ਯੋਗ ਛੱਡ ਕੇ ਮਾਂ ਨੂੰ ਮਿਲਣ ਗਏ ਪ੍ਰਧਾਨ ਮੰਤਰੀ ਨਰਿੰਦਰ ਮੋਦੀ

Updated on: Wed, 11 Jan 2017 12:02 AM (IST)
  
Modi leave yog session for meeting with mother

ਯੋਗ ਛੱਡ ਕੇ ਮਾਂ ਨੂੰ ਮਿਲਣ ਗਏ ਪ੍ਰਧਾਨ ਮੰਤਰੀ ਨਰਿੰਦਰ ਮੋਦੀ

ਗਾਂਧੀਨਗਰ (ਪੀਟੀਆਈ) : ਵਾਈਬ੍ਰੇਂਟ ਸਮਿੱਟ ਲਈ ਦੋ ਦਿਨਾ ਗੁਜਰਾਤ ਯਾਤਰਾ 'ਤੇ ਆਏ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਮੰਗਲਵਾਰ ਸਵੇਰੇ ਆਪਣੀ ਮਾਂ ਹੀਰਾਬਾ ਨੂੰ ਮਿਲਣ ਲਈ ਆਪਣਾ ਨਿਯਮਤ ਯੋਗ ਸੈਸ਼ਨ ਛੱਡ ਦਿੱਤਾ। ਹੀਰਾਬਾ ਇੱਥੇ ਰਾਇਸਨ ਪਿੰਡ 'ਚ ਰਹਿੰਦੀ ਹੈ। ਪ੍ਰਧਾਨ ਮੰਤਰੀ ਨੇ ਇਕ ਟਵੀਟ ਜ਼ਰੀਏ ਕਿਹਾ ਕਿ ਅੱਜ ਸਵੇਰੇ ਉਹ ਆਪਣੀ ਮਾਂ ਨੂੰ ਮਿਲਣ ਲਈ ਗਏ ਤੇ ਉਨ੍ਹਾਂ ਨਾਲ ਨਾਸ਼ਤਾ ਕੀਤਾ। ਵੱਖ-ਵੱਖ ਦੇਸ਼ਾਂ ਦੇ ਮੁਖੀਆਂ ਨਾਲ ਬੈਠਕਾਂ 'ਚ ਸ਼ਿਰਕਤ ਕਰਨ ਲਈ ਮਹਾਤਮਾ ਮੰਦਰ ਰਵਾਨਾ ਹੋਣ ਤੋਂ ਪਹਿਲਾਂ ਮੋਦੀ ਨੇ ਟਵੀਟ ਕੀਤਾ, ਯੋਗ ਛੱਡ ਕੇ ਮਿਲਣ ਲਈ ਗਿਆ। ਸਵੇਰੇ-ਸਵੇਰੇ ਉਨ੍ਹਾਂ ਦੇ ਨਾਲ ਨਾਸ਼ਤਾ ਕੀਤਾ। ਇਕੱਠੇ ਸਮੇਂ ਬਿਤਾ ਕੇ ਚੰਗਾ ਲੱਗਾ।

97 ਸਾਲਾ ਹੀਰਾਬਾ ਮੋਦੀ ਦੇ ਛੋਟੇ ਭਰਾ ਪੰਕਜ ਮੋਦੀ ਨਾਲ ਗਾਂਧੀਨਗਰ ਦੇ ਨਜ਼ਦੀਕ ਰਾਇਸਨ ਪਿੰਡ 'ਚ ਰਹਿੰਦੀ ਹੈ। ਮੋਦੀ ਗਾਂਧੀਨਗਰ ਸਥਿਤ ਮਹਾਤਮਾ ਮੰਦਰ 'ਚ ਵਾਇਬ੍ਰੈਂਟ ਗੁਜਰਾਤ ਗਲੋਬਲ ਸਮਿੱਟ ਦੇ ਅੱਠਵੇਂ ਸੈਸ਼ਨ 'ਚ ਹਿੱਸਾ ਲੈਣ ਲਈ ਇੱਥੇ ਆਏ ਹੋਏ ਹਨ। ਉਨ੍ਹਾਂ ਨੇ ਸੋਮਵਾਰ ਨੂੰ ਗਾਂਧੀਨਗਰ ਰੇਲਵੇ ਸਟੇਸ਼ਨ ਦੇ ਮੁੜ ਵਿਕਾਸ ਦੇ ਪ੍ਰਾਜੈਕਟ, ਵਾਇਬ੍ਰੈਂਟ ਗੁਜਰਾਤ ਟਰੇਡ ਸ਼ੋਅ, ਜੀਆਈਐੱਫਟੀ ਸਿਟੀ 'ਚ ਕੌਮਾਂਤਰੀ ਲੈਣ-ਦੇਣ ਅਤੇ ਅਹਿਮਦਾਬਾਦ ਸਥਿਤ ਸਾਈਂਸ ਸਿਟੀ 'ਚ ਨੋਬਲ ਪੁਰਸਕਾਰ ਪ੍ਰਦਰਸ਼ਨੀ ਦਾ ਉਦਘਾਟਨ ਕੀਤਾ। ਅੱਜ ਉਹ ਦੁਪਹਿਰ ਲਗਪਗ ਸਾਢੇ ਤਿੰਨ ਵਜੇ ਵਾਇਬ੍ਰੈਂਟ ਸਮਿੱਟ ਦੀ ਸ਼ੁਰੂਆਤ ਕਰਨਗੇ।

ਮੋਬਾਈਲ ‘ਤੇ ਤਾਜਾ ਖਬਰਾਂ, ਫੋਟੋ, ਵੀਡੀਓ ਅਤੇ ਲਾਈਵ ਸਕੋਰ ਦੇਖਣ ਲਈ ਜਾਓ m.jagran.com ‘ਤੇ

Tags: 

Web Title: Modi leave yog session for meeting with mother