ਹਵਾਲਗੀ ਮਾਮਲੇ 'ਚ ਮਾਲਿਆ ਨੂੰ ਮਿਲੀ ਦੋ ਅਪ੍ਰੈਲ ਤਕ ਜ਼ਮਾਨਤ

Updated on: Fri, 12 Jan 2018 05:27 PM (IST)
  

12 ਸੀਐੱਨਟੀ 1008

-ਭਾਰਤ ਸਰਕਾਰ ਵੱਲੋਂ ਪੇਸ਼ ਕੀਤੇ ਗਏ ਦਸਤਾਵੇਜ਼ਾਂ 'ਤੇ ਅਦਾਲਤ 'ਚ ਹੋਈ ਬਹਿਸ

ਲੰਡਨ (ਪੀਟੀਆਈ) : ਭਗੌੜੇ ਸ਼ਰਾਬ ਕਾਰੋਬਾਰੀ ਵਿਜੇ ਮਾਲਿਆ ਨੂੰ ਹਵਾਲਗੀ ਦੇ ਮਾਮਲੇ 'ਚ ਬਿ੍ਰਟੇਨ ਦੀ ਅਦਾਲਤ ਤੋਂ ਦੋ ਅਪ੍ਰੈਲ ਤਕ ਜ਼ਮਾਨਤ ਮਿਲ ਗਈ ਹੈ। ਮਾਮਲੇ ਦੀ ਸੁਣਵਾਈ ਕਰ ਰਹੀ ਜੱਜ ਏਮਾ ਅਰਬਥਨਾਟ ਨੇ ਮਾਲਿਆ ਦੀ ਜ਼ਮਾਨਤ ਅਰਜ਼ੀ ਮਨਜ਼ੂਰ ਕਰ ਲਈ ਹੈ। ਸੁਣਵਾਈ ਦੌਰਾਨ ਜੱਜ ਨੇ ਮਾਲਿਆ ਦੀ ਹਵਾਲਗੀ ਨੂੰ ਲੈ ਕੇ ਭਾਰਤ ਸਰਕਾਰ ਵੱਲੋਂ ਪੇਸ਼ ਕੀਤੇ ਗਏ ਦਸਤਾਵੇਜ਼ਾਂ 'ਤੇ ਬਚਾਅ ਪੱਖ ਦੀਆਂ ਦਲੀਲਾਂ ਵੀ ਸੁਣੀਆਂ।

