ਕਾਸ਼ਗਰ 'ਚ ਮਸਜਿਦਾਂ ਦੇ ਬਾਹਰ ਲੱਗੇ ਮੈਟਲ ਡਿਟੈਕਟਰ

Updated on: Fri, 14 Jul 2017 07:09 PM (IST)
  
Metal detector installed outside mosques at Kashgar in China

ਕਾਸ਼ਗਰ 'ਚ ਮਸਜਿਦਾਂ ਦੇ ਬਾਹਰ ਲੱਗੇ ਮੈਟਲ ਡਿਟੈਕਟਰ

-ਇਸਲਾਮੀ ਕੱਟੜਪੰਥ 'ਤੇ ਲਗਾਮ ਲਗਾਉਣ ਲਈ ਚੀਨ ਨੇ ਸ਼ਿਨਜਿਆਂਗ ਸੂਬੇ ਨੂੰ ਬਣਾ ਦਿੱਤਾ ਖੁੱਲੀ ਜੇਲ੍ਹ

ਕਾਸ਼ਗਰ (ਏਐੱਫਪੀ) : ਚੀਨ ਦੇ ਪੱਛਮੀ ਸ਼ਹਿਰ ਕਾਸ਼ਗਰ 'ਚ ਹੁਣ ਮੁਸਲਮਾਨਾਂ ਨੂੰ ਮਸਜਿਦ 'ਚ ਨਮਾਜ਼ ਪੜ੍ਹਨ ਲਈ ਜਾਣ ਤੋਂ ਪਹਿਲਾਂ ਮੈਟਲ ਡਿਟੈਕਟਰ ਦੇ ਸਾਹਮਣਿਓਂ ਲੰਘਣਾ ਪਵੇਗਾ। ਇਹ ਸ਼ਿਨਜਿਆਂਗ ਸੂਬੇ ਦੀ ਉਇਗਰ ਮੁਸਲਿਮ ਆਬਾਦੀ 'ਤੇ ਚੀਨ ਦੀ ਕਮਿਊਨਿਸਟ ਸਰਕਾਰ ਵੱਲੋਂ ਲਾਗੂ ਨਵੀਂ ਵਿਵਸਥਾ ਹੈ। ਇਸ ਤੋਂ ਪਹਿਲਾਂ ਇਸ ਮੁਸਲਿਮ ਬਹੁਗਿਣਤੀ ਸੂਬੇ ਵਿਚ ਦਾੜ੍ਹੀ ਰੱਖਣ ਤੇ ਖੁੱਲੇ੍ਹ 'ਚ ਨਮਾਜ਼ ਪੜ੍ਹਨ 'ਤੇ ਰੋਕ ਹੈ।

ਕੁਝ ਸਾਲ ਪਹਿਲਾਂ ਤਕ ਕਾਸ਼ਗਰ ਦੀ ਸੈਂਟਰਲ ਮਸਜਿਦ ਦੇ ਬਾਹਰ ਦਾ ਚੌਕ ਵੀ ਨਮਾਜ਼ੀਆਂ ਨਾਲ ਭਰਿਆ ਹੁੰਦਾ ਸੀ। ਈਦ ਮੌਕੇ ਮੁਸਲਮਾਨ ਇਕੱਠੇ ਹੋ ਕੇ ਇੱਥੇ ਨਮਾਜ਼ ਪੜ੍ਹਦੇ ਸਨ ਪਰ ਹੁਣ ਹਾਲਤ ਬਦਲ ਗਈ ਹੈ। ਇਸ ਵਾਰੀ ਈਦ ਦੇ ਮੌਕੇ 'ਤੇ ਹਾਲ ਦੇ ਬਾਹਰ ਇਕ ਵੀ ਆਦਮੀ ਦਿਖਾਈ ਨਹੀਂ ਦਿੱਤਾ। ਮਸਜਿਦ 'ਚ ਨਮਾਜ਼ ਲਈ ਦਹਾਕਿਆਂ ਬਾਅਦ ਸਭ ਤੋਂ ਘੱਟ ਭੀੜ ਆਈ। ਪਤਾ ਲੱਗਾ ਹੈ ਕਿ ਪ੍ਰਸ਼ਾਸਨ ਵੱਲੋਂ ਮਸਜਿਦ ਆਉਣ ਵਾਲੇ ਰਸਤੇ 'ਤੇ ਕਈ ਥਾਂ ਚੈੱਕ ਪੁਆਇੰਟ ਬਣਾ ਦਿੱਤੇ ਗਏ ਸਨ। ਉੱਥੇ ਆਉਣ ਵਾਲਿਆਂ ਨੂੰ ਰੋਕ ਕੇ ਤਲਾਸ਼ੀ ਲਈ ਜਾ ਰਹੀ ਸੀ ਤੇ ਕਈ ਸਵਾਲ ਪੁੱਛੇ ਜਾ ਰਹੇ ਸਨ। ਉਨ੍ਹਾਂ ਦੇ ਵਾਹਨ ਵੀ ਖੜ੍ਹੇ ਕਰਾਏ ਜਾ ਰਹੇ ਸਨ। ਇਸ ਤੋਂ ਪਰੇਸ਼ਾਨ ਹੋ ਕੇ ਲੋਕਾਂ ਨੇ ਮਸਜਿਦ ਨਾ ਆਉਣਾ ਹੀ ਬਿਹਤਰ ਸਮਿਝਆ। ਇਸ ਬਾਰੇ ਜਦੋਂ ਕਾਸ਼ਗਰ ਦੇ ਪ੍ਰਸ਼ਾਸਨ ਨਾਲ ਗੱਲ ਕੀਤੀ ਗਈ ਤਾਂ ਕਿਸੇ ਅਧਿਕਾਰੀ ਨੇ ਕੁਝ ਨਹੀਂ ਕਿਹਾ।

