੰ ਇਕ ਕੋਰੀਆਈ ਵਿਅਕਤੀ ਅਚੇਤ ਵਿਵਸਥਾ 'ਚ ਪਾਇਆ ਗਿਆ। ਉਨ੍ਹਾਂ ਨੂੰ ਤੁਰੰਤ ਹਸਪਤਾਲ ਲੈ ਜਾਇਆ ਗਿਆ ਪਰ ਰਸਤੇ 'ਚ ਹੀ ਉਸ ਨੇ ਦਮ ਤੋੜ ਦਿੱਤਾ। ਕੋਰੀਆਈ ਵਿਅਕਤੀ ਦੇ ਬਾਰੇ 'ਚ ਇਸ ਤੋਂ ਜ਼ਿਆਦਾ ਕੋਈ ਹੋਰ ਜਾਣਕਾਰੀ ਨਹੀਂ ਹੈ। ਉਸ ਦੀ ਪਛਾਣ ਵੀ ਨਹੀਂ ਹੋ ਪਾਈ ਹੈ। ਕਿਮ ਜੋਂਗ ਨਾਂ ਨੂੰ ਇਕ ਸਮੇਂ ਉੱਤਰਾਧਿਕਾਰੀ ਵਿਅਕਤੀ ਮੰਨਿਆ ਜਾ ਰਿਹਾ ਸੀ ਪਰ ਉਹ 2001 'ਚ ਜਾਪਾਨ ਦੀ ਯਾਤਰਾ 'ਤੇ ਫਰਜ਼ੀ ਪਾਸਪੋਰਟ ਨਾਲ ਫੜੇ ਗਏ ਸੀ। ਉਹ ਟੋਕੀਓ ਦੇ ਡਿਜ਼ਨੀਲੈਂਡ ਜਾਣਾ ਚਾਹੁੰਦੇ ਸੀ। ਇਸ ਬਾਅਦ ਉਹ ਮਕਾਊ 'ਚ ਦੇਸ਼ ਨਿਕਾਲਾ ਜੀਵਨ ਬਤੀਤ ਕਰ ਰਹੇ ਸੀ।

ਮੋਬਾਈਲ ‘ਤੇ ਤਾਜਾ ਖਬਰਾਂ, ਫੋਟੋ, ਵੀਡੀਓ ਅਤੇ ਲਾਈਵ ਸਕੋਰ ਦੇਖਣ ਲਈ ਜਾਓ m.jagran.com ‘ਤੇ

Tags: 

Web Title: North Korean leader half brother killed in Malaysia