ਨੇਪਾਲ ਵੱਲੋਂ ਚੀਨੀ ਕੰਪਨੀ ਨਾਲ ਬਿਜਲੀ ਪਲਾਂਟ ਦਾ ਸਮਝੌਤਾ ਰੱਦ

Updated on: Tue, 14 Nov 2017 07:18 PM (IST)
  

ਢਾਈ ਅਰਬ ਡਾਲਰ 'ਚ ਹੋਇਆ ਸੀ ਪਣ ਬਿਜਲੀ ਪ੍ਰਾਜੈਕਟ ਲਈ ਸਮਝੌਤਾ

ਠੇਕਾ ਦੇਣ ਦੀ ਪ੍ਰਕਿਰਿਆ 'ਚ ਖਾਮੀਆਂ ਕਾਰਨ ਉਠਾਇਆ ਗਿਆ ਕਦਮ

ਕਾਠਮੰਡੂ (ਰਾਇਟਰ) :

ਨੇਪਾਲ ਨੇ ਚੀਨ ਨੂੰ ਵੱਡਾ ਝਟਕਾ ਦਿੱਤਾ ਹੈ। ਸਰਕਾਰ ਨੇ ਢਾਈ ਅਰਬ ਡਾਲਰ (ਕਰੀਬ 16,300 ਕਰੋੜ ਰੁਪਏ) ਦੀ ਲਾਗਤ ਨਾਲ ਬਣਨ ਵਾਲੇ ਦੇਸ਼ ਦੇ ਸਭ ਤੋਂ ਵੱਡੇ ਪਣ ਬਿਜਲੀ ਪਲਾਂਟ ਲਈ ਚੀਨ ਦੀ ਇਕ ਕੰਪਨੀ ਨਾਲ ਹੋਏ ਸਮਝੌਤੇ ਨੂੰ ਰੱਦ ਕਰ ਦਿੱਤਾ ਹੈ। ਚੀਨ ਦੇ ਗੇਝੌਬਾ ਗਰੁੱਪ ਕਾਰਪੋਰੇਸ਼ਨ ਨਾਲ ਬੁੱਢੇ ਗੰਡਕ ਪਣ ਬਿਜਲੀ ਨਿਰਮਾਣ ਲਈ ਸਮਝੌਤਾ ਹੋਇਆ ਸੀ। ਊਰਜਾ ਮੰਤਰਾਲੇ ਦੇ ਮੁਤਾਬਿਕ ਠੇਕਾ ਦੇਣ ਦੀ ਪ੍ਰਕਿਰਿਆ 'ਚ ਖਾਮੀਆਂ ਦੇ ਕਾਰਨ ਇਹ ਕਦਮ ਉਠਾਇਆ ਗਿਆ ਹੈ।

ਊਰਜਾ ਮੰਤਰੀ ਕਮਲ ਥਾਪਾ ਨੇ ਸੋਮਵਾਰ ਨੂੰ ਟਵਿੱਟਰ ਪੋਸਟ 'ਚ ਕਿਹਾ, 'ਕੈਬਨਿਟ ਨੇ ਬੁੱਢੇ ਗੰਡਕ ਪਣ ਬਿਜਲੀ' ਪ੍ਰਾਜੈਕਟ ਲਈ ਗੇਝੌਬਾ ਗਰੁੱਪ ਕਾਰਪੋਰੇਸ਼ਨ ਨਾਲ ਹੋਇਆ ਸਮਝੌਤਾ ਰੱਦ ਕਰ ਦਿੱਤਾ ਹੈ।

ਮੋਬਾਈਲ ‘ਤੇ ਤਾਜਾ ਖਬਰਾਂ, ਫੋਟੋ, ਵੀਡੀਓ ਅਤੇ ਲਾਈਵ ਸਕੋਰ ਦੇਖਣ ਲਈ ਜਾਓ m.jagran.com ‘ਤੇ

Tags: 

Web Title: Nepal scraps hydropower plant deal with Chinese company