ਮਲੇਸ਼ੀਆ ਨੇ ਕਿਹਾ ਕਿ ਡੀਐੱਨਏ ਮਿਲਣ ਬਾਅਦ ਸੌਂਪਣਗੇ ਕਿਮ ਦੀ ਲਾਸ਼

Updated on: Fri, 17 Feb 2017 09:12 PM (IST)
  

-ਉੱਤਰੀ ਕੋਰੀਆ ਦੇ ਸਿਆਸਤਦਾਨ ਦੇ ਮਤਰੇਏ ਭਰਾ ਦੀ ਹੱਤਿਆ ਦੀ ਜਾਂਚ 'ਚ ਲੱਗੀ ਹੈ ਪੁਲਿਸ

ਕੁਆਲਾਲੰਪੁਰ (ਏਐੱਫਪੀ) :

ਮਲੇਸ਼ੀਆ ਨੇ ਕਿਹਾ ਕਿ ਜਦ ਤਕ ਪਰਿਵਾਰ ਦਾ ਡੀਐੱਨਏ ਨਹੀਂ ਮਿਲੇਗਾ ਤਦ ਤਕ ਉਹ ਕਿਮ ਜੋਂਗ-ਕਿਮ ਦੀ ਲਾਸ਼ ਨਹੀਂ ਸੌਂਪਣਗੇ। ਪਿਓਂਗਯਾਂਗ ਨੇ ਮਲੇਸ਼ੀਆ ਤੋਂ ਲਾਸ਼ ਸੌਂਪਣ ਦੀ ਬੇਨਤੀ ਕੀਤੀ ਹੈ। ਮਲੇਸ਼ੀਆ 'ਚ ਸਨਸਨੀਖੇਜ ਤਰੀਕੇ ਨਾਲ ਮਾਰੇ ਗਏ ਕਿਮ ਉੱਤਰੀ ਕੋਰੀਆ ਦੇ ਸਿਆਸਤਦਾਨ ਦੇ ਮਤਰੇਏ ਭਰਾ ਸਨ।

ਕੁਆਲਾਲੰਪੁਰ ਦੇ ਜਾਂਚ ਕਰਤਾ ਹੱਤਿਆ ਦੀ ਤਹਿ ਤਕ ਪਹੁੰਚਣ ਦੇ ਯਤਨ 'ਚ ਲੱਗੇ ਹਨ। ਦੱਖਣੀ ਕੋਰੀਆ ਨੇ ਕਿਹਾ ਕਿ ਇਹ ਕਾਰਨਾਮਾ ਉਸ ਦੇ ਗੁਆਂਢੀ ਦੇਸ਼ ਲਈ ਕੰਮ ਕਰਨ ਵਾਲੀਆਂ ਅੌਰਤ ਏਜੰਟਾਂ ਦਾ ਹੈ। ਸੋਮਵਾਰ ਨੂੰ ਜਹਾਜ਼ 'ਚ ਸਵਾਰ ਹੁੰਦੇ ਸਮੇਂ ਦੋ ਅੌਰਤਾਂ ਨੇ ਜੋਂਗ-ਨਾਮ ਦੇ ਚਿਹਰੇ 'ਤੇ ਤਰਲ ਪਦਾਰਥ ਸਪਰੇ ਕਰ ਦਿੱਤਾ ਸੀ। ਦਰਦ ਨਾਲ ਬੇਹਾਲ ਜੋਂਗ-ਨਾਮ ਦੀ ਹਸਪਤਾਲ ਲੈ ਕੇ ਜਾਂਦੇ ਸਮੇਂ ਮੌਤ ਹੋ ਗਈ। ਜ਼ਹਿਰੀਲੇ ਪਦਾਰਥ ਦਾ ਪਤਾ ਲਗਾਉਣ ਲਈ ਫੋਰੈਂਸਿਕ ਮਾਹਿਰਾਂ ਨੇ ਸ਼ੁੱਕਰਵਾਰ ਨੂੰ ਕਿਮ ਦੀ ਲਾਸ਼ ਲਈ ਗਏ ਨਮੂਨਿਆਂ ਦੀ ਜਾਂਚ ਕੀਤੀ। ਮਲੇਸ਼ੀਆ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਉੱਤਰੀ ਕੋਰੀਆ ਦੇ ਰਾਜਦੂਤ ਨੇ ਪੋਸਟਮਾਰਟਮ ਦਾ ਵਿਰੋਧ ਕੀਤਾ ਹੈ ਪਰ ਕੁਆਲਾਲੰਪੁਰ ਨੇ ਪ੍ਰਕਿਰਿਆ ਪੂਰੀ ਹੋਣ ਤਕ ਲਾਸ਼ ਨਹੀਂ ਸੌਂਪਣ ਦਾ ਐਲਾਨ ਕੀਤਾ ਹੈ। ਸਲੇਂਗੋਰ ਸਟੇਟ ਦੇ ਪੁਲਿਸ ਪ੍ਰਮੁੱਖ ਅਬਦੁੱਲ ਸਮਾਹ ਮਟ ਨੇ ਕਿਹਾ ਕਿ ਹਾਲੇ ਤਕ ਪਰਿਵਾਰ ਦਾ ਕੋਈ ਮੈਂਬਰ ਲਾਸ਼ ਦੀ ਪਛਾਣ ਜਾਂ ਦਾਅਵਾ ਕਰਨ ਲਈ ਅੱਗੇ ਨਹੀਂ ਆਇਆ ਹੈ।

ਪੁਲਿਸ ਨੇ ਦੋਵਾਂ ਅੌਰਤਾਂ ਤੋਂ ਪੁੱਛਗਿੱਛ ਕੀਤੀ ਹੈ। ਇਨ੍ਹਾਂ 'ਚ ਇਕ ਕੋਲ ਵੀਅਤਨਾਮ ਦਾ ਪਾਸਪੋਰਟ ਅਤੇ ਦੂਜੀ ਤੋਂ ਇੰਡੋਨੇਸ਼ੀਆਈ ਦਸਤਾਵੇਜ਼ ਮਿਲਿਆ ਹੈ। ਇਨ੍ਹਾਂ ਨਾਲ ਇਕ ਮਲੇਸ਼ੀਆਈ ਪੁਰਸ਼ ਵੀ ਹੈ।

ਮੋਬਾਈਲ ‘ਤੇ ਤਾਜਾ ਖਬਰਾਂ, ਫੋਟੋ, ਵੀਡੀਓ ਅਤੇ ਲਾਈਵ ਸਕੋਰ ਦੇਖਣ ਲਈ ਜਾਓ m.jagran.com ‘ਤੇ

Tags: 

Web Title: No release of Kim body without family DNA: Malaysia