ਨਵੀਂ ਡਿਵਾਈਸ ਨਾਲ ਸੌ ਗੁਣਾ ਵਧ ਜਾਵੇਗੀ ਸਮਾਰਟਫੋਨ ਬੈਟਰੀ ਦੀ ਲਾਈਫ

Updated on: Thu, 17 May 2018 04:40 PM (IST)
  

- ਭਾਰਤਵੰਸ਼ੀ ਵਿਗਿਆਨਕ ਦੀ ਅਗਵਾਈ ਵਾਲੀ ਟੀਮ ਨੇ ਬਣਾਈ ਡਿਵਾਈਸ

- ਵਾਰ-ਵਾਰ ਬੈਟਰੀ ਚਾਰਜ ਦੇ ਝੰਜਟ ਤੋਂ ਮਿਲੇਗਾ ਛੁਟਕਾਰਾ

ਵਾਸ਼ਿੰਗਟਨ (ਪੀਟੀਆਈ) : ਪਾਵਰ ਬੈਂਕ ਦੇ ਇਸ ਜ਼ਮਾਨੇ 'ਚ ਇਲੈਕਟ੫ਾਨਿਕ ਗੈਜੇਟ ਨੂੰ ਲੈ ਕੇ ਹੈਰਾਨ ਕਰਨ ਵਾਲੀ ਜਾਣਕਾਰੀ ਸਾਹਮਣੇ ਆਈ ਹੈ। ਸਮਾਰਟਫੋਨ ਤੇ ਲੈਪਟਾਪ ਨੂੰ ਵਾਰ-ਵਾਰ ਚਾਰਜ ਕਰਨ ਦੇ ਝੰਜਟ ਤੋਂ ਛੇਤੀ ਹੀ ਛੁਟਕਾਰਾ ਮਿਲ ਜਾਵੇਗਾ। ਭਾਰਤਵੰਸ਼ੀ ਵਿਗਿਆਨਕ ਦੀ ਅਗਵਾਈ ਵਾਲੀ ਟੀਮ ਨੇ ਇਕ ਅਜਿਹੀ ਡਿਵਾਈਸ ਵਿਕਸਿਤ ਕੀਤੀ ਹੈ, ਜਿਸ ਨਾਲ ਸਮਾਰਟਫੋਨ ਤੇ ਲੈਪਟਾਪ ਜਿਹੇ ਇਲੈਕਟ੫ਾਨਿਕ ਉਪਕਰਨਾਂ ਦੀ ਬੈਟਰੀ ਲਾਈਫ ਸੌ ਗੁਣਾ ਤਕ ਵਧ ਜਾਵੇਗੀ।

