ਉੱਤਰੀ ਕੋਰੀਆ ਨੇ ਫਿਰ ਪ੍ਰੀਖਣ ਕੀਤਾ ਤਾਂ ਨਹੀਂ ਹੋਵੇਗਾ ਵਿੰਟਰ ਓਲੰਪਿਕ

Updated on: Thu, 30 Nov 2017 07:12 PM (IST)
  

ਸਿਓਲ (ਏਐੱਫਪੀ) : ਉੱਤਰੀ ਕੋਰੀਆ ਨੇ ਹੁਣ ਜੇਕਰ ਕੋਈ ਮਿਜ਼ਾਈਲ ਪ੍ਰੀਖਣ ਕੀਤਾ ਜਾਂ ਹੋਰ ਕੋਈ ਭੜਕਾਵੇ ਵਾਲੀ ਕਾਰਵਾਈ ਕੀਤੀ ਤਾਂ 2018 ਵਿਚ ਹੋਣ ਵਾਲੇ ਵਿੰਟਰ ਓਲੰਪਿਕ ਅਤੇ ਪੈਰਾਲੰਪਿਕ ਖੇਡਾਂ ਨੂੰ ਰੱਦ ਕਰ ਦਿੱਤਾ ਜਾਵੇਗਾ। ਇਹ ਚਿਤਾਵਨੀ ਦੱਖਣੀ ਕੋਰੀਆ ਸਰਕਾਰ ਦੇ ਮੰਤਰੀ ਚੋ ਮਿਓ ਗ-ਗਯੋਨ ਨੇ ਦਿੱਤੀ ਹੈ। ਉੱਤਰੀ ਕੋਰੀਆ ਦੀ ਸਰਹੱਦ ਤੋਂ ਕੇਵਲ 80 ਕਿਲੋਮੀਟਰ ਦੂਰ ਸਥਿਤ ਪਿਓਂਗਯਾਂਗ ਵਿਚ 9 ਫਰਵਰੀ ਤੋਂ 25 ਫਰਵਰੀ, 2018 ਤਕ ਵਿੰਟਰ ਓਲੰਪਿਕ ਹੋਣਾ ਹੈ ਜਦਕਿ ਉਸ ਪਿੱਛੋਂ 9 ਮਾਰਚ ਤੋਂ ਪੈਰਾਲੰਪਿਕ ਖੇਡਾਂ ਹੋਣਗੀਆਂ। ਇਸ ਦੌਰਾਨ ਅਮਰੀਕੀ ਫ਼ੌਜਾਂ ਨਾਲ ਦੱਖਣੀ ਕੋਰੀਆ ਦੀਆਂ ਸਾਲਾਨਾ ਜੰਗੀ ਮਸ਼ਕਾਂ ਵੀ ਹੋਣਗੀਆਂ। ਹਮੇਸ਼ਾਂ ਦੀ ਤਰ੍ਹਾਂ ਇਸ ਜੰਗੀ ਅਭਿਆਸ ਨਾਲ ਸਰਹੱਦ 'ਤੇ ਤਣਾਅ ਪੈਦਾ ਹੋਵੇਗਾ ਪ੍ਰੰਤੂ ਇਸ ਵਾਰ ਹਾਲਾਤ ਅਲੱਗ ਹਨ। ਇਸ ਸਮੇਂ ਦੋਨਾਂ ਦੇਸ਼ਾਂ ਦੀ ਸਰਹੱਦ 'ਤੇ ਪਹਿਲੇ ਤੋਂ ਹੀ ਤਣਾਅ ਬਹੁਤ ਵਧਿਆ ਹੋਇਆ ਹੈ। ਦੋਨੋਂ ਪੱਖ ਜੰਗ ਦੀ ਧਮਕੀ ਦੇ ਰਹੇ ਹਨ। ਉੱਤਰੀ ਕੋਰੀਆ ਲਗਾਤਾਰ ਹਥਿਆਰਾਂ ਦਾ ਪ੍ਰੀਖਣ ਕਰ ਰਿਹਾ ਹੈ। ਮੰਤਰੀ ਨੇ ਕਿਹਾ ਕਿ ਜ਼ਰੂਰੀ ਹੈ ਕਿ ਕੌਮਾਂਤਰੀ ਖੇਡਾਂ ਸ਼ਾਂਤੀ ਅਤੇ ਸਥਿਰ ਮਾਹੌਲ ਵਿਚ ਹੋਣ। ਇਸ ਲਈ ਸਮਾਂ ਰਹਿੰਦੇ ਉੱਤਰੀ ਕੋਰੀਆ ਨੂੰ ਸੰਦੇਸ਼ ਦਿੱਤਾ ਜਾ ਰਿਹਾ ਹੈ। ਜੇਕਰ ਉਹ ਖੇਡਾਂ ਲਈ ਬਾਕੀ ਬਚੇ ਸਮੇਂ ਵਿਚ ਕੋਈ ਹਥਿਆਰ ਪ੍ਰੀਖਣ ਕਰੇਗਾ ਤਾਂ ਇਨ੍ਹਾਂ ਖੇਡਾਂ ਨੂੰ ਟਾਲਣਾ ਹੀ ਇਕ ਮਾਤਰ ਬਦਲ ਹੋਵੇਗਾ।

ਮੋਬਾਈਲ ‘ਤੇ ਤਾਜਾ ਖਬਰਾਂ, ਫੋਟੋ, ਵੀਡੀਓ ਅਤੇ ਲਾਈਵ ਸਕੋਰ ਦੇਖਣ ਲਈ ਜਾਓ m.jagran.com ‘ਤੇ

Tags: 

Web Title: N Korea could deal fatal blow to Olympics