ਰਾਕਟ ਟੈਸਟ 'ਤੇ ਦੱਖਣੀ ਕੋਰੀਆ ਨੇ ਕੀਤੀ ਉੱਤਰੀ ਕੋਰੀਆ ਦੀ ਤਾਰੀਫ਼

Updated on: Mon, 20 Mar 2017 07:22 PM (IST)
  

ਸਿਓਲ (ਰਾਇਟਰ) : ਦੱਖਣੀ ਕੋਰੀਆ ਨੇ ਦਹਾਕੇ ਪਿਛੋਂ ਉੱਤਰੀ ਕੋਰੀਆ ਨੂੰ ਲੈ ਕੇ ਹਾਂ-ਪੱਖੀ ਟਿੱਪਣੀ ਕੀਤੀ ਹੈ। ਕਿਹਾ ਹੈ ਕਿ ਰਾਕਟ ਇੰਜਣ ਦਾ ਸਫਲ ਪ੍ਰੀਖਣ ਉੱਤਰੀ ਕੋਰੀਆ ਦੇ ਤਰੱਕੀ ਪਸੰਦ ਰਵੱਈਏ ਨੂੰ ਪ੍ਰਦਰਸ਼ਿਤ ਕਰਦਾ ਹੈ। ਇਸ ਨਾਲ ਉਸ ਦੀ ਅਸਲ ਵਿਕਾਸ ਦੀ ਇੱਛਾ ਵੀ ਝਲਕਦੀ ਹੈ। ਰਾਕਟ ਇੰਜਣ ਦਾ ਪ੍ਰੀਖਣ ਉੱਤਰੀ ਕੋਰੀਆ ਨੇ ਐਤਵਾਰ ਨੂੰ ਕੀਤਾ ਸੀ ਅਤੇ ਪ੍ਰੀਖਣ ਤੋਂ ਬਾਅਦ ਉਥੋਂ ਦੇ ਤਾਨਾਸ਼ਾਹ ਕਿਮ ਜੋਂਗ ਉਨ ਨੇ ਉਸ ਨੂੰ ਇਤਿਹਾਸਕ ਘਟਨਾ ਦੱਸਦੇ ਹੋਏ ਵਿਕਾਸ ਲਈ ਜ਼ਰੂਰੀ ਕਿਹਾ ਸੀ। ਪਰ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਇਸ ਪ੍ਰੀਖਣ ਦੀ ਨਿੰਦਾ ਕਰਦੇ ਹੋਏ ਉਸ ਨੂੰ ਬੁਰਾ ਕੰਮ ਦੱਸਿਆ ਹੈ। ਉੱਤਰੀ ਕੋਰੀਆ 'ਤੇ ਸੁਰੱਖਿਆ ਸਲਾਹਕਾਰਾਂ ਨਾਲ ਬੈਠਕ ਤੋਂ ਬਾਅਦ ਟਰੰਪ ਨੇ ਕਿਹਾ ਕਿ ਉਥੋਂ ਦੇ ਨੇਤਾ ਕਿਮ ਜੋਂਗ ਉੁਨ ਬਹੁਤ, ਬਹੁਤ ਜ਼ਿਆਦਾ ਖ਼ਰਾਬ ਕੰਮ ਕਰ ਰਹੇ ਹਨ। ਇਸ ਤੋਂ ਬਾਅਦ ਵ੍ਹਾਈਟ ਹਾਊਸ ਨੇ ਇਕ ਪ੍ਰੈੱਸ ਨੋਟ ਜਾਰੀ ਕਰ ਕੇ ਕਿਹਾ ਕਿ ਰਾਸ਼ਟਰਪਤੀ ਨੇ ਚੀਨ ਤੇ ਉੱਤਰੀ ਕੋਰੀਆ ਨਾਲ ਸਬੰਧਤ ਵਿਸ਼ਿਆਂ 'ਤੇ ਵਿਚਾਰ-ਚਰਚਾ ਲਈ ਸਲਾਹਕਾਰਾਂ ਨਾਲ ਬੈਠਕ ਕੀਤੀ ਸੀ। ਇਸ ਵਿਚਾਲੇ ਵਿਸ਼ਲੇਸ਼ਕਾਂ ਨੇ ਇਸ ਰਾਕਟ ਪ੍ਰੀਖਣ ਨੂੰ ਉੱਤਰੀ ਕੋਰੀਆ ਦੀ ਅਮਰੀਕਾ 'ਤੇ ਹਮਲੇ ਦੀ ਤਿਆਰੀ ਦੱਸਿਆ ਹੈ। ਕਿਮ ਜੋਂਗ ਉਨ ਵੀ ਪਹਿਲਾਂ ਹੀ ਕਹਿ ਚੁੱਕੇ ਹਨ ਕਿ ਉੱਤਰੀ ਕੋਰੀਆ ਅੰਤਰ ਮਹਾਦੀਪੀ ਬੈਲੇਸਟਿਕ ਮਿਜ਼ਾਈਨ (ਆਈਸੀਬੀਐੱਮ) ਬਣਾਉਣ ਦੇ ਨੇੜੇ ਹੈ। ਇਹ ਮਿਜ਼ਾਈਲ ਅਮਰੀਕਾ ਤਕ ਪੁੱਜਣ 'ਚ ਸਮਰੱਥ ਹੋਵੇਗੀ।

ਮੋਬਾਈਲ ‘ਤੇ ਤਾਜਾ ਖਬਰਾਂ, ਫੋਟੋ, ਵੀਡੀਓ ਅਤੇ ਲਾਈਵ ਸਕੋਰ ਦੇਖਣ ਲਈ ਜਾਓ m.jagran.com ‘ਤੇ

Tags: 

Web Title: N.Korea rocket-engine test shows "meaningful" progress - S.Korea