ਕਿਸੇ ਚੁੰਬਕੀ ਜਾਲੀ ਵਰਗੇ ਖ਼ਾਸ ਇਲੈਕਟ੫ਾਨਿਕ ਗੁਣਾਂ ਵਾਲੇ ਇਸ ਢਾਂਚੇ ਨੂੰ ਅਮਰੀਕਾ ਦੀ ਮਿਸੌਰੀ ਯੂਨੀਵਰਸਿਟੀ ਦੇ ਸ਼ੋਧਕਰਤਾਵਾਂ ਨੇ ਵਿਕਸਿਤ ਕੀਤਾ ਹੈ। ਮਿਸੌਰੀ ਯੂਨੀਵਰਸਿਟੀ ਦੇ ਅਸਿਸਟੈਂਟ ਪ੫ੋਫੈਸਰ ਦੀਪਕ ਸਿੰਘ ਨੇ ਦੱਸਿਆ ਕਿ ਸੈਮੀ ਕੰਡਕਟਰ, ਡਾਇਓਡ ਤੇ ਐਂਪਲੀਫਾਇਰ ਵਰਗੇ ਇਸ ਨਵੇਂ ਇਲੈਕਟ੫ਾਨਿਕ ਡਿਵਾਈਸ 'ਚ ਸਿਲੀਕਾਨ ਜਾਂ ਜਰਮੇਨੀਅਮ ਦੀ ਹੀ ਵਰਤੋਂ ਕੀਤੀ ਗਈ ਹੈ। ਇਹ ਡਿਵਾਈਸ ਬੇਹੱਦ ਘੱਟ ਊਰਜਾ ਦੀ ਖ਼ਪਤ ਕਰ ਕੇ ਚੁੰਬਕੀ ਡਾਇਓਡ ਰਾਹੀਂ ਟਰਾਂਜਿਸਟਰਸ ਤੇ ਐਂਪਲੀਫਾਇਰਜ਼ ਨਾਲ ਬਣੇ ਊਰਜਾ ਦੇ ਸਰੋਤ ਨੂੰ ਕਈ ਗੁਣਾ ਵਧਾ ਦਿੰਦੀ ਹੈ। ਇਹ ਡਿਵਾਈਸ ਕੰਪਿਊਟਰ ਪ੫ੋਸੈਸਰ 'ਚ ਵੀ ਵਰਤੋਂ 'ਚ ਲਿਆਂਦੀ ਜਾ ਸਕਦੀ ਹੈ। ਇਸ ਨਾਲ ਲੈਪਟਾਪ ਜਾਂ ਡੈਸਕਟਾਪ ਦਾ ਸੀਪੀਯੂ ਘੱਟ ਗਰਮ ਹੋਵੇਗਾ।

ਸ਼ੋਧਕਰਤਾਵਾਂ ਨੇ ਦੱਸਿਆ ਕਿ ਇਸ ਡਿਵਾਈਸ ਨੂੰ ਪੰਜ ਘੰਟੇ ਤਕ ਚਾਰਜ ਕਰ ਕੇ 500 ਘੰਟੇ ਤਕ ਬੈਟਰੀ ਦੀ ਵਰਤੋਂ ਕੀਤੀ ਜਾ ਸਕਦੀ ਹੈ। ਪ੫ਮਾਣਿਕ ਤੌਰ 'ਤੇ ਇਸ ਨੂੰ ਵਿਕਸਿਤ ਕਰਨ ਲਈ ਹਾਲਾਂਕਿ ਹਾਲੇ ਕੁਝ ਕੰਮ ਬਾਕੀ ਹੈ। ਇਸ ਡਿਵਾਈਸ ਦੀ ਖ਼ਾਸੀਅਤ ਹੈ ਕਿ ਇਹ ਆਨ-ਆਫ ਸਵਿੱਚ ਦੇ ਰੂਪ 'ਚ ਸੀਸੀਟੀਵੀ ਕੈਮਰੇ ਤੇ ਰੇਡੀਓ ਫ੫ੀਕੁਐਂਸੀ ਅਧਾਰਿਤ ਉਪਕਰਨਾਂ 'ਚ ਵੀ ਇਸਤੇਮਾਲ ਕੀਤਾ ਜਾ ਸਕਦਾ ਹੈ। ਦੀਪਕ ਨੇ ਕਿਹਾ ਕਿ ਇਸ ਡਿਵਾਈਸ ਦੇ ਅਮਰੀਕੀ ਪੇਟੈਂਟ ਤੇ ਡਿਵਾਈਸ ਨੂੰ ਬਾਜ਼ਾਰ 'ਚ ਲਿਆਉਣ ਲਈ ਕੰਪਨੀ ਲੱਭਣ ਦੀ ਪ੫ਕਿਰਿਆ ਸ਼ੁਰੂ ਕਰ ਦਿੱਤੀ ਗਈ ਹੈ।

ਮੋਬਾਈਲ ‘ਤੇ ਤਾਜਾ ਖਬਰਾਂ, ਫੋਟੋ, ਵੀਡੀਓ ਅਤੇ ਲਾਈਵ ਸਕੋਰ ਦੇਖਣ ਲਈ ਜਾਓ m.jagran.com ‘ਤੇ

Tags: 

Web Title: New device may increase smartphone battery life 100 times