ਨੇਪਾਲੀ ਸ਼ੇਰਪਾ ਨੇ ਵਿਸ਼ਵ ਰਿਕਾਰਡ ਬਣਾਇਆ

Updated on: Wed, 16 May 2018 05:34 PM (IST)
  

16 ਸੀਐੱਨਟੀ 1003

ਮਾਊਂਟ ਐਵਰੈਸਟ 22ਵੀਂ ਵਾਰ ਕੀਤੀ ਫ਼ਤਹਿ

ਕਾਠਮੰਡੂ (ਰਾਇਟਰ) : ਵਿਸ਼ਵ ਦੀ ਸਭ ਤੋਂ ਉੱਚੀ ਚੋਟੀ ਮਾਊਂਟ ਐਵਰੈਸਟ ਨੂੰ 22ਵੀਂ ਵਾਰ ਸਰ ਕਰ ਕੇ ਨੇਪਾਲੀ ਸ਼ੇਰਪਾ ਵਿਸ਼ਵ ਦੇ ਅਜਿਹੇ ਪਹਿਲੇ ਪਰਬਤਰੋਹੀ ਬਣ ਗਏ ਹਨ ਜਿਨ੍ਹਾਂ ਸਭ ਤੋਂ ਜ਼ਿਆਦਾ ਵਾਰ ਇਹ ਚੋਟੀ ਸਰ ਕੀਤੀ। ਇਸ ਤਰ੍ਹਾਂ ਉਨ੍ਹਾਂ ਨੇ ਵਿਸ਼ਵ ਰਿਕਾਰਡ ਕਾਇਮ ਕੀਤਾ ਹੈ।

ਕਾਮੀ ਰੀਟਾ ਸ਼ੇਰਪਾ ਨੇ 8,850 ਮੀਟਰ (29,035 ਫੱੁਟ) ਉੱਚੀ ਚੋਟੀ ਨੂੰ ਦੱਖਣੀ-ਪੱਛਮੀ ਰਿਜ ਰੂਟ ਰਾਹੀਂ ਸਰ ਕੀਤਾ। ਇਸ ਸਮੇਂ ਉਨ੍ਹਾਂ ਨਾਲ 13 ਪਰਬਤਾਰੋਹੀ ਵੀ ਸਨ ਜਿਨ੍ਹਾਂ ਵਿਚੋਂ ਕੁਝ ਉਨ੍ਹਾਂ ਦੇ ਗਾਹਕ ਵੀ ਸਨ। ਨੇਪਾਲ ਦੇ ਸੈਰਸਪਾਟਾ ਵਿਭਾਗ ਦੇ ਅਧਿਕਾਰੀ ਗਿਆਨੇਂਦਰ ਸ਼੍ਰੇਰਸਥਾ ਨੇ ਬੇਸ ਕੈਂਪ ਤੋਂ ਇਹ ਜਾਣਕਾਰੀ ਦਿੱਤੀ। ਕਾਮੀ ਰੀਟਾ ਨੇ ਇਸ ਵਾਰ ਚੋਟੀ ਸਰ ਕਰਨ ਲਈ ਜਿਹੜਾ ਰਸਤਾ ਅਪਣਾਇਆ ਇਹੀ ਰਸਤਾ 1953 'ਚ ਨਿਊਜ਼ੀਲੈਂਡ ਦੇ ਐਡਮੰਡ ਹਿਲੇਰੀ ਅਤੇ ਸ਼ੇਰਪਾ ਤੇਨਜ਼ਿੰਗ ਨੋਰਗੇ ਨੇ ਵਰਤਿਆ ਸੀ।

ਮੋਬਾਈਲ ‘ਤੇ ਤਾਜਾ ਖਬਰਾਂ, ਫੋਟੋ, ਵੀਡੀਓ ਅਤੇ ਲਾਈਵ ਸਕੋਰ ਦੇਖਣ ਲਈ ਜਾਓ m.jagran.com ‘ਤੇ

Tags: 

Web Title: Nepali Sherpa summits Mount Everest for record 22nd time