ਲੰਡਨ ਦੀ ਵੈਸਟਮਿੰਸਟਰ ਮੈਜਿਸਟ੫ੇਟ ਅਦਾਲਤ ਵਿਚ 62 ਸਾਲਾ ਉਦਯੋਗਪਤੀ ਮਾਲਿਆ ਦੇ ਹਵਾਲਗੀ ਮਾਮਲੇ ਦੀ ਸੁਣਵਾਈ ਬੀਤੇ ਚਾਰ ਦਸੰਬਰ ਤੋਂ ਚੱਲ ਰਹੀ ਹੈ। ਮਾਲਿਆ ਭਾਰਤੀ ਬੈਂਕਾਂ ਤੋਂ ਨੌਂ ਹਜ਼ਾਰ ਕਰੋੜ ਰੁਪਏ ਦਾ ਕਰਜ਼ਾ ਲੈ ਕੇ, 2016 'ਚ ਬਿ੍ਰਟੇਨ ਫ਼ਰਾਰ ਹੋ ਗਿਆ ਸੀ। ਉਸ ਨੂੰ ਹਵਾਲਗੀ ਵਾਰੰਟ 'ਤੇ ਸਕਾਟਲੈਂਡ ਯਾਰਡ ਨੇ ਪਿਛਲੇ ਸਾਲ ਅਪ੍ਰੈਲ 'ਚ ਗਿ੍ਰਫ਼ਤਾਰ ਕੀਤਾ ਸੀ। ਫਿਲਹਾਲ ਉਹ 6.5 ਲੱਖ ਪੌਂਡ (ਲਗਪਗ 5.6 ਕਰੋੜ ਰੁਪਏ) ਦੇ ਬਾਂਡ 'ਤੇ ਜ਼ਮਾਨਤ 'ਤੇ ਹਨ। ਇਸ ਮਾਮਲੇ 'ਚ ਵੀਰਵਾਰ ਨੂੰ ਹੋਈ ਸੁਣਵਾਈ ਆਖ਼ਰੀ ਮੰਨੀ ਜਾ ਰਹੀ ਸੀ ਪ੍ਰੰਤੂ ਬਚਾਅ ਪੱਖ ਦੀ ਬਹਿਸ ਅਧੂਰੀ ਰਹਿ ਗਈ। ਮਾਮਲੇ ਦੀ ਅਗਲੀ ਸੁਣਵਾਈ ਲਈ ਅਜੇ ਕੋਈ ਤਰੀਕ ਤੈਅ ਨਹੀਂ ਕੀਤੀ ਗਈ ਹੈ ਪ੍ਰੰਤੂ ਅਗਲੇ ਤਿੰਨ ਹਫ਼ਤਿਆਂ 'ਚ ਅਗਲੀ ਸੁਣਵਾਈ ਹੋਣ ਦੀ ਉਮੀਦ ਪ੍ਰਗਟ ਕੀਤੀ ਗਈ ਹੈ। ਵੀਰਵਾਰ ਦੀ ਸੁਣਵਾਈ ਦੌਰਾਨ ਮਾਲਿਆ ਦੇ ਵਕੀਲ ਕਲੇਅਰ ਮੋਂਟਗੋਮੇਰੀ ਨੇ ਭਾਰਤ ਸਰਕਾਰ ਵੱਲੋਂ ਪੇਸ਼ ਕੀਤੇ ਗਏ ਦਸਤਾਵੇਜ਼ਾਂ ਨੂੰ ਲੈ ਕੇ ਜਾਂਚ ਅਧਿਕਾਰੀਆਂ ਦੀ ਭਰੋਸੇਯੋਗਤਾ 'ਤੇ ਸਵਾਲ ਉਠਾਇਆ। ਜੱਜ ਏਮਾ ਅਰਬਥਨਾਟ ਹੁਣ ਪੇਸ਼ ਕੀਤੇ ਗਏ ਦਸਤਾਵੇਜ਼ਾਂ 'ਤੇ ਫ਼ੈਸਲਾ ਲਵੇਗੀ ਅਤੇ ਬਹਿਸ ਪੂਰੀ ਹੋਣ ਪਿੱਛੋਂ ਇਹ ਫ਼ੈਸਲਾ ਸੁਣਾਏਗੀ ਕਿ ਬੰਦ ਹੋ ਚੁੱਕੀ ਕਿੰਗਫਿਸ਼ਰ ਏਅਰਲਾਈਨਜ਼ ਦੇ ਮਾਲਕ ਨੂੰ ਧੋਖਾਦੇਹੀ ਅਤੇ ਮਨੀ ਲਾਂਡਰਿੰਗ ਦੇ ਦੋਸ਼ਾਂ 'ਚ ਭਾਰਤ ਹਵਾਲੇ ਕੀਤਾ ਜਾ ਸਕਦਾ ਹੈ ਜਾਂ ਨਹੀਂ। ਜੱਜ ਮੁੰਬਈ ਦੀ ਆਰਥਰ ਜੇਲ੍ਹ ਦਾ ਵੀ ਵੇਰਵਾ ਮੰਗ ਚੁੱਕੀ ਹੈ। ਹਵਾਲਗੀ ਦੀ ਸੂਰਤ 'ਚ ਮਾਲਿਆ ਨੂੰ ਇਸੇ ਜੇਲ੍ਹ 'ਚ ਰੱਖਿਆ ਜਾਵੇਗਾ।

ਮੋਬਾਈਲ ‘ਤੇ ਤਾਜਾ ਖਬਰਾਂ, ਫੋਟੋ, ਵੀਡੀਓ ਅਤੇ ਲਾਈਵ ਸਕੋਰ ਦੇਖਣ ਲਈ ਜਾਓ m.jagran.com ‘ਤੇ

Tags: 

Web Title: Mallya granted bail till April 2 in extradition case