ਸ਼ਰਨਾਰਥੀਆਂ ਦੇ ਅਨੁਭਵ 'ਤੇ ਕੇਂਦਰਿਤ ਹੋਵੇਗੀ ਮਲਾਲਾ ਦੀ ਦੂਜੀ ਕਿਤਾਬ

Updated on: Tue, 13 Mar 2018 07:23 PM (IST)
  

- ਚਾਰ ਸਤੰਬਰ ਨੂੰ ਪ੫ਕਾਸ਼ਿਤ ਹੋਵੇਗੀ ਕਿਤਾਬ

ਲਾਸ ਏਂਜਲਸ (ਪੀਟੀਆਈ) : ਨੋਬਲ ਸ਼ਾਂਤੀ ਪੁਰਸਕਾਰ ਜੇਤੂ ਤੇ ਅੌਰਤਾਂ ਦੇ ਅਧਿਕਾਰਾਂ ਲਈ ਲੜਨ ਵਾਲੀ ਪਾਕਿਸਤਾਨੀ ਵਰਕਰ ਮਲਾਲਾ ਯੂਸਫਜਈ ਦੀ ਦੂਜੀ ਕਿਤਾਬ ਛੇਤੀ ਹੀ ਆਉਣ ਵਾਲੀ ਹੈ। 'ਵੀ ਆਰ ਡਿਸਪਲੇਸਡ' ਨਾਂ ਦੀ ਇਹ ਕਿਤਾਬ ਸ਼ਰਨਾਰਥੀਆਂ ਦੇ ਅਨੁਭਵਾਂ 'ਤੇ ਕੇਂਦਰਿਤ ਹੋਵੇਗੀ। ਅਮਰੀਕੀ ਪ੫ਕਾਸ਼ਕ ਲਿਟਲ, ਬ੫ਾਊਨ ਬੁਕਸ ਫਾਰ ਯੰਗ ਰੀਡਰਸ ਨੇ ਕਿਤਾਬ ਛਾਪਣ ਦਾ ਅਧਿਕਾਰ ਹਾਸਿਲ ਕਰ ਲਿਆ ਹੈ। ਇਹ ਕਿਤਾਬ ਚਾਰ ਸਤੰਬਰ ਨੂੰ ਪ੫ਕਾਸ਼ਿਤ ਕੀਤੀ ਜਾਵੇਗੀ। ਕਿਤਾਬ ਦੀ ਸ਼ੁਰੂਆਤ ਮਲਾਲਾ ਆਪਣੇ ਅਨੁਭਵਾਂ ਨਾਲ ਕਰੇਗੀ। ਨਾਲ ਹੀ ਉਹ ਵੱਖ ਵੱਖ ਕੈਂਪਾਂ 'ਚ ਯਾਤਰਾ ਦੌਰਾਨ ਮਿਲੇ ਸ਼ਰਨਾਰਥੀਆਂ ਦੇ ਅਨੁਭਵਾਂ ਨੂੰ ਵੀ ਇਸ 'ਚ ਸੰਕਲਿਤ ਕਰੇਗੀ।

ਮਲਾਲਾ ਦਾ ਕਹਿਣਾ ਹੈ, 'ਅੱਜ ਸ਼ਰਨਾਰਥੀ ਸਿਰਫ਼ ਅੰਕੜੇ ਬਣ ਕੇ ਰਹਿ ਗਏ ਹਨ। ਅਸੀਂ ਹਮੇਸ਼ਾ ਕਿਸੇ ਜਹਾਜ਼ ਜਾਂ ਟਰੱਕ 'ਚ ਫਸੇ ਲੱਖਾਂ ਸ਼ਰਨਾਰਥੀਆਂ ਤੇ ਅਪਰਵਾਸੀਆਂ ਦੀ ਖ਼ਬਰ ਸੁਣਦੇ ਹਾਂ। ਪਰ ਜਦੋਂ ਤਕ ਇਨ੍ਹਾਂ ਖ਼ਬਰਾਂ 'ਚ ਭਿਆਨਕ ਤਸਵੀਰਾਂ ਨਹੀਂ ਵਿਖਾਈਆਂ ਜਾਂਦੀਆਂ ਸਾਨੂੰ ਉਨ੍ਹਾਂ ਦੀ ਸਮੱਸਿਆ ਦਾ ਗਿਆਨ ਨਹੀਂ ਹੁੰਦਾ। ਮੈਂ ਜਾਣਦੀ ਹਾਂ ਆਪਣੇ ਘਰ ਤੋਂ ਦੂਰ ਦਾ ਗ਼ਮ ਕੀ ਹੁੰਦਾ ਹੈ। ਅਜਿਹੇ ਪਤਾ ਨਹੀਂ ਕਿੰਨੇ ਹੀ ਲੋਕਾਂ ਨਾਲ ਮੇਰੀ ਮੁਲਾਕਾਤ ਹੋਈ ਹੈ। ਮੈਨੂੰ ਲਗਦਾ ਹੈ ਕਿ ਉਨ੍ਹਾਂ ਦੀਆਂ ਕਹਾਣੀਆਂ ਸਾਂਝੀਆਂ ਕਰ ਕੇ ਮੈਂ ਲੋਕਾਂ 'ਚ ਇਨ੍ਹਾਂ ਪ੫ਤੀ ਸੰਵੇਦਨਾਵਾਂ ਜਗਾ ਸਕਾਂਗੀ।'

ਮਲਾਲਾ ਦੀ ਪਹਿਲੀ ਪੁਸਤਕ 'ਆਈ ਐਮ ਮਲਾਲਾ' ਅਕਤੂਬਰ 2013 'ਚ ਪ੫ਕਾਸ਼ਿਤ ਹੋਈ ਸੀ। ਇਸ ਕਿਤਾਬ ਨੂੰ ਨਿਊਯਾਰਕ ਟਾਈਮਜ਼ ਨੇ ਬੈਸਟ ਸੈਲਰ ਦੀ ਸੂਚੀ 'ਚ ਸ਼ਾਮਿਲ ਕੀਤਾ ਸੀ।

ਮੋਬਾਈਲ ‘ਤੇ ਤਾਜਾ ਖਬਰਾਂ, ਫੋਟੋ, ਵੀਡੀਓ ਅਤੇ ਲਾਈਵ ਸਕੋਰ ਦੇਖਣ ਲਈ ਜਾਓ m.jagran.com ‘ਤੇ

Tags: 

Web Title: Malala Yousafzai next book to focus on refugee experience