ਸ਼ਹਿਰ ਦੇ ਇਕ ਵਪਾਰੀ ਨੇ ਕਿਹਾ ਕਿ ਇਹ ਸ਼ਹਿਰ ਹੁਣ ਧਾਰਮਿਕ ਸਰਗਰਮੀਆਂ ਲਈ ਚੰਗਾ ਨਹੀਂ ਰਿਹਾ। ਚੀਨ ਸਰਕਾਰ ਕਹਿੰਦੀ ਹੈ ਕਿ ਇਸ ਤਰ੍ਹਾਂ ਦੇ ਸਖਤ ਇੰਤਜ਼ਾਮ ਇਸਲਾਮੀ ਕੱਟੜਪੰਥ ਨੂੰ ਰੋਕਣ ਅਤੇ ਵੱਖਵਾਦ ਨੂੰ ਤਾਕਤ ਨਾ ਮਿਲਣ ਦੇਣ ਲਈ ਕੀਤੇ ਜਾ ਰਹੇ ਹਨ। ਪਰ ਵਿਸ਼ਲੇਸ਼ਕ ਮੰਨਦੇ ਹਨ ਕਿ ਉਇਗਰ ਬਹੁਗਿਣਤੀ ਵਾਲੇ ਸੂਬੇ ਹੁਣ ਖੁੱਲੀ ਜੇਲ੍ਹ ਵਾਂਗ ਹੋ ਗਿਆ ਹੈ। ਇੱਥੋਂ ਦੇ ਲੋਕ ਰਹਿੰਦੇ ਘਰਾਂ ਵਿਚ ਹਨ ਅਤੇ ਖੁੱਲੇ ਆਕਾਸ਼ ਹੇਠਾਂ ਸਾਹ ਲੈਂਦੇ ਹਨ ਪਰ ਉਨ੍ਹਾਂ ਨੂੰ ਹਰ ਕੰਮ ਪੁਲਿਸ ਅਤੇ ਸੁਰੱਖਿਆ ਦਸਤਿਆਂ ਦੀਆਂ ਬੰਦਸ਼ਾਂ 'ਚ ਕਰਨਾ ਪੈਂਦਾ ਹੈ। ਆਸਟ੍ਰੇਲੀਆ ਦੀਲਾ ਟ੫ੋਬ ਯੂਨੀਵਰਸਿਟੀ ਦੇ ਚੀਨ ਮਾਮਲਿਆਂ ਦੇ ਮਾਹਿਰ ਜੇਮਸ ਲੀਬੋਲਡ ਕਹਿੰਦੇ ਹਨ ਕਿ ਚੀਨ ਸ਼ਾਨਦਾਰ ਤਰੀਕੇ ਨਾਲ ਸ਼ਿਨਜਿਆਂਗ 'ਚ ਪੁਲਿਸ ਰਾਜ ਚਲਾ ਰਿਹਾ ਹੈ। ਚੀਨ ਸਰਕਾਰ ਨੇ ਸੂਬੇ 'ਚ ਸਖ਼ਤੀ ਦੀ ਸ਼ੁਰੂਆਤ ਸੰਨ 2009 'ਚ ਉਰੂਮਕੀ ਸ਼ਹਿਰ 'ਚ ਹੋਏ ਦੰਗਿਆਂ ਤੋਂ ਬਾਅਦ ਕੀਤੀ ਜਿਸ ਵਿਚ 200 ਲੋਕ ਮਾਰੇ ਗਏ ਸਨ।

ਮੋਬਾਈਲ ‘ਤੇ ਤਾਜਾ ਖਬਰਾਂ, ਫੋਟੋ, ਵੀਡੀਓ ਅਤੇ ਲਾਈਵ ਸਕੋਰ ਦੇਖਣ ਲਈ ਜਾਓ m.jagran.com ‘ਤੇ

Tags: 

Web Title: Metal detector installed outside mosques at Kashgar in China