ਬੇਨਜ਼ੀਰ ਹੱਤਿਆ ਕਾਂਡ 'ਚ ਮੁਸ਼ੱਰਫ ਭਗੌੜਾ ਕਰਾਰ

Updated on: Thu, 31 Aug 2017 06:01 PM (IST)
  
musharaf indicted in bhutto murder case

ਬੇਨਜ਼ੀਰ ਹੱਤਿਆ ਕਾਂਡ 'ਚ ਮੁਸ਼ੱਰਫ ਭਗੌੜਾ ਕਰਾਰ

ਅੱਤਵਾਦ ਰੋਕੂ ਅਦਾਲਤ ਵੱਲੋਂ ਜਾਇਦਾਦ ਜ਼ਬਤ ਕਰਨ ਦੇ ਆਦੇਸ਼

ਦੋ ਪੁਲਿਸ ਅਧਿਕਾਰੀਆਂ ਨੂੰ 17 ਸਾਲ ਕੈਦ ਦੀ ਸਜ਼ਾ

ਇਸਲਾਮਾਬਾਦ (ਪੀਟੀਆਈ) : ਪਕਿਸਤਾਨ ਦੀ ਸਾਬਕਾ ਪ੍ਰਧਾਨ ਮੰਤਰੀ ਬੇਨਜ਼ੀਰ ਭੁੱਟੋ ਦੀ 2007 'ਚ ਹੋਈ ਹੱਤਿਆ ਦੇ ਮਾਮਲੇ 'ਚ ਅੱਤਵਾਦ ਰੋਕੂ ਅਦਾਲਤ ਨੇ ਸਾਬਕਾ ਤਾਨਾਸ਼ਾਹ ਪਰਵੇਜ਼ ਮੁਸ਼ੱਰਫ ਨੂੰ ਭਗੌੜਾ ਕਰਾਰ ਦਿੰਦਿਆਂ ਉਸ ਦੀ ਸਾਰੀ ਜਾਇਦਾਦ ਜ਼ਬਤ ਕਰਨ ਦੇ ਆਦੇਸ਼ ਦਿੱਤੇ ਹਨ। ਇਸ ਤੋਂ ਇਲਾਵਾ ਦੋ ਸੀਨੀਅਰ ਪੁਲਿਸ ਅਧਿਕਾਰੀਆਂ ਨੂੰ 17 ਸਾਲ ਕੈਦ ਦੀ ਸਜ਼ਾ ਸੁਣਾਈ ਹੈ।

ਪਾਕਿਸਤਾਨ ਪੀਪਲਜ਼ ਪਾਰਟੀ ਦੀ ਪ੍ਰਧਾਨ ਤੇ ਦੋ ਵਾਰ ਪ੍ਰਧਾਨ ਮੰਤਰੀ ਰਹੀ ਬੇਨਜ਼ੀਰ ਭੁੱਟੋ (54) ਦੀ 27 ਦਸੰਬਰ, 2007 ਨੂੰ ਰਾਵਲਪਿੰਡੀ ਦੇ ਲਿਆਕਤ ਬਾਗ 'ਚ ਉਦੋਂ ਗੋਲੀਆਂ ਤੇ ਬੰਬ ਧਮਾਕੇ ਨਾਲ ਹੱਤਿਆ ਕਰ ਦਿੱਤੀ ਗਈ ਸੀ ਜਦੋਂ ਉਹ ਇਕ ਚੋਣ ਰੈਲੀ ਨੂੰ ਸੰਬੋਧਨ ਕਰਨ ਉੇੇੱਥੇ ਪੁੱਜੀ ਸੀ। ਇਸ ਹਮਲੇ 'ਚ 20 ਨਾਗਰਿਕ ਵੀ ਮਾਰੇ ਗਏ ਸਨ। ਇਸ ਸਬੰਧੀ ਕੇਸ ਰਜਿਸਟਰਡ ਹੋਣ ਪਿੱਛੋਂ ਟ੫ਾਇਲ ਦੌਰਾਨ ਕਈ ਉਤਰਾ-ਚੜ੍ਹਾਅ ਆਏ ਤੇ ਬੁੱਧਵਾਰ ਨੂੰ ਰਾਵਲਪਿੰਡੀ 'ਚ ਸੁਣਵਾਈ ਪੂਰੀ ਹੋਈ। ਜੱਜ ਅਸਗਰ ਖਾਨ ਨੇ ਵੀਰਵਾਰ ਨੂੰ ਫ਼ੈਸਲਾ ਸੁਣਾਉਂਦਿਆਂ ਪਰਵੇਜ਼ ਮੁਸ਼ੱਰਫ ਨੂੰ ਭਗੌੜਾ ਕਰਾਰ ਦਿੰਦਿਆਂ ਉਸ ਦੀ ਸਾਰੀ ਜਾਇਦਾਦ ਜ਼ਬਤ ਕਰਨ ਦੇ ਆਦੇਸ਼ ਦਿੱਤੇ। ਅਦਾਲਤ ਨੇ ਰਾਵਲਪਿੰਡੀ ਦੇ ਸਾਬਕਾ ਸੀਪੀਓ ਸੌਦ ਅਜ਼ੀਜ਼ ਅਤੇ ਸਾਬਕਾ ਰਾਵਲ ਟਾਊਨ ਐੱਸਪੀ ਖੁੱਰਮ ਸ਼ਾਹਜ਼ਾਦ ਨੂੰ 17-17 ਸਾਲ ਦੀ ਕੈਦ ਤੇ ਪੰਜ-ਪੰਜ ਲੱਖ ਜੁਰਮਾਨਾ ਸੁਣਾਇਆ। ਇਹ ਦੋਨੋਂ ਅਧਿਕਾਰੀ ਫ਼ੈਸਲੇ ਸਮੇਂ ਅਦਾਲਤ 'ਚ ਮੌਜੂਦ ਸਨ ਤੇ ਇਨ੍ਹਾਂ ਨੂੰ ਤੁਰੰਤ ਗਿ੍ਰਫ਼ਤਾਰ ਕਰ ਲਿਆ ਗਿਆ। ਪਹਿਲਾਂ ਇਹ ਜ਼ਮਾਨਤ 'ਤੇ ਚੱਲ ਰਹੇ ਸਨ। ਤਹਿਰੀਕ-ਏ-ਤਾਲਿਬਾਨ (ਟੀਟੀਪੀ) ਦੇ ਪੰਜ ਸ਼ੱਕੀ ਮੈਂਬਰਾਂ ਨੂੰ ਸਬੂਤਾਂ ਦੀ ਘਾਟ ਕਾਰਨ ਬਰੀ ਕਰ ਦਿੱਤਾ ਗਿਆ।

ਸਾਬਕਾ ਤਾਨਾਸ਼ਾਹ ਪਰਵੇਜ਼ ਮੁਸ਼ੱਰਫ (74) ਪਿਛਲੇ ਸਾਲ ਤੋਂ ਦੁਬਈ 'ਚ ਰਹਿ ਰਹੇ ਹਨ। ਉਹ ਇਲਾਜ ਕਰਵਾਉਣ ਦੇ ਬਹਾਨੇ ਉਥੇ ਪੁੱਜੇ ਸਨ।

ਮੋਬਾਈਲ ‘ਤੇ ਤਾਜਾ ਖਬਰਾਂ, ਫੋਟੋ, ਵੀਡੀਓ ਅਤੇ ਲਾਈਵ ਸਕੋਰ ਦੇਖਣ ਲਈ ਜਾਓ m.jagran.com ‘ਤੇ

Tags: 

Web Title: musharaf indicted in bhutto murder case